Home » ਕਰੀਅਰ » ਸਿੱਖਿਆ » ਗੁਰਦੁਆਰਾ ਸਾਹਿਬ ਗਰੇਟਰ ਮੌਂਟਰੀਆਲ ਵਿਖੇ ਗੁਰਮਤਿ ਕੈਂਪ ਦਾ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਲਿਆ ਭਾਗ

ਗੁਰਦੁਆਰਾ ਸਾਹਿਬ ਗਰੇਟਰ ਮੌਂਟਰੀਆਲ ਵਿਖੇ ਗੁਰਮਤਿ ਕੈਂਪ ਦਾ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਲਿਆ ਭਾਗ

44
ਵਿਦੇਸ਼ਾਂ ਵਿੱਚ ਗੁਰਮੁਖੀ ਅਤੇ ਪੰਜਾਬੀ ਸਿੱਖਣੀ ਨਵੀਂ ਪੀੜ੍ਹੀ ਲਈ ਬਹੁਤ ਜਰੂਰੀ: ਮੈਡਮ ਕੁਲਵੰਤ ਕੌਰ ,  ਜਸਪਾਲ ਸਿੰਘ ਆਹਲੂਵਾਲੀਆ 
ਮੌਂਟਰੀਆਲ / ਕੈਨੇਡਾ 5 ਅਗਸਤ ( ਭੁਪਿੰਦਰ ਸਿੰਘ ਮਾਹੀ ) ਗੁਰਦੁਆਰਾ ਸਾਹਿਬ ਗਰੇਟਰ ਮੌਂਟਰੀਆਲ (ਡੀ. ਡੀ. ਓ.) ਕਨੇਡਾ ਵਿਖੇ ਬੱਚਿਆਂ ਦਾ ਗੁਰਮਤਿ ਕੈਂਪ ਬਾਬਾ ਜਸਪਾਲ ਸਿੰਘ ਆਹਲੂਵਾਲੀਆ ਦੀ ਦੇਖ ਰੇਖ ਵਿੱਚ ਲਗਾਇਆ ਗਿਆ। ਇਸ ਦੇ ਚਲਦਿਆਂ ਇਸ ਕੈਂਪ ਦੀ ਸਮਾਪਤੀ ਬੀਤੀ ਰਾਤ ਬੱਚਿਆਂ ਵੱਲੋਂ ਇਸ ਕੈਂਪ ਦੌਰਾਨ ਜੋ ਸਿਖਲਾਈ ਲਈ ਗਈ ਉਸ ਸਬੰਧੀ ਸਾਰਾ ਪ੍ਰੋਗਰਾਮ ਬੱਚਿਆਂ ਵੱਲੋਂ ਹੀ ਕੀਤਾ ਗਿਆ ਤੇ ਗੁਰੂਘਰ ਵਿੱਚ ਹਾਜਿਰ ਹੋਣ ਤੋਂ ਲੈ ਕੇ ਗੁਰੂ ਸਾਹਿਬ ਜੀ ਅੱਗੇ ਨਤਮਸਤਕ ਹੋਣਾ, ਅਰਦਾਸ ਬੇਨਤੀ ਕਰਨੀ, ਸੰਗਤ ਵਿੱਚ ਬੈਠਣਾ, ਹੁਕਮਨਾਮਾ ਲੈਣਾ, ਦੇਗ ਪ੍ਰਸ਼ਾਦ ਲੈਣਾ ਅਤੇ ਸੰਗਤ ਵਿੱਚ ਵਰਤਾਉਣਾ ਆਦਿ ਤੋਂ ਇਲਾਵਾ ਕੀਰਤਨ ਗਾਇਨ, ਗੁਰਬਾਣੀ, ਗੁਰ ਇਤਿਹਾਸ, ਮੁਹਾਰਣੀ (ਉ ਅ), ਦੀ ਜੋ ਸਿਖਲਾਈ ਲਈ ਗਈ ਉਸਨੂੰ ਸਮੂਹ ਹਾਜਿਰ ਸੰਗਤਾਂ ਸਾਹਮਣੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਪੇਸ਼ ਕੀਤਾ ਗਿਆ।
ਇਸ ਸਾਰੇ ਕੈਂਪ ਵਿੱਚ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਸਹਿਯੋਗ ਰਿਹਾ ਉੱਥੇ ਹੀ ਗੁਰੂਘਰ ਦੇ ਗ੍ਰੰਥੀ ਸਿੰਘ, ਰਾਗੀ ਸਿੰਘ, ਅਧਿਆਪਕਾਂ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਦਾ ਵਡਮੁੱਲਾ ਯੋਗਦਾਨ ਰਿਹਾ। ਇਸ ਮੌਕੇ ਬੀਬੀਆਂ ਵੱਲੋਂ ਹਰ ਰੋਜ਼ ਬੱਚਿਆਂ ਲਈ ਵੱਖ ਵੱਖ ਪਦਾਰਥਾਂ ਦਾ ਲੰਗਰ ਤਿਆਰ ਕਰਕੇ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਛਕਾਇਆ ਗਿਆ। ਗੁਰਮਤਿ ਕੈਂਪ ਦੀ ਸਮਾਪਤੀ ਮੌਕੇ ਬੱਚਿਆਂ, ਅਧਿਆਪਕਾਂ ਅਤੇ ਸਹਿਯੋਗੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ  ਗੁਰੂ ਘਰ ਦੇ ਗ੍ਰੰਥੀ ਭਾਈ ਰਜਿੰਦਰ ਸਿੰਘ ਰਹਿਪਾ, ਰਾਗੀ ਸਿੰਘ ਭਾਈ ਅਮਰੀਕ ਸਿੰਘ, ਭਾਈ ਜਗਦੀਸ਼ ਸਿੰਘ ਤੇ ਤਬਲਾਵਾਦਕ ਭਾਈ ਮਨਵੀਰ ਸਿੰਘ ਆਦਿ ਨੂੰ ਵੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਬਾਬਾ ਜਸਪਾਲ ਸਿੰਘ ਸੈਕਟਰੀ ਅਤੇ ਮੈਡਮ ਕੁਲਵੰਤ ਕੌਰ ਨੇ ਸਟੇਜ ਤੇ ਬੋਲਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਵਿਦੇਸ਼ਾਂ ਵਿੱਚ ਗੁਰਮੁਖੀ ਅਤੇ ਪੰਜਾਬੀ ਸਿੱਖਣੀ ਨਵੀਂ ਪੀੜ੍ਹੀ ਲਈ ਬਹੁਤ ਜਰੂਰੀ ਹੈ ਜਿਸ ਕਰਕੇ ਇਸ ਕੈਂਪ ਦਾ ਉਪਰਾਲਾ ਕੀਤਾ ਗਿਆ ਤਾਂ ਕਿ ਬੱਚਿਆਂ ਨੂੰ ਸਕੂਲ ਦੀਆਂ ਛੁੱਟੀਆਂ ਵਿੱਚ ਇਸ ਗੁਰੂ ਘਰ ਵਿਖੇ ਗੁਰਮਤਿ ਕੈਂਪ ਲਗਾ ਕਿ ਗੁਰਮਤਿ ਦੀ ਜਾਣਕਾਰੀ ਦਿੱਤੀ ਜਾ ਸਕੇ ਅਤੇ ਅਖੀਰ ਵਿੱਚ ਇਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ  ਸਮੂਹ ਸੰਗਤਾਂ ਦਾ ਇਸ ਗੁਰਮਤਿ ਕੈਂਪ ਨੂੰ ਸਫਲ ਬਨਾਉਣ ਲਈ ਧੰਨਵਾਦ ਕੀਤਾ।
ਇਸ ਮੌਕੇ ਸਤਨਾਮ ਸਿੰਘ ਭੰਮਰਾ, ਉਦਮ ਸਿੰਘ ਸੋਖਲ, ਗੁਰਮੀਤ ਸਿੰਘ, ਮਨਵੀਰ ਸਿੰਘ, ਜੈਵੀਰ ਸਿੰਘ, ਜੈਜੀਤ ਸਿੰਘ ਬਲਵੀਰ ਕੌਰ, ਭੁਪਿੰਦਰਜੀਤ ਕੌਰ, ਗੁਰਵਿੰਦਰ ਕੌਰ ਮੱਕੜ, ਜਸਵਿੰਦਰ ਕੌਰ, ਪੁਸ਼ਪਿੰਦਰ ਕੌਰ, ਰਸਨੀਤ, ਕਰਮਵੀਰ ਕੌਰ, ਲਵਪ੍ਰੀਤ, ਨਿਮਰਦੀਪ ਕੌਰ, ਸੁਖਵਿੰਦਰ ਕੌਰ, ਪ੍ਰਣਵਦੀਪ ਕੌਰ, ਏਕਮ, ਮਮਤਾ ਆਦਿ ਸਹਿਯੋਗੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਿਰ ਸਨ।
Taranjot Singh
Author: Taranjot Singh

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?