Home » ਕਹਾਣੀ » ਤਿੜਕ ਰਹੇ ਪਰਿਵਾਰਿਕ ਰਿਸ਼ਤਿਆਂ ਨੂੰ ਮੁੜ ਜੋੜਨ ਦਾ ਯਤਨ ਕਰੇਗੀ ਫਿਲਮ ‘ਬੱਲੇਓ ਚਲਾਕ ਸੱਜਣਾ’

ਤਿੜਕ ਰਹੇ ਪਰਿਵਾਰਿਕ ਰਿਸ਼ਤਿਆਂ ਨੂੰ ਮੁੜ ਜੋੜਨ ਦਾ ਯਤਨ ਕਰੇਗੀ ਫਿਲਮ ‘ਬੱਲੇਓ ਚਲਾਕ ਸੱਜਣਾ’

46

ਪੰਜਾਬੀ ਫਿਲਮੀ ਖੇਤਰ ਹੁਣ ਬਹੁਤ ਕੁਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾਹੈ। ਹਰ ਹਫਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਭਰਪੂਰ ਕਾਮੇਡੀ ਵਾਲੇ ਵਿਸ਼ਿਆਂ ਤੋਂ ਹੱਟ ਕੇ ਨਵੇਂ ਨਵੇਂ ਵਿਸ਼ਿਆਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਇਸੇ ਰੁਝਾਨ ਤਹਿਤ ਇੱਕ ਨਵੇਂ ਅਤੇ ਬਿਲਕੁੱਲ ਵੱਖਰੇ ਵਿਸ਼ੇਤੇ ਅਧਾਰਿਤ ਪੰਜਾਬੀ ਫ਼ਿਲਮਬੱਲੇ ਚਲਾਕ ਸੱਜਣਾ ਜਲਦ ਹੀ ਸਿਨੇਮਾਂ ਘਰਾਂ ਵਿੱਚ ਰੀਲੀਜ਼ ਹੋਣ ਜਾ ਰਹੀ ਹੈ।ਦੋ ਸਕੇ ਭਰਾ ਹਾਕਮ ਅਤੇ ਵਰਿਆਮ ਦੀ ਜ਼ਿੰਦਗੀ ਵਿੱਚ ਉਲਝੀ ਕਹਾਣੀ ਨੂੰ ਇਸ ਫ਼ਿਲਮ ਵਿੱਚ ਦਰਸਾਇਆ ਗਿਆ ਹੈ। ਪਰਮ ਸਿੱਧੂ, ਗੁਰੀ ਪੰਧੇਰ ਅਤੇ ਸੁੱਖੀ ਢਿੱਲੋਂ ਵੱਲੋਂ ਨਿਰਮਿਤ ਅਤੇ ਮੈਨਲੈਂਡ ਫ਼ਿਲਮਜ਼ (ਕੈਨੇਡਾ) ਅਤੇ ਮੇਨਸਾਇਟ ਪਿਕਚਰਜ਼ (ਭਾਰਤ) ਵਲੋਂ ਪ੍ਰੋਡਿਊਸ ਇਸ ਫ਼ਿਲਮ ਦਾ ਨਿਰਦੇਸ਼ਨ ਰੋਇਲ ਸਿੰਘ ਨੇ ਕੀਤਾ।ਫਿਲਮ ਦੇ ਸਿਤਾਰੇ ਅਤੇ ਨਿਪੁੰਨ ਸਟਾਰ ਕਾਸਟ ਜਿਸ ਵਿੱਚ ਰਾਜ ਸਿੰਘ ਝਿੰਜਰ, ਵਿਕਰਮ ਚੌਹਾਨ, ਮੋਲੀਨਾ ਸੋਢੀ, ਹਰਸ਼ਜੋਤ ਕੌਰ, ਨਿਰਮਲ ਰਿਸ਼ੀ, ਮਹਾਬੀਰ ਭੁੱਲਰ, ਰੁਪਿੰਦਰ ਰੂਪੀ, ਪ੍ਰਕਾਸ਼ ਗਾਧੂ, ਰਾਜ ਧਾਲੀਵਾਲ, ਪਰਮਿੰਦਰ ਬਰਨਾਲਾ, ਅਮਨ ਸੁਧਰ, ਗੁਰਪ੍ਰੀਤ ਤੋਤੀ, ਦਿਲਰਾਜ ਉਦੇ, ਸੁਖਵਿੰਦਰ ਰਾਜ ਅਤੇ ਹਰਮਨ ਵਿਰਕ ਸ਼ਾਮਿਲ ਹਨ।ਗੁਰਪ੍ਰੀਤ ਤੋਤੀ ਦੁਆਰਾ ਲਿਖੀ ਗਈ ਅਤੇ ਮਨੀਸ਼ ਏਕਲਵਿਆ ਦੁਆਰਾ ਸੰਪਾਦਿਤ ਅਸਲ ਵਿੱਚ ਫਿਲਮ ਬਾਰੇ ਗੱਲ ਕਰੀਏ ਤਾਂ ਇਹ ਫਿਲਮ ਸਮਾਜ ਦੇ ਕੁਝ ਮਹੱਤਵਪੂਰਨ ਦ੍ਰਿਸ਼ਾਂ ਨੂੰ ਉਜਾਗਰ ਕਰਦੀ ਹੈ ਜੋ ਆਪਣੀਆਂ ਗਲਤ ਧਾਰਨਾਵਾਂ ਦੇ ਅਧਾਰਤੇ ਸ਼ਰਮਨਾਕ ਨਤੀਜਿਆਂ ਤੇ ਪਹੁੰਚ ਜਾਂਦੇਹਨ। ਪਰ ਇਹ ਮਾਪਦੰਡ ਅਤੇ ਦੋਸ਼ ਇੱਕ ਨਿਰਦੋਸ਼ ਪਰਿਵਾਰ ਲਈ ਨੁਕਸਾਨਦੇਹ ਜਾਂ ਮਹੱਤਵਪੂਰਨ ਕਿਵੇਂ ਹਨ ਇਹ ਫਿਲਮ ਵਿੱਚ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ।ਫਿਲਮ ਦੇ ਨਿਰਦੇਸ਼ਕ ਰੌਇਲ ਸਿੰਘ ਨੇ ਕਿਹਾ, “ਮੈਨੂੰ ਫਿਲਮ ਦੇ ਨਿਰਦੇਸ਼ਕ ਵਜੋਂ ਜ਼ਿੰਮੇਵਾਰੀ ਮਿਲਣ ਅਤੇ ਪੰਜਾਬੀ ਸਿਨੇਮਾ ਦੇ ਮੰਨੇਪ੍ਰਮੰਨੇ ਕਲਾਕਾਰਾਂ ਨੂੰ ਨਿਰਦੇਸ਼ਿਤ ਕਰਨ ਦਾ ਮੌਕਾ ਮਿਲਣ ਤੋਂ ਵੱਧ ਖੁਸ਼ੀ ਹੈ। ਇਹ ਫਿਲਮ ਬਹੁਤ ਸਾਰੀਆਂ ਭਾਵਨਾਵਾਂ ਅਤੇ ਨੇਕ ਇਰਾਦਿਆਂ ਨਾਲ ਬਣਾਈ ਗਈ ਹੈ। ਇਸ ਲਈ, ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਸਾਡੀ ਇਸ ਵਿਲੱਖਣ ਕਹਾਣੀ ਨੂੰ ਭਰਪੂਰ ਪਿਆਰ ਦੇਣਗੇ।

ਅਦਾਕਾਰ ਰਾਜ ਸਿੰਘ ਝਿੰਜਰ ਨੇ ਕਿਹਾ, “ਮੈਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਪਰ ਇਸ ਫ਼ਿਲਮ ਦੀ ਕਹਾਣੀ ਮੈਨੂੰ ਸੱਚਮੁੱਚ ਪਸੰਦ ਆਈ। ਫ਼ਿਲਮ ਦੀ ਕਹਾਣੀ ਅਸਲੀਅਤ ਦੀ ਸੰਵੇਦਨਸ਼ੀਲਤਾ ਨੂੰ ਸਮਝਦੀ ਹੈ ਅਤੇ ਸਮਾਜ ਦੀ ਸਿਰਜਣਾ ਕਰਦੀ ਹੈ।ਅਭਿਨੇਤਰੀ ਨਿਰਮਲ ਰਿਸ਼ੀ ਨੇ ਵੀ ਕਿਹਾ, “ਪੰਜਾਬੀ ਸਿਨੇਮਾ ਨੇ ਪਿੱਛਲੇ ਕੁਝ ਸਾਲਾਂ ਵਿਚ ਬਹੁਤ ਖੂਬਸੂਰਤ ਫ਼ਿਲਮਾਂ ਦਾ ਨਿਰਮਾਣ ਕਰ ਕੇ ਇੱਕ ਕ੍ਰਾਂਤੀ ਲਿਆ ਦਿੱਤੀ ਹੈ, ਅਤੇ ਜਿਸ ਵਿਚ ਇੱਕ ਨਵੀਂ ਫਿਲਮ ਬੱਲੇ ਚਲਾਕ ਸੱਜਣਾ ਵੀ ਸ਼ਾਮਿਲ ਹੋਣ ਜਾ ਰਹੀ ਹੈ ਜੋ ਕਿ 4 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਆਉਣ ਵਾਲੀ ਹੈ।ਅਭਿਨੇਤਾ, ਵਿਕਰਮ ਚੌਹਾਨ ਨੇ ਇਹ ਵੀ ਕਿਹਾ, “ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਸ਼ਾਨਦਾਰ ਹੁੰਗਾਰਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਫਿਲਮਾਂ ਦਰਸ਼ਕਾਂ ਦੀਆਂ ਉਮੀਦਾਂਤੇ ਸੌ ਫ਼ੀਸਦੀ ਖਰੀ ਉਤਰੇਗੀ।

 

ਜਿੰਦ ਜਵੰਦਾ 9779591482

 

Taranjot Singh
Author: Taranjot Singh

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?