ਸਰਦਾਰ ਊਧਮ ਸਿੰਘ ਜੀ ਦੀ ਮਹਾਨ ਘਾਲਣਾ ਦੇ ਬਾਰੇ

18

 

ਊਧਮ ਸਿੰਘ ਨੂੰ ਕੁਝ ਸਾਲ ਪਹਿਲਾਂ ਪਤਾ ਲੱਗਾ ਸੀ ਕਿ ਜਲਿਆਂਵਾਲੇ ਬਾਗ਼ ਦੀ ਘਟਨਾ ਦੇ ਹੁਕਮ ਦੇਣ ਵਾਲਾ ਅੰਗਰੇਜ਼ ਅਫਸਰ ਮਾਇਕਲ ਉਡਵਾਇਰ ਸੀ ਉਹ ਪੰਜਾਬੀਆਂ ਨੂੰ ਅਜਿਹਾ ਸਬਕ ਸਿਖਾਉਣਾ ਚਾਹੁੰਦਾ ਸੀ ਕਿ ਕੋਈ ਵੀ ਅੰਗਰੇਜ਼ੀ ਹਕੂਮਤ ਦਾ ਵਿਰੋਧ ਕਰਨ ਤੋਂ ਡਰੇ ਇਸ ਲਈ ਉਸ ਨੇ ਜਰਨਲ ਡਾਇਰ ਨੂੰ ਜਲਿਆਂਵਾਲੇ ਬਾਗ਼ ਭੇਜਿਆ ਸੀ। ਜਰਨਲ ਡਾਇਰ 1927 ਵਿੱਚ ਬਿਮਾਰੀ ਦੀ ਹਾਲਤ ਵਿੱਚ ਮਰ ਗਿਆ ਸੀ, ਇਸ ਲਈ ਊਧਮ ਸਿੰਘ ਨੇ ਜਰਨਲ ਡਾਇਰ ਦੀ ਜਗ੍ਹਾ ਮਾਇਕਲ ਉਡਵਾਇਰ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ ਸੀ ਕਿਉਂਕਿ ਉਹ ਜਾਣ ਚੁੱਕਾ ਸੀ ਕਿ ਮੁੱਖ ਦੋਸ਼ੀ ਵੀ ਇਹੀ ਹੈ। ਊਧਮ ਸਿੰਘ ਮਾਇਕਲ ਉਡਵਾਇਰ ਦਾ ਡਰਾਈਵਰ ਬਣਨ ਵਿੱਚ ਕਾਮਯਾਬ ਹੋ ਗਿਆ ਅਤੇ ਕਾਫ਼ੀ ਸਮਾਂ ਉਸ ਲਈ ਕੰਮ ਕਰਦਾ ਰਿਹਾ।

ਇਸ ਦੌਰਾਨ ਊਧਮ ਸਿੰਘ ਨੂੰ ਉਡਵਾਇਰ ਨੂੰ ਮਾਰਨ ਦੇ ਕਈ ਮੌਕੇ ਮਿਲੇ ਪਰ ਉਹ ਇਸ ਤਰ੍ਹਾਂ ਉਸ ਨੂੰ ਨਹੀਂ ਮਾਰਨਾ ਚਾਉਂਦਾ ਸੀ, ਉਹ ਸਮਝਦਾ ਸੀ ਕਿ ਅਗਰ ਇੰਜ ਉਸ ਨੂੰ ਮਾਰਿਆ ਤਾਂ ਲੋਕਾਂ ਨੇ ਸਮਝਣਾ ਕਿ ਇੱਕ ਕਾਲੇ ਨੌਕਰ ਨੇ ਗੋਰੇ ਅੰਗਰੇਜ਼ ਨੂੰ ਮਾਰ ਦਿੱਤਾ ਅਤੇ ਇਸ ਗੱਲ ਦਾ ਹੋਰ ਮਤਲਬ ਨਿਕਲ ਆਉਣਾ। ਉਹ ਚਾਹੁੰਦਾ ਸੀ ਕਿ ਉਡਵਾਇਰ ਨੂੰ ਅਜਿਹੀ ਜਗ੍ਹਾ ’ਤੇ ਮਾਰਿਆ ਜਾਵੇ ਜਿੱਥੇ ਪੂਰੀ ਦੁਨੀਆਂ ਨੂੰ ਪਤਾ ਲੱਗੇ ਕਿ ਜਲਿਆਂਵਾਲੇ ਬਾਗ਼ ਦੇ ਕਾਤਲ ਨੂੰ ਉਸ ਦੀ ਸਜ਼ਾ ਦੇ ਦਿੱਤੀ ਗਈ ਹੈ। ਉਹ ਸਹੀ ਮੌਕੇ ਦੀ ਤਲਾਸ਼ ਕਰਨ ਲੱਗਾ ਜੋ ਕਿ ਉਸ ਨੂੰ ਮਿਲਿਆ 12 ਮਾਰਚ 1940 ਨੂੰ, 21 ਸਾਲਾਂ ਦੀ ਸਖ਼ਤ ਮਿਹਨਤ ਅਤੇ ਤਪਸਿਆ ਤੋਂ ਬਾਅਦ ਉਹ ਮੌਕਾ ਹੱਥ ਲੱਗਾ। ਉਸ ਨੇ ਇੰਡਿਯਨ ਰੈਸਟੋਰੈਂਟ ਵਿੱਚ ਜਿੱਥੇ ਕਿ ਕਾਫ਼ੀ ਭਾਰਤੀ ਆਉਂਦੇ ਸਨ ਅਤੇ ਗ਼ਦਰ ਪਾਰਟੀ ਦੀਆਂ ਮੀਟਿੰਗਾਂ ਵੀ ਇੱਥੇ ਹੀ ਹੁੰਦੀਆਂ ਸਨ। ਖ਼ੁਸ਼ੀ ਜ਼ਾਹਰ ਕਰਦੇ ਹੋਏ ਆਪਣੇ ਸਾਥੀਆਂ ਅਤੇ ਦੂਜੇ ਲੋਕਾਂ ਵਿੱਚ ਲੱਡੂ ਵੰਡੇ। ਸਭ ਦੇ ਪੁੱਛਣ ’ਤੇ ਉਸ ਨੇ ਜਵਾਬ ਦਿੱਤਾ ਕਿ ਕੱਲ੍ਹ ਦੇ ਅਖ਼ਬਾਰ ਵਿੱਚ ਸਭ ਪ੍ਰਕਾਸ਼ਿਤ ਹੋ ਜਾਵੇਗਾ ਅਤੇ ਮੇਰੀ ਖ਼ੁਸ਼ੀ ਦਾ ਕਾਰਨ ਵੀ ਸਭ ਨੂੰ ਪਤਾ ਲੱਗ ਜਾਵੇਗਾ।

 

 

13 ਮਾਰਚ 1940, ਊਧਮ ਸਿੰਘ ਪੂਰੀ ਤਿਆਰੀ ਨਾਲ ਗੁਰਬਾਣੀ ਦਾ ਪਾਠ ਕਰਨ ਤੋਂ ਬਾਅਦ ਅਰਦਾਸ ਕਰ ਕੇ ਲੰਡਨ ਦੇ ਕੇਕਸਟਨ ਹਾਲ (caxton hall) ਵੱਲ ਤੁਰ ਪਿਆ ਜਿੱਥੇ ਈਸਟ ਇੰਡੀਆ ਕੰਪਨੀ ਅਤੇ ਰਾਇਲ ਸੇਂਟ੍ਰਲ ਏਸ਼ੀਆ ਸੋਸਾਇਟੀ ਦੀ ਮੀਟਿੰਗ ਹੋ ਰਹੀ ਸੀ। ਊਧਮ ਸਿੰਘ ਨੇ ਇੱਕ ਮੋਟੀ ਕਿਤਾਬ (ਕੁਝ ਹਵਾਲਿਆਂ ਅਨੁਸਾਰ ਵਾਰਿਸ ਸ਼ਾਹ ਦੀ ਹੀਰ) ਦੇ ਵਰਕਿਆਂ ਨੂੰ ਰਿਵਾਲਵਰ ਵਾਂਗੂ ਕੱਟ ਕੇ ਉਸ ਵਿੱਚ ਰਿਵਾਲਵਰ ਲੁਕੋ ਕੇ ਪੂਰੇ ਆਤਮ ਵਿਸ਼ਵਾਸ ਨਾਲ ਹਾਲ ਵਿੱਚ ਦਾਖ਼ਲ ਹੋ ਗਿਆ। ਸਭ ਲੀਡਰਾਂ ਦੇ ਭਾਸ਼ਣ ਤੋਂ ਬਾਅਦ ਮਾਇਕਲ ਉਡਵਾਇਰ ਸਟੇਜ ’ਤੇ ਆਇਆ ਅਤੇ ਬੋਲਣਾ ਸ਼ੁਰੂ ਕੀਤਾ ਐਨੇ ਨੂੰ ਊਧਮ ਸਿੰਘ ਨੇ ਰਿਵਾਲਵਰ ਕੱਢਿਆ ਅਤੇ ਗੋਲ਼ੀ ਚਲਾਉਣੀ ਸ਼ੁਰੂ ਕਰ ਦਿੱਤੀ, 2 ਗੋਲ਼ੀਆਂ ਮਾਇਕਲ ਉਡਵਾਇਰ ਨੂੰ ਲੱਗੀਆਂ ਅਤੇ ਉਹ ਮੌਕੇ ’ਤੇ ਹੀ ਮਰ ਗਿਆ। ਇੱਕ ਗੋਲ਼ੀ ਲਾਰਡ ਜੇਟਲੈਂਡ, ਜੋ ਕਿ ਇੰਡੀਆ ਸਟੇਟ ਦਾ ਸਕੱਤਰ ਸੀ ਅਤੇ ਇੱਕ ਗੋਲ਼ੀ ਲੂਈਸ ਡੇਨ ਨੂੰ ਲੱਗੀ, ਦੋਨੋ ਜਖ਼ਮੀ ਹੋ ਗਏ ਪਰ ਜਾਨ ਬਚ ਗਈ। ਊਧਮ ਸਿੰਘ ਨੇ ਓਥੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਗਰਿਫ਼ਤਾਰੀ ਦੇ ਦਿੱਤੀ ਅਤੇ ਕਿਹਾ ਕਿ ਅੱਜ ਉਸ ਨੇ ਆਪਣੀ ਜ਼ਿੰਦਗੀ ਦਾ ਮਕਸਦ ਪੂਰਾ ਕਰ ਲਿਆ ਹੈ।

21 ਸਾਲ ਜਿਸ ਪਾਪੀ ਦਾ ਪਿੱਛਾ ਕਰਦੇ ਕਰਦੇ ਪੂਰੀ ਦੁਨੀਆਂ ਫਿਰੀ ਹੈ ਅੱਜ ਉਸ ਨੂੰ ਮਾਰ ਕੇ ਮੈਂ ਆਪਣੇ ਦੇਸ਼ਵਾਸੀਆਂ ਅਤੇ ਦੇਸ਼ ਦੀ ਬੇਇੱਜ਼ਤੀ ਦਾ ਬਦਲਾ ਲੈ ਲਿਆ ਹੈ। ਉਹਨਾਂ ਹਜ਼ਾਰਾਂ ਸ਼ਹੀਦਾਂ ਦੀ ਮੌਤ ਦਾ ਬਦਲਾ ਲੈ ਲਿਆ ਹੈ, ਜੋ ਬਿਨਾਂ ਕਿਸੇ ਕਾਰਨ ਮਾਰ ਦਿੱਤੇ ਗਏ ਸਨ।

ਜਦੋਂ ਹੀ ਇਹ ਗੱਲ ਭਾਰਤ ਪਹੁੰਚੀ ਤਾਂ ਹਰ ਪਾਸੇ ਖ਼ੁਸ਼ੀ ਦੀ ਲਹਿਰ ਦੌੜ੍ਹ ਗਈ। ਊਧਮ ਸਿੰਘ ਦਾ ਨਾਂ ਹਰ ਕਿਸੇ ਦੀ ਜ਼ਬਾਨ ’ਤੇ ਸੀ, ਸਭ ਜਗ੍ਹਾ ਲੱਡੂ ਵੰਡੇ ਗਏ, ਪਰ ਜਿੱਥੇ ਇੱਕ ਪਾਸੇ ਖ਼ੁਸ਼ੀ ਅਤੇ ਦੇਸ਼ ਭਗਤੀ ਨਾਲ ਅਸਮਾਨ ਤੱਕ ਊਧਮ ਸਿੰਘ ਦਾ ਨਾਂ ਗੂੰਜ ਰਿਹਾ ਸੀ, ਦੂਜੇ ਪਾਸੇ ਕਾਂਗਰਸ ਅਤੇ ਮਹਾਤਮਾ ਗਾਂਧੀ ਇਸ ਗੱਲ ਦੀ ਨਿੰਦਾ ਕਰ ਰਹੇ ਸਨ ਕਿ ਕਿਸੇ ਪਾਗਲ ਭਾਰਤੀ ਦੀ ਇਸ ਹਰਕਤ ਦਾ ਉਹਨਾਂ ਨੂੰ ਬਹੁਤ ਅਫ਼ਸੋਸ ਹੈ। ਉਹ ਇਸ ਗੱਲ ਦੀ ਉਮੀਦ ਕਰਦੇ ਹਨ ਕਿ ਇਸ ਘਟਨਾ ਨਾਲ ਉਹਨਾਂ ਦੇ ਰਾਜਨੀਤਿਕ ਰਿਸ਼ਤਿਆਂ ਵਿੱਚ ਕੋਈ ਫ਼ਰਕ ਨਹੀਂ ਪਵੇਗਾ, ਪਰ ਇਨ੍ਹਾਂ ਪ੍ਰਤੀਕਿਰਿਆਵਾਂ ਨਾਲ ਆਮ ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਸੀ ਉਹ ਸਭ ਊਧਮ ਸਿੰਘ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ।

ਇੱਧਰ ਲੰਡਨ ਵਿੱਚ 1 ਅਪ੍ਰੈਲ 1940 ਵਿੱਚ ਊਧਮ ਸਿੰਘ ਉੱਤੇ ਮਾਇਕਲ ਉਡਵਾਇਰ ਦੇ ਕਤਲ ਦੇ ਜੁਰਮ ਵਿੱਚ ਸੇਂਟ੍ਰਲ ਕ੍ਰਿਮੀਨਲ ਕੋਰਟ ਓਲ੍ਡ ਬੇਇਲੀ ਵਿੱਚ ਜਸਟਿਸ ਐਟਕਿਨਸੋਨ ਦੀ ਅਦਾਲਤ ਵਿੱਚ ਕੇਸ ਚਲਾਇਆ ਗਿਆ। ਜਦ ਅਦਾਲਤ ਨੇ ਊਧਮ ਸਿੰਘ ਕੋਲੋ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ‘ ਮੁਹੰਮਦ ਸਿੰਘ ਆਜ਼ਾਦ’ ਦੱਸਿਆ, ਅਦਾਲਤ ਨੇ ਇਸ ਨਾਂ ’ਤੇ ਸ਼ੰਕਾ ਪ੍ਰਗਟਾਈ ਤਾਂ ਉਸ ਨੇ ਬੁਲੰਦ ਆਵਾਜ਼ ਵਿੱਚ ਕਿਹਾ ਕਿ ਤੁਸੀਂ ਹਮੇਸ਼ਾ ਤੋਂ ਲੋਕਾਂ ਨੂੰ ਧਰਮਾਂ, ਜਾਤਾਂ, ਰੰਗ ਆਦਿ ਦਾ ਭੇਦਭਾਵ ਕਰ ਕੇ ਵੰਡਦੇ ਆ ਰਹੇ ਹੋ ਪਰ ਤੁਸੀਂ ਮੈਨੂੰ ਨਹੀਂ ਵੰਡ ਸਕਦੇ।

ਉਸ ਨੇ ਬਹੁਤ ਸੂਝ ਬੂਝ ਅਤੇ ਬਹਾਦਰੀ ਦਾ ਪ੍ਰਯੋਗ ਕਰਦੇ ਹੋਏ ਅਦਾਲਤ ਵਿੱਚ ਉਹਨਾਂ ਦੀਆਂ ਹਕੂਮਤਾਂ ਦੇ ਅਸਲੀ ਚਿਹਰੇ ਦਿਖਾਏ ਅਤੇ ਆਪਣੀ ਇਸ ਕਾਰਵਾਈ ਦਾ ਪੂਰਾ ਮਕਸਦ ਦੱਸਿਆ। ਉਹ ਇਹ ਗੱਲ ਜਾਣਦਾ ਸੀ ਕਿ ਅਦਾਲਤ ਦੀ ਇੱਕ-ਇੱਕ ਗੱਲ ਅਖ਼ਬਾਰ ਦੇ ਜਰੀਏ ਲੋਕਾਂ ਤੱਕ ਪਹੁੰਚ ਜਾਵੇਗੀ ਕਿਉਂਕਿ ਅਦਾਲਤ ਵਿੱਚ ਬਹੁਤ ਸਾਰੇ ਪੱਤਰਕਾਰ ਮੌਜੂਦ ਹੁੰਦੇ ਸਨ। ਉਸ ਨੇ ਆਪਣੀ ਸਿਆਣਪ ਨਾਲ ਉਹਨਾਂ ਦੇ ਹਥਿਆਰ ਉਹਨਾਂ ਦੇ ਖ਼ਿਲਾਫ਼ ਹੀ ਵਰਤ ਲਏ। ਅਦਾਲਤ ਇਹਨਾਂ ਗੱਲਾਂ ਤੋਂ ਪ੍ਰੇਸ਼ਾਨ ਸੀ ਅਤੇ ਜਲਦੀ ਇਹ ਕੇਸ ਖ਼ਤਮ ਕਰਨਾ ਚਾਉਂਦੀ ਸੀ।

ਅਖੀਰ ਐਟਕਿਨਸੋਨ ਦੇ ਹੁਕਮ ਅਨੁਸਾਰ 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੇਂਟਨਵਿਲੇ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਇਸ ਤਰ੍ਹਾਂ ਇੱਕ ਸੱਚਾ ਦੇਸ਼ ਭਗਤ ਆਪਣੀ ਧਰਤੀ ਨਾਲ ਕੀਤੇ ਵਾਅਦੇ ਨੂੰ ਆਪਣੀ ਜਾਨ ਦੇ ਕੇ ਪੂਰਾ ਕਰ ਗਿਆ।

ਊਧਮ ਸਿੰਘ ਨੇ ਕਿਹਾ “ਮੈਨੂੰ ਇਸ ਗੱਲ ਦੀ ਚਿੰਤਾ ਨੀ ਕੇ ਮੈਨੂੰ ਕੀ ਸਜਾ ਮਿਲਦੀ ਹੈ ਦਸ ਵੀਹ ਸਾਲ ਜਾਂ ਫਾਂਸੀ ਮੈ ਆਪਣਾ ਫਰਜ਼ ਪੂਰਾ ਕੀਤਾ ਹੈ”

5 ਜੂਨ 1940 ਨੂੰ ਕਸੂਰਵਾਰ ਠਹਿਰਾ ਕੇ ਫਾਂਸੀ ਦੀ ਸਜਾ ਸੁਣਾਈ ਗਈ

ਊਧਮ ਸਿੰਘ ਨੂੰ ਅੰਗਰੇਜ਼ ਸਰਕਾਰ ਨੇ ਕਿਹਾ ਸੀ ਕੇ ਤੁਸੀਂ ਮੁੱਕਰ ਜਾਉ ਤਾ ਅਸੀਂ ਗਵਾਹ ਬਿਠਾ ਦੇਵਾਗੇ। ਤੁਸੀ ਬਚ ਜਾਉਗੇ। ਸਰਕਾਰ ਨੂੰ ਬਦਨਾਮੀ ਤੇ ਰਾਜ ਖਤਮ ਹੁੰਦਾ ਦਿਸ ਰਿਹਾ ਸੀ।

ਸਰਦਾਰ ਜੀ ਨੂੰ ਈਸਾਈ ਪਾਦਰੀ ਵਲੋਂ ਧਰਮ ਬਦਲ ਲੀ ਵੀ ਕਿਹਾ ਗਿਆ ਸੀ – ਬਦਲੇ ਚ ਰਿਹਾਈ ਮਿਲਦੀ ਸੀ

ਫਾਂਸੀ ਤੋ ਬਾਦ ਅੰਗਰੇਜ਼ਾਂ ਵੱਲੋਂ ਸਭ ਕੁਝ ਮੋੜ ਦਿਤਾ ਗਿਆ ਸੀ ਪਰ ਅਸਥੀਆਂ ਮੰਗਣ ਤੇ ਵੀ ਨ ਦਿੱਤੀਆਂ ਅਤੇ ਬਾਅਦ ਚ 1974 ਚ ਪੰਜਾਬ ਲਿਆਂਦੀਆਂ ਗਈਆਂ

ਊਧਮ ਸਿੰਘ ਸੁਨਾਮ ਸ਼ਹਿਰ ਤੋ ਸੀ ਉਹਨਾਂ ਦਾ ਜੱਦੀ ਘਰ ਇਕ ਕਮਰਾ ਅਜ ਵੀ ਹੈ ਮਾਤਾ ਪਿਤਾ ਅੰਮ੍ਰਿਤਧਾਰੀ ਸਨ ਆਪ ਜੀ ਬਚਪਨ ਚ ਯਤੀਮ ਹੋ ਗਏ ਸੀ ਸਰਦਾਰ ਜੀ ਕੰਬੋਜ ਬਰਾਦਰੀ ਚੋ ਸਨ

Taranjot Singh
Author: Taranjot Singh

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights