ਬਰੇਸ਼ੀਆ 8 ਸਤੰਬਰ ( ਦਲਵੀਰ ਕੈਂਥ )ਇਟਲੀ ਵਿੱਚ ਸਿੱਖ ਧਰਮ ਦੀ ਚੜ੍ਹਦੀ ਕਲਾ ਤੇ ਪ੍ਰਸਾਰ ਲਈ ਸਿਰਮੌਰ ਸਿੱਖੀ ਸੰਸਥਾ ਕਲਤੂਰਾ ਸਿੱਖ ਇਟਲੀ ਦਿਨ ਰਾਤ ਸੇਵਾ ਨਿਭਾਅ ਰਹੀ ਹੈ ਤੇ ਇਸ ਕਾਰਜ ਹਿੱਤ ਇਸ ਸੰਸਥਾ ਵੱਲੋਂ ਨੌਜਵਾਨ ਸਭਾ ਬਾਬਾ ਮੱਖਣ ਸ਼ਾਹ ਲੁਬਾਣਾ ਇਟਲੀ ਵਲੋਂ ਗੁਰੂ ਘਰ ਫਲ਼ੈਰੋ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਫਲ਼ੈਰੋ ਬਰੇਸ਼ੀਆ ਵਿਖੇ 9ਵੇਂ ਪਾਤਸ਼ਾਹ ਸਤਿਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪ੍ਰਗਟ ਦਿਵਸ ਤੇ ਸਾਚਾ ਗੁਰੂ ਲਾਧੋ ਰੇ ਦਿਵਸ ਨੂੰ ਸਮਰਪਿਤ 3 ਰੋਜ਼ਾ ਸਮਾਗਮ ਬਹੁਤ ਹੀ ਸ਼ਰਧਾ ਤੇ ਸ਼ਾਨੋ ਸੌਕਤ ਨਾਲ ਕਰਵਾਇਆ ਗਿਆ।
ਢਾਡੀ ਜੱਥਾ ਗਿਆਨੀ ਸੁੱਖਨਿਰੰਜਨ ਸਿੰਘ ਸੁੰਮਨ ਢਾਡੀ ਵਾਰਾਂ ਸ਼ਰਵਣ ਕਰਵਾਉਂਦੇ ਹੋਏ
ਜਿਸ ਵਿਚ ਪੰਥ ਪ੍ਰਸਿੱਧ ਢਾਡੀ ਸੁਖਨਿਰੰਜਨ ਸਿੰਘ ਜੀ ਸੁੰਮਣ ਅਤੇ ਨਾਲ ਹੀ ਭਾਈ ਜਤਿੰਦਰ ਸਿੰਘ ਨੂਰਪੁਰੀ ਜੀ ਜੱਥੇ ਸਮੇਤ ਪੁੱਜੇ , ਜਿਨ੍ਹਾ ਨੇ ਪੂਰੇ ਉਸ ਵਰਤਾਰੇ ਨੂੰ ਵਾਰਾਂ ਦੇ ਰੂਪ ਵਿਚ ਸੰਗਤਾਂ ਨੂੰ ਸ੍ਰਵਣ ਕਰਵਾਇਆ ਅਤੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸ ਸੰਗਤਾਂ ਨੂੰ ਸ੍ਰਵਣ ਕਰਵਾਏ, ਕਲਤੂਰਾ ਸਿੱਖ ਇਟਲੀ ਅਤੇ ਨੌਜਵਾਨ ਸਭਾ ਬੋਰਗੋ ਸੰਜਾਕਮੋ ਵਲੋਂ ਇਸ ਦਿਨ ਹੀ ਬੱਚਿਆਂ ਦੇ ਦਸਤਾਰ ਅਤੇ ਦੁਮਾਲਾ ਮੁਕਾਬਲਾ ਵੀ ਕਰਵਾਏ ਗਏ, ਜਿਸ ਵਿਚ ਅੱਵਲ ਆਉਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਣ ਕੀਤਾ ਗਿਆ,
ਢਾਡੀ ਜੱਥਾ ਗਿਆਨੀ ਜਤਿੰਦਰ ਸਿੰਘ ਨੂਰਪੁਰੀ ਇਤਿਹਾਸ ਸ਼ਰਵਣ ਕਰਵਾਉਂਦੇ ਹੋਏ
ਇਸ ਮੌਕੇ ਤੇ ਗੁਰੂ ਘਰ ਫਲ਼ੇਰੋ ਵਿਖੇ ਵੱਖ ਵੱਖ ਗੁਰੂ ਘਰਾਂ ਦੀਆਂ ਕਮੇਟੀਆ ਸੰਗਤਾਂ ਸਮੇਤ ਪੁੱਜੀਆਂ, ਜਿਨ੍ਹਾਂ ਵਿਚ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਬੋਰਗੋ ਸੰਨ ਯਾਕਮੋ ਤੋਂ ਪ੍ਰਧਾਨ ਸ. ਨਿਰਮਲ ਸਿੰਘ , ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਬਰੇਸ਼ੀਆ, ਗੁਰਦੁਆਰਾ ਗੁਰੂ ਰਾਮਦਾਸ ਨਿਵਾਸ ਕਿਆਂਪੋ ਤੋਂ ਗੁਰਦੇਵ ਸਿੰਘ,ਲੱਖਵਿੰਦਰ ਸਿੰਘ , ਗੁਰਦੁਆਰਾ ਸਿੰਘ ਸਭਾ ਬੋਲਜ਼ਾਨੋ ਤੋਂ ਰਵਿੰਦਰਜੀਤ ਸਿੰਘ ਬੱਸੀ ਪ੍ਰਧਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਇਟਲੀ, ਜੁਝਾਰ ਸਿੰਘ ਬੱਸੀ, ਗੁਰਦੁਆਰਾ ਸਿੰਘ ਸਭਾ ਪਾਰਮਾ, ਗੁਰਦੁਆਰਾ ਸਿੰਘ ਸਭਾ ਭਗਤ ਰਵਿਦਾਸ ਲਵੀਨੀਓ, ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਲੇਨੋ,ਗੁਰਦੁਆਰਾ ਸਿੰਘ ਸਭਾ ਸੋਮਾਲੰਬਾਰਦੋ,ਅਤੇ ਹੋਰ ਗੁਰੂ ਘਰਾਂ ਦੀਆਂ ਕਮੇਟੀਆ ਸੰਗਤਾਂ ਸਮੇਤ ਪੁੱਜੀਆਂ।ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵਲੋਂ ਲੰਗਰ ਅਤੇ ਹੋਰ ਪਦਾਰਥਾਂ ਦੇ ਸਟਾਲ ਲਾਏ ਗਏ। ਗੁਰਦੁਆਰਾ ਫਲੈਰੋ ਦੀ ਕਮੇਟੀ ਵਲੋਂ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ,
ਦਸਤਾਰ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚੇ ਪ੍ਰਬੰਧਕਾਂ ਨਾਲ
ਨੌਜਵਾਨ ਸਭਾ ਬਾਬਾ ਮੱਖਣ ਸ਼ਾਹ ਲੁਬਾਣਾ ਇਟਲੀ ਅਤੇ ਕਲਤੂਰਾ ਸਿੱਖ ਦੇ ਸੇਵਾਦਰ ਸਿਮਰਜੀਤ ਸਿੰਘ, ਤਰਲੋਚਨ ਸਿੰਘ, ਗੁਰਪ੍ਰੀਤ ਸਿੰਘ, ਸੰਤੋਖ ਸਿੰਘ, ਤਰਨਨਪ੍ਰੀਤ ਸਿੰਘ, ਗੁਰਦੇਵ ਸਿੰਘ, ਰਵਿੰਦਰ ਸਿੰਘ, ਕਰਨਵੀਰ ਸਿੰਘ, ਗੁਰਪ੍ਰੀਤ ਸਿੰਘ, ਪਲਵਿੰਦਰ ਸਿੰਘ, ਅਰਵਿੰਦਰ ਸਿੰਘ, ਰਜਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਅਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਸੇਵਾਦਾਰ ਜਿਨ੍ਹਾਂ ਸੁਰਿੰਦਰਜੀਤ ਸਿੰਘ ਪੰਡੌਰੀ, ਬਲਕਾਰ ਸਿੰਘ ਘੋੜੇਸ਼ਾਹਵਾਨ ਵਾਇਸ ਪ੍ਰਧਾਨ, ਸ਼ਰਨਜੀਤ ਸਿੰਘ ਠਾਕਰੀ, ਸਵਰਨ ਸਿੰਘ ਲਾਲੋਵਾਲ, ਕੁਲਵੰਤ ਸਿੰਘ ਬੱਸੀ, ਨਿਸ਼ਾਨ ਸਿੰਘ ਭਦਾਸ, ਮਹਿੰਦਰ ਸਿੰਘ ਮਾਜਰਾ, ਭੁਪਿੰਦਰ ਸਿੰਘ ਰਾਵਾਲੀ, ਭਗਵਾਨ ਸਿੰਘ ਬਰੇਸ਼ੀਆ, ਲੱਖਵਿੰਦਰ ਸਿੰਘ ਬੈਰਗਾਮੋ, ਰਵਿੰਦਰਜੀਤ ਸਿੰਘ ,ਜੁਝਾਰ ਸਿੰਘ, ਸੁਖਵਿੰਦਰ ਸਿੰਘ, ਅਮਰੀਕ ਸਿੰਘ ਚੋਹਾਨ ਪਿੰਡ ਵਾਲੇ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਜੀ ਯਾਦਗਾਰ ਕਮੇਟੀ ਬਰੇਸ਼ੀਆ ਅਤੇ ਲੰਗਰ ਦੇ ਸੇਵਾਦਰ, ਨੌਜਵਾਨ ਸਭਾ ਫਲੇਰੋ ਵਲੋਂ ਆਈ ਹੋਈ ਸਾਧ ਸੰਗਤ ਦੀ ਸੇਵਾ ਲਈ ਸਹਿਯੋਗ ਕੀਤਾ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।