Home » ਧਾਰਮਿਕ » ਪ੍ਰਾਚੀਨ ਸ਼ਿਵ ਮੰਦਿਰ ਆਦਮਪੁਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਸ਼ਰਧਪੂਰਵਕ ਮਨਾਇਆ

ਪ੍ਰਾਚੀਨ ਸ਼ਿਵ ਮੰਦਿਰ ਆਦਮਪੁਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਸ਼ਰਧਪੂਰਵਕ ਮਨਾਇਆ

31

 

ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨਹੀਂ ਨੱਚਦਾ ਤੇ ਝੂਮਦਿਆਂ ਸ਼੍ਰੀ ਕ੍ਰਿਸ਼ਨ ਜੀ ਨੂੰ ‘ ਜੀ ਆਇਆਂ ਕਿਹਾ ‘

ਆਦਮਪੁਰ 8 ਸਤੰਬਰ ( ਤਰਨਜੋਤ ਸਿੰਘ ) ਜਿੱਥੇ ਦੁਨੀਆਂ ਭਰ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੇ ਅਵਤਾਰ ਧਾਰਣ ਦੀ ਖੁਸ਼ੀ ਵਿੱਚ ਜਨਮ ਅਸ਼ਟਮੀ ਦਾ ਦਿਹਾੜਾ ਵਡੇ ਪੱਧਰ ਤੇ ਮਨਾਇਆ ਗਿਆ ਉਥੇ ਪ੍ਰਾਚੀਨ ਸ਼ਿਵ ਮੰਦਿਰ ਮੇਨ ਬਾਜ਼ਾਰ ਆਦਮਪੁਰ ਵਿਖੇ ਪੰਡਿਤ ਕਮਲ ਦੇਵ ਸ਼ਰਮਾ,ਪੰਡਿਤ ਦਲੀਪ ਕੁਮਾਰ,ਪੰਡਿਤ ਗੌਤਮ ਕੁਮਾਰ ਦੀ ਦੇਖ ਰੇਖ ਹੇਠ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਮੌਕੇ ਪੂਰੀ ਰਾਤ ਭਜਨ ਕੀਰਤਨ ਦਾ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਕਿਸ਼ੋਰ ਸ਼ਰਮਾ ਐਂਡ ਪਾਰਟੀ ਹੁਸ਼ਿਆਰਪੁਰ ਵਾਲਿਆਂ ਨੇ ਲਗਾਤਾਰ ਸ਼੍ਰੀ ਕ੍ਰਿਸ਼ਨ ਜਨਮ ਸਮੇਂ ਤੱਕ ਸ਼੍ਰੀ ਕ੍ਰਿਸ਼ਨ ਜੀ ਦੇ ਬਾਲ ਜੀਵਨ ਤੋਂ ਲੈ ਕੇ ਉਹਨਾਂ ਵਲੋਂ ਕੀਤੀਆਂ ਰਾਸ ਲੀਲਾਵਾਂ ਦਾ ਜ਼ਿਕਰ ਕਰਦਿਆਂ ਗੁਣਗਾਨ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ।

ਰਾਤ ਦੇ ਤੀਸਰੇ ਪਹਿਰ ਵਿੱਚ ਪ੍ਰਵੇਸ਼ ਕਰਦਿਆਂ ਹੀ ਸ਼੍ਰੀ ਕ੍ਰਿਸ਼ਨ ਜੀ ਦੇ ਨਾਮ ਦੀ ਧੁਨੀ ਨਾਲ ਉਹਨਾਂ ਦਾ ਇਸ਼ਨਾਨ ਸੇਵਕ ਯੋਗੇਸ਼ ਪਾਠਕ ਵਲੋਂ ਕਰਵਾਇਆ ਗਿਆ।ਸੰਗਤਾਂ ਵਲੋਂ ਹਾਜ਼ਰ ਪ੍ਰਸ਼ਾਦ ਨੂੰ ਭੋਗ ਪੰਡਿਤ ਕ੍ਰਿਸ਼ ਸ਼ਰਮਾ ਨੇ ਲਗਵਾਇਆ। ਸੰਗਤਾਂ ਨੇ ‘ ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨਹੀਂ ਨੱਚਦਾ ‘ ਭਜਨ ਤੇ ਨਚਦਿਆਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਜੀ ਆਇਆਂ ਨੂੰ ਕਿਹਾ। ਇਸ ਦੌਰਾਨ ਪੰਡਿਤ ਦਲੀਪ ਕੁਮਾਰ ਅਤੇ ਪੰਡਿਤ ਗੌਤਮ ਸ਼ਰਮਾ ਨੇ ਭਜਨ ਮੰਡਲੀ ਦਾ ਸਨਮਾਨ ਕੀਤਾ।ਅਖੀਰ ਵਿੱਚ ਆਰਤੀ ਨਾਲ ਜਨਮ ਅਸ਼ਟਮੀ ਸਮਾਗਮ ਦੀ ਸਮਾਪਤੀ ਕੀਤੀ ਗਈ ਅਤੇ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ।

ਇਸ ਮੌਕੇ ਕਾਂਤਾ ਸ਼ਰਮਾ,ਜੈਸਮੀਨ ਸ਼ਰਮਾ,ਵਿੱਕੀ,ਪੁਸ਼ਪਾ ਮੱਕੜ,ਰਾਜ ਕੁਮਾਰ ਪਾਲ,ਪਰਵੀਨ ਟੰਡਨ,ਸੁਸ਼ੀਲ ਡੋਗਰਾ,ਪੰਡਿਤ ਉਮੇਦ,ਪੰਡਿਤ ਦੁਲੀ ਚੰਦ ਪਾਠਕ,ਡਾ ਅਰੁਣ ਕੁਮਾਰ ਤੋਂ ਇਲਾਵਾ ਵਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।

 

Taranjot Singh
Author: Taranjot Singh

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?