Home » ਅੰਤਰਰਾਸ਼ਟਰੀ » ਵੱਡੀ ਖ਼ਬਰ — ਖਾਲਸਾ ਏਡ ਇੰਟਰਨੈਸ਼ਨਲ ਦੇ ਮੁੱਖ ਦਫ਼ਤਰ ਵਿੱਚ NIA ਦੀ ਰੇਡ

ਵੱਡੀ ਖ਼ਬਰ — ਖਾਲਸਾ ਏਡ ਇੰਟਰਨੈਸ਼ਨਲ ਦੇ ਮੁੱਖ ਦਫ਼ਤਰ ਵਿੱਚ NIA ਦੀ ਰੇਡ

57

ਪਟਿਆਲਾ  1 ਅਗਸਤ ( ਤਰਨਜੋਤ ਸਿੰਘ ) : ਪੰਜਾਬ ਭਰ ਵਿਚ ਅੱਜ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਕਈ ਸ਼ਹਿਰਾਂ ਵਿਚ ਛਾਪੇਮਾਰੀ ਕੀਤੀ ਹੈ। ਪਟਿਆਲਾ ਵਿਚ ਵੀ ਐੱਨ. ਆਈ. ਏ. ਦੀ ਟੀਮ ਨੇ ਖਾਲਸਾ ਏਡ ਦੇ ਮੁੱਖ ਦਫਤਰ ਵਿਖੇ ਰੇਡ ਕਰਕੇ ਕਈ ਘੰਟੇ ਜਾਂਚ ਕੀਤੀ। ਇਸ ਦੌਰਾਨ ਐੱਨ. ਆਈ. ਏ. ਦੀ ਟੀਮ ਵਲੋਂ ਖਾਲਸਾ ਏਡ ਪੰਜਾਬ ਇਕਾਈ ਦੇ ਆਗੂ ਅਮਰਪ੍ਰੀਤ ਸਿੰਘ ਦੇ ਘਰ ਵਿਚ ਵੀ ਰੇਡ ਕਰਕੇ ਕਈ ਘੰਟੇ ਪੁੱਛਗਿੱਛ ਕੀਤੀ ਗਈ।

ਇਸ ਦੀ ਪੁਸ਼ਟੀ ਕਰਦੇ ਹੋਏ ਖਾਲਸਾ ਏਡ ਦੇ ਵਾਲੰਟੀਅਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐੱਨ. ਆਈ. ਏ. ਦੀ ਟੀਮ ਸਵੇਰੇ 5 ਵਜੇ ਪਟਿਆਲਾ ਪਹੁੰਚੀ। ਟੀਮ ਪਹਿਲਾਂ ਘਰ ਵਿਖੇ ਅਤੇ ਬਾਅਦ ਵਿਚ ਦਫਤਰ ਵਿਖੇ ਪਹੁੰਚੀ। ਜਿਸ ਤੋਂ ਬਾਅਦ ਕਈ ਘੰਟੇ ਤਕ ਕੌਮੀ ਜਾਂਚ ਏਜੰਸੀ ਨੇ ਜਾਂਚ ਕੀਤੀ।

Taranjot Singh
Author: Taranjot Singh

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?