ਘਰੇਲੂ ਨੁਸਖ਼ੇ – ਅੰਜੀਰ ਫਲ ਖਾਣ ਦੇ ਫ਼ਾਇਦੇ

61

ਅੰਜੀਰ ਇੱਕ ਅਜਿਹਾ ਫਲ ਹੈ ਜੋ ਜਿੰਨਾਂ ਮਿੱਠਾ ਹੈ ,ਉਹਨਾਂ ਹੀ ਲਾਭਦਾਇਕ ਵੀ ਹੈ |ਅੰਜੀਰ ਦੇ ਸੁੱਕੇ ਫਲ ਬਹੁਤ ਗੁਣਕਾਰੀ ਹੁੰਦੇ ਹਨ |ਅੰਜੀਰ ਖਾ ਨਾਲ ਕਬਜ ਦੂਰ ਹੁੰਦੀ ਹੈ |ਗੈਸ ਅਤੇ ਐਸੀਡਿਟੀ ਤੋਂ ਵੀ ਰਾਹਤ ਮਿਲਦੀ ਹੈ |ਸਧਾਰਨ ਕਬਜ ਵਿਚ ਗਰਮ ਦੁੱਧ ਵਿਚ ਸੁੱਕੇ ਅੰਜੀਰ ਉਬਾਲ ਕੇ ਸੇਵਨ ਕਰਨ ਨਾਲ ਸਵੇਰੇ ਦਸਤ ਸਾਫ਼ ਹੁੰਦਾ ਹੈ |ਇਸ ਨਾਲ ਕਫ਼ ਬਾਹਰ ਆ ਜਾਂਦੀ ਹੈ |ਸੁੱਕੇ ਅੰਜੀਰ ਨੂੰ ਉਬਾਲ ਕੇ ਬਰੀਕ ਪੀਸ ਕੇ ਗਲੇ ਦੀ ਸੋਜ ਜਾਂ ਗੰਧ ਉੱਪਰ ਬੰਨੀ ਜਾਵੇ ਤਾਂ ਬਹੁਤ ਲਾਭ ਪਹੁੰਚਦਾ ਹੈ |ਤਾਜੇ ਅੰਜੀਰ ਖਾ ਕੇ ਨਾਲ ਦੁੱਧ ਦਾ ਸੇਵਨ ਕਰਨਾ ਸ਼ਕਤੀਵਰਧਕ ਹੁੰਦਾ ਹੈ |ਸ਼ੂਗਰ ਦੇ ਰੋਗੀ ਨੂੰ ਅੰਜੀਰ ਨਾਲ ਲਾਭ ਪਹੁੰਚਦਾ ਹੈ |

*ਅੰਜੀਰ ਦੇ 30 ਅਸਰਕਾਰਕ ਫਾਇਦੇ……………………………..*

– *ਕਬਜ* : 3 ਤੋਂ 4 ਪੱਕੇ ਅੰਜੀਰ ਦੁੱਧ ਵਿਚ ਉਬਾਲ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਖਾਓ ਅਤੇ ਉੱਪਰ ਤੋਂ ਉਸ ਦੁੱਧ ਦਾ ਸੇਵਨ ਕਰੋ |ਇਸ ਨਾਲ ਕਬਜ ਅਤੇ ਬਵਾਸੀਰ ਵਿਚ ਲਾਭ ਹੁੰਦਾ ਹੈ |

*– ਦਮਾਂ :* ਦਮਾਂ ਜਿਸ ਵਿਚ ਕਫ਼ (ਬਲਗਮ) ਨਿਕਲਦਾ ਹੈ ਉਸ ਵਿਚ ਅੰਜੀਰ ਖਾਣਾ ਲਾਭਕਾਰੀ ਹੈ |ਇਸ ਨਾਲ ਕਫ਼ ਬਾਹਰ ਆ ਜਾਂਦੀ ਹੈ ਅਤੇ ਰੋਗੀ ਨੂੰ ਜਰੂਰ ਹੀ ਆਰਾਮ ਵੀ ਮਿਲਦਾ ਹੈ |

*– ਪਿਆਸ ਜਿਆਦਾ ਲੱਗਣਾ* : ਵਾਰ-ਵਾਰ ਪਿਆਸ ਲੱਗਣ ਤੇ ਅੰਜੀਰ ਦਾ ਸੇਵਨ ਕਰੋ |

*– ਮੂੰਹ ਦੇ ਛਾਲੇ* : ਅੰਜੀਰ ਦਾ ਰਸ ਮੂੰਹ ਦੇ ਛਾਲਿਆਂ ਉੱਪਰ ਲਗਾਉਣ ਨਾਲ ਆਰਾਮ ਮਿਲਦਾ ਹੈ |

*– ਦੰਦਾਂ ਦਾ ਦਰਦ* : ਅੰਜੀਰ ਦਾ ਦੁੱਧ ਰੂੰ ਵਿਚ ਭਿਉਂ ਕੇ ਦੁਖਦੇ ਦੰਦ ਉੱਪਰ ਰੱਖ ਕੇ ਦਬਾਓ | ਅੰਜੀਰ ਦੇ ਪੌਦੇ ਤੋਂ ਦੁੱਧ ਕੱਢ ਕੇ ਉਸ ਦੁੱਧ ਵਿਚ ਰੂੰ ਭਿਉਂ ਕੇ ਸੜਨ ਵਾਲੇ ਦੰਦਾਂ ਦੇ ਨੀਚੇ ਰੱਖਣ ਨਾਲ ਦੰਦਾਂ ਦੇ ਕੀੜੇ ਨਸ਼ਟ ਹੁੰਦੇ ਹਨ ਅਤੇ ਦੰਦਾਂ ਦਾ ਦਰਦ ਮਿਟ ਜਾਂਦਾ ਹੈ |

*– ਪੇਸ਼ਾਬ ਦਾ ਜਿਆਦਾ ਆਉਣਾ* : 3-4 ਅੰਜੀਰ ਖਾ ਕੇ ,10 ਗ੍ਰਾਮ ਕਾਲੇ ਤਿਲ ਚਬਾਉਣ ਨਾਲ ਇਹ ਕਸ਼ਟ ਦੂਰ ਹੁੰਦਾ ਹੈ |

– *ਚਮੜੀ ਦੇ ਵਿਭਿੰਨ ਰੋਗ** : ਕੱਚੇ ਅੰਜੀਰ ਦਾ ਦੁੱਧ ਚਮੜੀ ਸੰਬੰਧੀ ਰੋਗਾਂ ਵਿਚ ਲਗਾਉਣਾ ਲਾਭਦਾਇਕ ਹੁੰਦਾ ਹੈ | ਅੰਜੀਰ ਦਾ ਦੁੱਧ ਲਗਾਉਣ ਨਾਲ ਖੁਜਲੀ ਯੁਕਤ ਫਿੰਸੀ ਅਤੇ ਦਾਦ ਮਿਟ ਜਾਂਦੇ ਹਨ |ਬਾਦਾਮ ਅਤੇ ਸ਼ਵਾਰੇ ਦੇ ਨਾਲ ਅੰਜੀਰ ਨੂੰ ਖਾਣ ਨਾਲ ਦਾਦ ਖੁਜਲੀ ਯੁਕਤ ਫਿੰਸੀ ਅਤੇ ਚਮੜੀ ਦੇ ਸਾਰੇ ਰੋਗ ਠੀਕ ਹੋ ਜਾਂਦੇ ਹਨ |

– *ਕਮਜੋਰੀ* : ਪੱਕੇ ਅੰਜੀਰ ਨੂੰ ਬਰਾਬਰ ਦੀ ਮਾਤਰਾ ਵਿਚ ਸੌਂਫ ਦੇ ਨਾਲ ਚਬਾ-ਚਬਾ ਕੇ ਸੇਵਨ ਕਰੋ |ਇਸਦਾ ਸੇਵਨ 40 ਦਿਨਾਂ ਤੱਕ ਨਿਯਮਿਤ ਕਰਨ ਨਾਲ ਸਰੀਰਕ ਕਮਜੋਰੀ ਦੂਰ ਹੋ ਜਾਂਦੀ ਹੈ |

*– ਖੂਨ ਦਾ ਸ਼ੁੱਧੀਕਰਨ* : 10 ਮੁਨੱਕੇ ਅਤੇ 5 ਅੰਜੀਰ 200 ਮਿ.ਲੀ ਦੁੱਧ ਵਿਚ ਉਬਾਲ ਕੇ ਖਾ ਲਵੋ |ਫਿਰ ਉੱਪਰ ਤੋਂ ਉਸ ਦੁੱਧ ਦਾ ਸੇਵਨ ਕਰੋ |ਇਸ ਨਾਲ ਖੂਨ ਵਿਕਾਰ ਦੂਰ ਹੋ ਜਾਂਦਾ ਹੈ |

*– ਪੇਚਿਸ਼ ਅਤੇ ਦਸਤ* : ਅੰਜੀਰ ਦਾ ਕਾੜਾ 3 ਵਾਰ ਪਿਲਾਓ |ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ |

*– ਤਾਕਤ ਨੂੰ ਵਧਾਉਣ ਵਾਲਾ :* ਸੁੱਕੇ ਅੰਜੀਰ ਦੇ ਟੁੱਕੜੇ ਛਿੱਲੇ ਹੋਏ ਬਾਦਾਮ ਗਰਮ ਪਾਣੀ ਵੁਚ ਉਬਾਲੋ |ਇਸਨੂੰ ਸੁਕਾ ਕੇ ਇਸ ਵਿਚ ਦਾਣੇਦਾਰ ਸ਼ੱਕਰ ,ਪੀਸੀ ਅਲੈਚੀ ,ਕੇਸਰ ,ਚਰੌਜੀ ,ਪਿਸਤਾ ਅਤੇ ਬਾਦਾਮ ਬਰਾਬਰ ਮਾਤਰਾ ਵਿਚ ਮਿਲਾ ਕੇ 8 ਦਿਨ ਤੱਕ ਗਾਂ ਦੇ ਘਿਉ ਵਿਚ ਪਿਆ ਰਹਿਣ ਦਵੋ |ਬਾਅਦ ਵਿਚ ਰੋਜਾਨਾ ਸਵੇਰੇ 20 ਗ੍ਰਾਮ ਤੱਕ ਸੇਵਨ ਕਰੋ |ਛੋਟੇ ਬੱਚਿਆਂ ਦੀ ਸ਼ਕਤੀ ਵਧਾਉਣ ਦੇ ਲਈ ਇਹ ਔਸ਼ੁੱਧੀ ਬਹੁਤ ਹੀ ਲਾਭਕਾਰੀ ਹੈ |

*– ਜੀਭ ਦੀ ਸੋਜ* : ਸੁੱਕੇ ਅੰਜੀਰ ਦਾ ਕਾੜਾ ਬਣਾ ਕੇ ਉਸਦਾ ਲੇਪ ਕਰਨ ਨਾਲ ਗਲੇ ਅਤੇ ਜੀਭ ਦੀ ਸੋਜ ਉੱਪਰ ਲਾਭ ਹੁੰਦਾ ਹੈ |

*– ਟੀ.ਬੀ ਦੇ ਰੋਗ* : ਇਸ ਰੋਗ ਵਿਚ ਅੰਜੀਰ ਖਾਣਾ ਚਾਹੀਦਾ ਹੈ |ਅੰਜੀਰ ਨਾਲ ਸਰੀਰ ਵਿਚ ਖੂਨ ਵਧਦਾ ਹੈ |ਅੰਜੀਰ ਦੀ ਜੜ ਅਤੇ ਟਾਹਣੀਆਂ ਦਾ ਉਪਯੋਗ ਔਸ਼ੁੱਧੀ ਦੇ ਰੂਪ ਵਿਚ ਹੁੰਦਾ ਹੈ |ਖਾਣ ਦੇ ਲਈ 2 ਤੋਂ 4 ਅੰਜੀਰ ਦਾ ਪ੍ਰਯੋਗ ਕਰ ਸਕਦੇ ਹੋ |

*– ਫੋੜੇ-ਫਿੰਸੀਆਂ* : ਅੰਜੀਰ ਨੂੰ ਪੀਸ ਕੇ ਫੋੜੇ-ਫਿਨਸੀਆਂ ਉੱਪਰ ਬੰਨਣ ਨਾਲ ਇਹ ਫੋੜਿਆਂ ਨੂੰ ਪਕਾਉਂਦੀ ਹੈ |

*– ਸਫੈਦ ਦਾਗ* : ਅੰਜੀਰ ਦੇ ਦਰਖੱਤ ਦੀ ਟਾਹਣੀ ਨੂੰ ਪਾਣੀ ਦੇ ਨਾਲ ਪੀਸ ਲਵੋ ,ਫਿਰ ਉਸ ਵਿਚ 4 ਗੁਣਾਂ ਘਿਉ ਪਾ ਕੇ ਗਰਮ ਕਰੋ |ਇਸਨੂੰ ਹਰਤਾਲ ਦੀ ਤਰਾਂ ਭਸਮ ਦੇ ਨਾਲ ਸੇਵਨ ਕਰਨ ਨਾਲ ਸਫੈਦ ਦਾਗ ਮਿਟਦੇ ਹਨ |

– ਅੰਜੀਰ ਦੇ ਕੱਚੇ ਫਲਾਂ ਵਿਚੋਂ ਦੁੱਧ ਕੱਢ ਕੇ ਸਫੈਦ ਦਾਗਾਂ ਉੱਪਰ ਲਗਾਤਾਰ 4 ਮਹੀਨੇ ਤੱਕ ਲਗਾਉਂਦੇ ਰਹਿਣ ਨਾਲ ਦਾਗ ਮਿੱਟ ਜਾਂਦੇ ਹਨ |

– ਅੰਜੀਰ ਦੇ ਪੱਤਿਆਂ ਦਾ ਰਸ ਸਫੈਦ ਦਾਗ ਉੱਪਰ ਸਵੇਰੇ ਅਤੇ ਸ਼ਾਮ ਨੂੰ ਲਗਾਉਣ ਨਾਲ ਲਾਭ ਹੁੰਦਾ ਹੈ |

*– ਗਲੇ ਦੀ ਸੋਜ* : ਸੁੱਕੇ ਅੰਜੀਰ ਨੂੰ ਪਾਣੀ ਵਿਚ ਉਬਾਲ ਕੇ ਲੇਪ ਕਰਨ ਨਾਲ ਗਲੇ ਵਿਚੋਂ ਸੋਜ ਮਿਟ ਜਾਂਦੀ ਹੈ |

*– ਸਰੀਰ ਦੀ ਗਰਮੀ* : ਪੱਕਾ ਹੋਇਆ ਅੰਜੀਰ ਲੈ ਕੇ ਛਿੱਲ ਕੇ ਉਸਦੇ ਆਹਮਣੇ-ਸਾਹਮਣੇ ਦੋ ਚੀਰੇ ਲਗਾ ਲਵੋ |ਇਹਨਾਂ ਚਿਰਿਆਂ ਵਿਚ ਸ਼ੱਕਰ ਭਰ ਕੇ ਰਾਤ ਨੂੰ ਫਰਿਜ ਵਿਚ ਰੱਖ ਦਵੋ |ਇਸ ਪ੍ਰਕਾਰ ਦੇ ਅੰਜੀਰ ਨੂੰ 15 ਦਿਨਾਂ ਤੱਕ ਰੋਜ ਸਵੇਰੇ ਖਾਣ ਨਾਲ ਸਰੀਰ ਦੀ ਗਰਮੀ ਨਿਕਲ ਜਾਂਦੀ ਹੈ ਅਤੇ ਖੂਨ ਵਿਚ ਵਾਧਾ ਹੁੰਦਾ ਹੈ |

– *ਜੁਕਾਮ* : ਪਾਣੀ ਵਿਚ 5 ਅੰਜੀਰ ਨੂੰ ਪਾ ਕੇ ਉਬਾਲ ਲਵੋ ਅਤੇ ਇਸਨੂੰ ਛਾਣ ਕੇ ਇਸ ਪਾਣੀ ਨੂੰ ਗਰਮ-ਗਰਮ ਸਵੇਰੇ ਅਤੇ ਸ਼ਾਮ ਨੂੰ ਪੀਣ ਨਾਲ ਜੁਕਾਮ ਵਿਚ ਲਾਭ ਹੁੰਦਾ ਹੈ |

*– ਫੇਫੜਿਆਂ ਦੇ ਰੋਗ* : ਫੇਫੜਿਆਂ ਦੇ ਰੋਗਾਂ ਵਿਚ ਪੰਜ ਅੰਜੀਰ ਇੱਕ ਗਿਲਾਸ ਪਾਣੀ ਵਿਚ ਉਬਾਲ ਕੇ ਛਾਣ ਕੇ ਸਵੇਰੇ-ਸ਼ਾਮ ਪੀਣੇ ਚਾਹੀਦੇ ਹਨ |

*– ਮਸੂੜਿਆਂ ਵਿਚੋਂ ਖੂਨ* ਆਉਣਾ : ਅੰਜੀਰ ਨੂੰ ਪਾਣੀ ਵਿਚ ਉਬਾਲ ਕੇ ਇਸ ਪਾਣੀ ਨਾਲ ਰੋਜਾਨਾ ਦੋ ਵਾਰ ਕੁਰਲੀਆਂ ਕਰੋ |ਇਸ ਨਾਲ ਮਸੂੜਿਆਂ ਵਿਚੋਂ ਆਉਣ ਵਾਲਾ ਖੂਨ ਬੰਦ ਹੋ ਜਾਂਦਾ ਹੈ ਅਤੇ ਮੂੰਹ ਵਿਚੋਂ ਬਦਬੂ ਆਉਣੀ ਵੀ ਬੰਦ ਹੋ ਜਾਂਦੀ ਹੈ |

– *ਖਾਂਸੀ* : ਅੰਜੀਰ ਦਾ ਸੇਵਨ ਕਰਨ ਨਾਲ ਸੁੱਕੀ ਖਾਂਸੀ ਦੂਰ ਹੋ ਜਾਂਦੀ ਹੈ |ਅੰਜੀਰ ਪੁਰਾਣੀ ਖਾਂਸੀ ਵਾਲੇ ਰੋਗੀ ਨੂੰ ਲਾਭ ਪਹੁੰਚਾਉਂਦਾ ਹੈ ਕਿਉਂਕਿ ਇਹ ਬਲਗਮ ਨੂੰ ਪਤਲਾ ਕਰਕੇ ਬਾਹਰ ਕੱਢਦਾ ਹੈ |

*– ਕਮਰ ਦਰਦ* : ਅੰਜੀਰ ਦੀ ਟਾਹਣੀ ,ਸੁੰਡ ,ਧਨੀਆਂ ਸਭ ਬਰਾਬਰ ਮਾਤਰਾ ਵਿਚ ਲਵੋ ਅਤੇ ਕੁੱਟ ਕੇ ਰਾਤ ਨੂੰ ਪਾਣੀ ਵਿਚ ਭਿਉਂ ਦਵੋ |ਸਵੇਰੇ ਇਸਦੇ ਬੱਚੇ ਰਸ ਨੂੰ ਛਾਣ ਕੇ ਪੀ ਲਵੋ |ਇਸ ਨਾਲ ਕਮਰ ਦਰਦ ਵਿਚ ਲਾਭ ਹੁੰਦਾ ਹੈ |

– *ਦਾਦ* : ਅੰਜੀਰ ਦਾ ਦੁੱਧ ਲਗਾਉਣ ਨਾਲ ਦਾਦ ਠੀਕ ਹੋ ਜਾਂਦਾ ਹੈ |

*– ਸਿਰ ਦਾ ਦਰਦ* : ਸਿਰਕੇ ਜਾਂ ਪਾਣੀ ਵਿਚ ਅੰਜੀਰ ਦੇ ਦਰਖੱਤ ਦੀ ਟਾਹਣੀ ਦੀ ਭਸਮ ਮਿਲਾ ਕੇ ਸਿਰ ਉੱਪਰ ਲੇਪ ਕਰਨ ਨਾਲ ਸਿਰ ਦਾ ਦਰਦ ਠੀਕ ਹੋ ਜਾਂਦਾ ਹੈ|

*– ਸਰਦੀ ਜਿਆਦਾ* ਲੱਗਣਾ : ਲਗਪਗ 1 ਗ੍ਰਾਮ ਦਾ ਚੌਥੇ ਭਾਗ ਦੀ ਮਾਤਰਾ ਵਿਚ ਅੰਜੀਰ ਨੂੰ ਖਵਾਉਣ ਨਾਲ ਸਰਦੀ ਜਾਂ ਸ਼ੀਤ ਦੇ ਕਾਰਨ ਹੋਣ ਵਾਲੇ ਦਿਲ ਅਤੇ ਦਿਮਾਗ ਦੇ ਰੋਗਾਂ ਵਿਚ ਬਹੁਤ ਜਿਆਦਾ ਫਾਇਦਾ ਮਿਲਦਾ ਹੈ |

*– ਅੰਜੀਰ ਦੇ ਗੁਣ :* ਆਪਣੇ ਖੱਟੇ-ਮਿੱਠੇ ਸਵਾਦ ਦੇ ਲਈ ਪ੍ਰਸਿੱਧ ਅੰਜੀਰ ਇੱਕ ਸਵਾਦਿਸ਼ਟ ,ਸਿਹਤ ਵਰਧਕ ਅਤੇ ਬਹੁ-ਉਪਯੋਗੀ ਫਲ ਹੈ |ਅੰਜੀਰ ਕਈ ਪ੍ਰਕਾਰ ਦਾ ਹੁੰਦਾ ਹੈ ਜਿਸ ਵਿਚ ਕੁੱਝ ਇਸ ਪ੍ਰਕਾਰ ਦੇ ਹਨ |ਵਿਗਿਆਨਕਾਂ ਦੇ ਅਨੁਸਾਰ ਅੰਜੀਰ ਦੇ ਸੁੱਕੇ ਫਲ ਵਿਚ ਕਾਰਬੋਹਾਈਡ੍ਰੇਟ 63% ,ਪ੍ਰੋਟੀਨ 5.5% ,ਸੈਲ੍ਯੂਲੋਜ 7.3% ,ਚਿਕਨਾਈ 1% ,ਖਨਿਜ ਲਵਣ 3% , ਅਮਲ 1.2% ,ਰਾਖ 2.3% ਅਤੇ ਪਾਣੀ 20.8% ਹੁੰਦਾ ਹੈ |ਇਸਦੇ ਇਲਾਵਾ ਪ੍ਰਤੀ 100 ਗ੍ਰਾਮ ਅੰਜੀਰ ਵਿਚ ਲਗਪਗ 1 ਗ੍ਰਾਮ ਦਾ ਚੌਥਾ ਭਾਗ ਲੋਹਾ .ਵਿਟਾਮਿਨ ,ਥੋੜੀ ਮਾਤਰਾ ਵਿਚ ਚੂਨਾ ,ਪੋਟਾਸ਼ੀਅਮ ,ਸੋਡੀਅਮ ,ਗੰਧਕ ,ਫਾਸਫੋਰਿਕ ਐਸਿਡ ਅਤੇ ਗੂੰਦ ਪਾਇਆ ਜਾਂਦਾ ਹੈ |

ਧੰਨਵਾਦ ਜੀ ।

Taranjot Singh
Author: Taranjot Singh

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights