ਨਵੀ ਦਿੱਲੀ 8 ਸਤੰਬਰ (ਤਰਨਜੋਤ ਸਿੰਘ ) ਕਲਰਸ ਆਫ ਗਾਡ (ਰੰਗ ਕਰਤਾਰ ਦੇ) ਸੰਸਥਾ ਨਵੀਂ ਦਿੱਲੀ ਵੱਲੋਂ ਵਿਧਾਇਕ ਜਰਨੈਲ ਸਿੰਘ ਤਿਲਕ ਨਗਰ ਨਾਲ ਮਿਲਕੇ ਸਿੱਖ ਇਤਿਹਾਸ, ਅਰਦਾਸ ਦੀ ਸ਼ਕਤੀ ਅਤੇ 12 ਵਜੇ ਦੇ ਫਿਕਰੇ ਦੀ ਅਸਲੀਅਤ ਸਾਹਮਣੇ ਲਿਆਉਣ ਵਾਲੀ ਤਰਸੇਮ ਜੱਸਡ਼ ਦੀ ਫਿਲਮ “ਮਸਤਾਨੇ” ਦੇ ਸ਼ੋਅ ਵਿਖਾਉਣ ਦੀ ਲੜੀ ਨਿਰੰਤਰ ਜਾਰੀ ਹੈ। ਸੰਸਥਾ ਦੇ ਅਹੁਦੇਦਾਰ ਬਲਜੀਤ ਸਿੰਘ ,ਅਮਿਤ ਸਿੰਘ ਨੇ ਦਸਿਆ ਕਿ ਇਸ ਦੌਰਾਨ ਪੱਛਮੀ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿਚ ਹੁਣ ਤਕ ਕਈ ਸ਼ੋਅ ਕਰਵਾਕੇ ਨੌਜਵਾਨਾਂ ਅਤੇ ਲੋਕਾਂ ਨੂੰ ਸਿੱਖ ਰਾਜ ਦੀ ਹੋਂਦ ਤੋਂ ਜਾਣੂੰ ਕਰਵਾਇਆ ਗਿਆ ਹੈ।
ਮਸਤਾਨੇ ਫਿਲਮ ਦੇ ਦਿੱਲੀ ਵਿੱਚ ਰੱਖੇ ਵਿਸ਼ੇਸ਼ ਪ੍ਰੀਮੀਅਰ ਸ਼ੋਅ ਵਿਚ ਫਿਲਮ ਦੀ ਪੂਰੀ ਸਟਾਰਕਾਸਟ, ਤਰਸੇਮ ਜੱਸੜ, ਦਲੇਰ ਮਹਿੰਦੀ , ਮੁਨੀਸ਼ ਸਾਹਨੀ, ਗਗਨਦੀਪ ਸਿੰਘ, ਡਾਇਰੈਕਟਰ ਸ਼ਰਨ ਆਰਟਸ ਅਤੇ ਹੋਰ ਪਤਵੰਤੇ ਮੌਜੂਦ ਸਨ।
ਇਸ ਫਿਲਮ ਦੀ ਸਕਰੀਨਿੰਗ ਮੌਕੇ ਰੰਗ ਕਰਤਾਰ ਦੇ ਸੰਸਥਾ ਅਤੇ ਵਿਧਾਇਕ ਜਰਨੈਲ ਸਿੰਘ ਵਲੋਂ ਏਪੀਐਸ ਬਿੰਦਰਾ (Minority Commision), ਬੀਬੀ ਰਣਜੀਤ ਕੋਰ, ਇੰਦਰਪ੍ਰੀਤ ਸਿੰਘ ਮੌਂਟੀ ( ਦੋਵੇਂ ਮੈਂਬਰ ਦਿੱਲੀ ਕਮੇਟੀ) ਦਾ ਵਿਸ਼ੇਸ਼ ਸਹਿਯੋਗ ਦੇਣ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।