ਜਦੋ ਸਿੰਘ ਸਭਾਵਾਂ ਹੋਂਦ ਵਿੱਚ ਆਈਆਂ ਉਦੋਂ ਸਿੱਖਾਂ ਚ ਘੋਰ ਨਿਰਾਸਤਾ ਸੀ।ਈਸਾਈ ਮਿਸ਼ਨਰੀ ਅਤੇ ਹਿੰਦੂ ਆਰੀਆ ਸਮਾਜੀਆਂ ਨੇ ਇਸ ਸਮੇ ਦਾ ਖੂਬ ਫਾਇਦਾ ਉਠਾਉਂਦਿਆਂ ਵੱਡੇ ਹਮਲੇ ਸਿੱਖੀ ਦੀ ਹੋਂਦ ਨੂੰ ਖਤਮ ਕਰਨ ਲਈ ਅਰੰਭੇ ਹੋਏ ਸਨ,ਜਿਸ ਦੇ ਫਲਸਰੂਪ ਪਹਿਲੀ ਮਰਦਮ ਸੁਮਾਰੀ ਸਮੇ 1868 ਵਿੱਚ ਸਿੱਖਾਂ ਦੀ ਗਿਣਤੀ ਸਾਢੇ ਗਿਆਰਾਂ ਲੱਖ ਤੋ ਘੱਟ ਰਹਿ ਗਈ ਸੀ।ਜਿਸ ਤੋ ਚਿੰਤਤ ਹੋ ਕੇ ਜਾਗਰੂਕ ਸਿੱਖਾਂ ਨੇ ਸਿੰਘ ਸਭਾਵਾਂ ਬਣਾਈਆਂ,ਤਾਂ ਕਿ ਸਿੱਖੀ ਦਾ ਪਰਚਾਰ ਪਾਸਾਰ ਕਰਨ ਦੇ ਯਤਨ ਕੀਤੇ ਜਾਣ ਅਤੇ ਉਪਰੋਕਤ ਹਮਲਿਆਂ ਦਾ ਟਾਕਰਾ ਕੀਤਾ ਜਾ ਸਕੇ,ਪਰ ਸਚਾਈ ਇਹ ਹੈ ਕਿ ਉਸ ਮੌਕੇ ਪਹਿਲੀ ਸ੍ਰੀ ਗੁਰੂ ਸਿੰਘ ਸਭਾ ਅਮ੍ਰਿਤਸਰ ਜਦੋ ਪਹਿਲੀ ਅਕਤੂਬਰ 1873 ਨੂੰ ਹੋਂਦ ਵਿੱਚ ਆਈ,ਤਾਂ ਉਸ ਸਭਾ ਦੇ ਕਰਤਾ ਧਰਤਾ ਸਾਰੇ ਹੀ ਉੱਚ ਖਾਨਦਾਨਾਂ ਚੋ ਸਨ,ਜਿੰਨਾਂ ਨੇ ਖੁਦ ਸ੍ਰੀ ਗੁਰੂ ਸਿੰਘ ਸਭਾ ਅਮ੍ਰਿਤਸਰ ਨੂੰ ਸਿੰਘ ਸਭਾ ਤੋ ਸਿੱਖ ਸਭਾ ਬਨਾਉਣ ਦੇ ਵੀ ਯਤਨ ਕੀਤੇ ਸਨ,ਪਰ ਮਧ ਵਰਗੀ ਸਿੱਖ ਵਿਦਵਾਨਾਂ ਅਤੇ ਗੁਰੂ ਦੇ ਗਰੀਬੜੇ ਸਿੱਖਾਂ ਨੇ ਅਜਿਹਾ ਨਹੀ ਹੋਣ ਦਿੱਤਾ।ਲਿਹਾਜਾ ਸ੍ਰੀ ਗੁਰੂ ਸਿੰਘ ਸਭਾ ਲਹਿਰ ਲਹੌਰ ਹੋਂਦ ਵਿੱਚ ਆਈ।ਲਹੌਰ ਵਾਲੀ ਸਭਾ ਦੇ ਕਰਤਾ ਧਰਤਾ ਸਾਰੇ ਆਮ ਸਿੱਖਾਂ ਵਿੱਚੋ ਸਨ,ਭਾਵ ਵਿਦਵਾਨ ਤਾਂ ਵੱਡੇ ਸਨ,ਪਰ ਧਨਾਡ ਨਹੀ ਸਨ,ਜਿਸ ਕਰਕੇ ਉਹਨਾਂ ਦੇ ਹਮੇਸਾਂ ਹੀ ਅਮ੍ਰਿਤਸਰ ਵਾਲੀ ਸਭਾ ਨਾਲ ਸਿਧਾਂਤਕ ਮੱਤਭੇਦ ਰਹੇ ਅਤੇ ਸਿੰਘ ਸਭਾ ਲਹੌਰ ਦਾ ਹੀ ਲੋਕਾਂ ਵਿੱਚ ਅਧਾਰ ਬਣਿਆ।ਲਿਖਤ ਨੂੰ ਵੱਡੀ ਨਾ ਕਰਦਾ ਹੋਇਆ ਸੰਖੇਪ ਚ ਲਿਖਣ ਦੀ ਕੋਸ਼ਿਸ਼ ਕਰਦਾ ਹਾਂ ਕਿ ਅਖੀਰ ਸ੍ਰੀ ਗੁਰੂ ਸਿੰਘ ਸਭਾ ਅਮ੍ਰਿਤਸਰ ਅਤੇ ਲਹੌਰ ਦੇ ਮੁਢਲੇ ਆਗੂਆਂ ਦੀ ਮੌਤ ਤੋ ਬਾਅਦ ਫਿਰ ਦੋਵਾਂ ਸਭਾਵਾਂ ਦੀ ਅਗਵਾਈ ਮੁੜ ਉੱਚ ਜਾਤੀਏ ਅਤੇ ਧਨਾਡ ਸਿੱਖਾਂ ਦੇ ਹੱਥ ਆ ਗਈ,ਫਲਸਰੂਪ ਚੀਫ ਖਾਲਸਾ ਦੀਵਾਨ ਹੋਂਦ ਵਿੱਚ ਆ ਗਿਆ,ਜਿਸ ਦੀ ਅੱਜ ਵੀ ਅਗਵਾਈ ਉਹਨਾਂ ਧਨਾਡ ਲੋਕਾਂ ਦੇ ਹੱਥ ਵਿੱਚ ਰਹੀ ਹੈ,ਜਿੰਨਾਂ ਦਾ ਅਕਾਲੀ ਦਲ ਅਤੇ ਸਰੋਮਣੀ ਕਮੇਟੀ ਤੇ ਕਬਜਾ ਹੈ।ਸੋ ਅੱਜ ਜਦੋ ਸਿੱਖ ਸਿੰਘ ਸਭਾ ਲਹਿਰ ਦੀ ਡੇਢ ਸੌ ਸਾਲਾ ਸਤਾਬਦੀ ਮਨਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ,ਤਾਂ ਐਨ ਉਸ ਮੌਕੇ ਵੀ ਈਸਾਈ ਅਤੇ ਹਿੰਦੂ ਮਿਸ਼ਨਰੀਆਂ ਦੇ ਹਮਲੇ ਤੇਜ ਗਤੀ ਅਤੇ ਅਧੁਨਿਕ ਢੰਗ ਤਰੀਕਿਆਂ ਨਾਲ ਹੋ ਰਹੇ ਹਨ,ਅੱਜ ਦਖਾਂਤ ਇਹ ਹੈ ਕਿ ਜਿੰਨਾਂ ਦੇ ਹੱਥ ਚ ਉਪਰੋਕਤ ਸਿੰਘ ਸਭਾਵਾਂ ਸਮੇਤ ਸਿੱਖ ਸੰਸਥਾਵਾਂ ਦੀ ਅਗਵਾਈ ਹੈ,ਉਹ ਖੁਦ ਸਿੱਖੀ ਦੀ ਹੋਂਦ ਨੂੰ ਖਤਮ ਕਰਵਾਉਣ ਦੀਆਂ ਸਾਜਿਸ਼ਾਂ ਵਿੱਚ ਭਾਗੀਦਾਰ ਬਣੇ ਹੋਏ ਹਨ।ਸੋ ਕੁਝ ਦਿਨ ਪਹਿਲਾਂ ਦੀ ਇਹ ਤਸਵੀਰ ਇਸ ਸੱਚ ਨੂੰ ਉਘਾੜ ਕੇ ਪੇਸ਼ ਕਰਦੀ ਹੈ। ਅਕਾਲੀ ਦਲ ਦੇ ਆਗੂਆਂ ਦਾ ਦੋਗਲਾਪਣ ਦਰਸਾਉਂਦਾ ਹੈ ਕਿ ਅਕਾਲੀ ਆਮ ਸਿੱਖਾਂ ਨੂੰ ਅੱਜ ਵੀ ਭੋਲ਼ੇ,ਮੂਰਖ ਅਤੇ ਬੇਵਕੂਫ ਸਮਝ ਰਹੇ ਹਨ,ਜਿਸ ਦਾ ਨੋਟਿਸ ਹਰ ਸਿੱਖ ਬੱਚੇ ਬੁੱਢੇ ਬਜੁਰਗਾਂ ਨੌਜਵਾਨਾਂ ਨੂੰ ਲੈਣਾ ਚਾਹੀਦਾ ਹੈ, ਤਾਂ ਕਿ ਇਸ ਦੋਗਲੇ ਲਾਣੇ ਦਾ ਨਕਾਬ ਉਤਾਰ ਕੇ ਇਹਨਾਂ ਨਾਲੋਂ ਨਿਖੇੜਾ ਕੀਤਾ ਜਾ ਸਕੇ। ਆਪਣੇ ਲੱਛਣਾਂ ਕਾਰਨ ਅਕਾਲੀ ਦਲ ਦੀ ਹੋਂਦ ਨੂੰ ਖਤਰੇ ਵਿੱਚ ਪਾ ਚੁੱਕੇ ਕਾਲੀਆਂ ਨੂੰ ਖੁਦ ਵੀ ਚਾਹੀਦਾ ਹੈ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਅਤੇ ਲਾਲਾ ਜਗਤ ਨਰੈਣ ਚੋ ਕਿਸੇ ਇੱਕ ਨੂੰ ਰਾਹ ਦਿਸੇਰਾ ਮੰਨਣ ਦਾ ਸਪੱਸਟ ਐਲਾਨ ਕਰਨ।
ਬਘੇਲ ਸਿੰਘ ਧਾਲੀਵਾਲ
99142-58142