Home » ਕਰੀਅਰ » ਸਿੱਖਿਆ » ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨਤਾ ਦਿਵਸ ਨੂੰ ਸਮਰਪਿਤ 13ਵਾਂ ਵਿਸ਼ਾਲ ਨਗਰ ਕੀਰਤਨ 24 ਸਤੰਬਰ ਨੂੰ ਫੌਂਦੀ(ਲਾਤੀਨਾ) ਵਿਖੇ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨਤਾ ਦਿਵਸ ਨੂੰ ਸਮਰਪਿਤ 13ਵਾਂ ਵਿਸ਼ਾਲ ਨਗਰ ਕੀਰਤਨ 24 ਸਤੰਬਰ ਨੂੰ ਫੌਂਦੀ(ਲਾਤੀਨਾ) ਵਿਖੇ

59

 

ਰੋਮ  8  ਸਤੰਬਰ  (  ਦਲਵੀਰ ਕੈਂਥ ) ਮਹਾਨ ਸਿੱਖ ਧਰਮ ਦੀ ਤੇ ਸਮਾਜ ਦੀ 11ਵੇਂ ਗੁਰੂ ਸਾਹਿਬ ਵਜੋਂ ਅਗਵਾਈ ਕਰ ਰਿਹਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹਨਾਂ ਦੀ ਸਿਰਜਨਾ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ 1604 ਵਿੱਚ ਭਾਈ ਗੁਰਦਾਸ ਜੀ ਪਾਸੋ ਸੰਪੂਰਨ ਕਰਵਾਈ।7000 ਸ਼ਬਦਾਂ ਦੁਆਰਾ 1430 ਅੰਗਾਂ ਉਪੱਰ ਸ਼ੁਸ਼ੋਭਿਤ 35 ਮਹਾਂਪੁਰਸ਼ਾਂ ਦੀ ਇਲਾਹੀ ਬਾਣੀ ਸਮੁੱਚੀ ਕਾਇਨਾਤ ਨੂੰ ਅਕਾਲ ਪੁਰਖ ਦੀ ਉਸਤਤਿ ਕਰਨ ਦੇ ਨਾਲ ਹੱਕ ਤੇ ਸੱਚ ਦੀ ਕਿਰਤ ਕਮਾਈ ਕਰਨ ਦਾ ਹੋਕਾ ਦਿੰਦੀ ਹੈ।ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਦੁਨੀਆਂ ਭਰ ਵਿੱਚ ਰਹਿਣ ਬਸੇਰਾ ਕਰਦੀ ਸਿੱਖ ਸੰਗਤ ਵੱਲੋਂ ਬਹੁਤ ਹੀ ਸ਼ਰਧਾ, ਸਤਿਕਾਰ ਤੇ ਭਗਤੀ ਭਾਵਨਾ ਨਾਲ ਮਨਾਇਆ ਜਾਂਦਾ ਹੈ।ਵਿਸ਼ਾਲ ਧਾਰਮਿਕ ਸਮਾਗਮ ਤੇ ਵਿਸ਼ਾਲ ਨਗਰ ਕੀਰਤਨ ਸਜਾਏ ਜਾਂਦੇ ਹਨ।ਇਟਲੀ ਵਿੱਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਲਾਸੀਓ ਸੂਬੇ ਦੇ ਪਹਾੜੀ ਇਲਾਕੇ ਵਿੱਚ ਵਸੇ ਸ਼ਹਿਰ ਫੌਂਦੀ (ਲਾਤੀਨਾ)ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਵੱਲੋਂ ਸਜਾਇਆ ਹੈ।ਗੁਰਦੁਆਰਾ ਸਾਹਿਬ ਵੱਲੋਂ ਇਹ 13ਵਾਂ ਵਿਸ਼ਾਲ ਨਗਰ ਕੀਰਤਨ ਹੈ ਜਿਹੜਾ ਕਿ 24 ਸਤੰਬਰ 2023 ਦਿਨ ਐਤਵਾਰ ਨੂੰ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ,ਢਾਡੀ,ਕੀਰਤਨੀਏ ਤੇ ਕਥਾ ਵਾਚਕ ਦਰਬਾਰ ਵਿੱਚ ਭਰਵੀਂ ਹਾਜ਼ਰੀ ਲਗਵਾਉਣਗੇ।ਇਸ ਪਾਵਨ ਤੇ ਪਵਿੱਤਰ ਦਿਵਸ ਮੌਕੇ ਪੰਜਾਬ(ਭਾਰਤ)ਦੀ ਧਰਤੀ ਤੋਂ ਉਚੇਚੇ ਤੌਰ ਤੇ ਸੰਤ ਬਾਬਾ ਸੁਖਦੇਵ ਸਿੰਘ ਹੰਸਲੀ ਸਾਹਿਬ ਵਾਲੇ,ਭਾਈ ਗੁਰਬਖ਼ਸ ਸਿੰਘ ਹਜ਼ੂਰੀ ਰਾਗੀ ਤੇ ਢਾਡੀ ਜੱਥਾ ਗਿਆਨੀ ਸੁਖਨਿਰੰਜਨ ਸਿੰਘ ਸੁਮੰਨ ਆਦਿ ਸਤਿਗੁਰਾਂ ਦੀ ਮਹਿਮਾਨ ਦਾ ਗੁਣਗਾਨ ਕਰਨਗੇ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਭਾਈ ਕੁਲਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਭਾ ਫੌਂਦੀ (ਲਾਤੀਨਾ)ਨੇ ਦਿੰਦਿਆਂ ਕਿਹਾ ਕਿ ਇਸ ਸਮਾਗਮ ਮੌਕੇ 21 ਸਤੰਬਰ ਨੂੰ ਸ਼ਾਮ 4 ਵਜੇ ਸ਼੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ ਤੇ ਭੋਗ 23 ਸਤੰਬਰ ਦਿਨ ਸ਼ਨੀਵਾਰ ਸ਼ਾਮ 4 ਵਜੇ ਪਾਏ ਜਾਣਗੇ।ਇਲਾਕੇ ਦੀਆਂ ਸਮੁੱਚੀ ਸਿੱਖ ਸੰਗਤ ਨੂੰ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਹਾਜ਼ਰੀ ਭਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ ।

Taranjot Singh
Author: Taranjot Singh

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?