ਰੋਮ 9 ਸਤੰਬਰ ( ਦਲਵੀਰ ਕੈਂਥ ) ਪਿਛਲੇ ਦਿਨਾਂ ਤੋਂ ਇਟਲੀ ਦੇ ਪੰਜਾਬੀ ਭਾਈਚਾਰੇ ਨੂੰ ਸ਼ੋਸ਼ਲ ਮੀਡੀਆ ਰਾਹੀਂ ਕੁਝ ਇੰਟਰਨੈਸ਼ਨਲ ਸਕੂਲ ਬਾਰੇ ਵੀਡੀਓਜ਼ ਵੇਖਣ ਨੂੰ ਮਿਲ ਰਹੀਆਂ ਸਨ।ਉਸ ਬਾਬਤ ਉਹਨਾਂ ਵੀਰਾਂ ਨਾਲ ਗੱਲਬਾਤ ਹੋਈ ਅਤੇ ਉਹਨਾਂ ਨੇ ਦੱਸਿਆ ਕਿ ਕੁਝ ਇੰਟਰਨੈਸ਼ਨਲ ਸਕੂਲ ਇਟਲੀ ਵਿਖੇ ਆਨ ਲਾਈਨ ਭਾਈਚਾਰੇ ਦੀ ਸੇਵਾ ਕਹਿ ਕਿ ਸ਼ੁਰੂ ਕੀਤੇ ਜਾ ਰਹੇ ਹਨ।ਇਹ ਆਨ ਲਾਈਨ ਸਕੂਲ ਹੈ ਅਤੇ ਇਹ ਸਕੂਲ ਪੰਜਾਬ ਵਿੱਚਲੇ ਕਿਸੇ ਸਕੂਲ ਦੀ ਸ਼ਾਖਾ(ਬ੍ਰਾਚ) ਨਹੀਂ ਹੈ ਜਦੋਂ ਕਿ ਪ੍ਰਬੰਧਕ ਆਪਣੇ ਸਕੂਲਾਂ ਨੂੰ ਭਾਰਤ ਦੇ ਨਾਮੀ ਸਿੱਖਿਆ ਬੋਰਡਾਂ ਦੀ ਬਰਾਂਚ ਦੱਸਦੇ ਹਨ ।ਇਹ ਸਕੂਲ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਸ਼ੁਰੂ ਕੀਤੇ ਗਏ ਹਨ ਇਸ ਵਿੱਚ ਪੜਾਉਣ ਵਾਲੇ ਅਧਿਆਪਕ ਪੰਜਾਬ ਤੋਂ ਹਨ ਜੋ ਵੱਖ-ਵੱਖ ਸਕੂਲਾਂ ਵਿੱਚ ਪੜ੍ਹਾ ਰਹੇ ਹਨ।ਬੇਸ਼ੱਕ ਸੰਗਤਾਂ ਦਾ ਭਰਵਾਂ ਹੁੰਗਾਰਾ ਇਹਨਾਂ ਆਨ ਲਾਈਨ ਸਕੂਲਾਂ ਨੂੰ ਮਿਲ ਰਿਹਾ ਹੈ ਪਰ ਸੇਵਾ ਵਾਲੀ ਗੱਲ ਇਹਨਾਂ ਸਕੂਲ ਪ੍ਰਬੰਧਕਾਂ ਦੀ ਦੂਰ-ਦੂਰ ਤੱਕ ਨਜਰੀ ਨਹੀ ਆਉਂਦੀ। ਹੁਣ ਤੱਕ ਉਹ ਸਕੂਲ ਤਕਰੀਬਨ 110 ਤੋਂ ਵੱਧ ਬੱਚਿਆਂ ਨੂੰ ਇਟਲੀ ਵਿੱਚ ਆਪਣੇ ਗੌਰਖ ਧੰਦੇ ਵਿੱਚ ਫਸਾ ਵੀ ਚੁੱਕੇ ਹਨ ।ਇਹਨਾਂ ਸਕੂਲਾਂ ਵਿੱਚ ਇੱਕ ਬੱਚੇ ਦੀ ਇੱਕ ਮਹੀਨੇ ਦੀ ਫੀਸ 20 ਯੂਰੋ ਲਈ ਜਾਂਦੀ ਹੈ।ਬੱਚਿਆਂ ਦੀਆਂ ਕਲਾਸਾਂ ਗੂਗਲ ਦੀ ‘ਮੀਟ’ ਐਪ ਰਾਹੀਂ ਵੱਖ-ਵੱਖ ਗਰੁੱਪ ਬਣਾ ਕੇ ਹਫਤੇ ਵਿੱਚ ਤਿੰਨ ਵਾਰ ਲਗਾਈਆਂ ਜਾਂਦੀਆਂ ਹਨ।ਜੋ ਕਿ ਸੋਮਵਾਰ ਤੋਂ ਸ਼ਨੀਵਾਰ ਤੱਕ ਹੁੰਦੀਆਂ ਹਨ ਅਤੇ ਸਮਾਂ ਸ਼ਾਮ ਚਾਰ ਵਜੇ ਤੋਂ ਛੇ ਵਜੇ ਦੇ ਦਰਮਿਆਨ ਹੁੰਦਾ ਹੈ।ਅਜਿਹੇ ਸਕੂਲ ਬੇਸੱਕ ਬੱਚਿਆਂ ਨੂੰ ਪੜ੍ਹਾਈ ਪੱਖੋਂ ਕੋਈ ਖਾਸ ਫਾਇਦਾ ਨਾ ਕਰਨ ਪਰ ਪ੍ਰਬੰਧਕਾਂ ਦੀਆਂ ਜੇਬਾਂ ਨੂੰ ਭਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ।