ਰੋਮ 12 ਸਤੰਬਰ ( ਦਲਵੀਰ ਕੈਂਥ ) ਗੁਰਦੁਆਰਾ ਸਿੰਘ ਸਭਾ ਕੌਰਤੇਨੌਵਾ (ਬੈਰਗਾਮੋ) ਇਟਲੀ ਵਿਖੇ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 83ਵੀਂ ਬਰਸੀ ਨੂੰ ਸਮਰਪਿਤ ਵਿਸ਼ਾਲ ਤਿੰਨ ਰੋਜ਼ਾ ਸਮਾਗਮ ਕਰਵਾਏ ਗਏ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਦੌ ਢਾਡੀ ਜਥੇ ਗਿਆਨੀ ਜਤਿੰਦਰ ਸਿੰਘ ਨੂਰਪੁਰੀ ਅਤੇ ਗਿਆਨੀ ਸੁਖਨਰੰਜਨ ਸਿੰਘ ਸੁਮਨ ਇੰਡਆ ਦੀ ਧਰਤੀ ਤੋਂ ਪਹੁੰਚੇ।
ਬਰਸੀ ਸਮਾਗਮ ਦੇ ਦੀਵਾਨਾਂ ਦੀ ਆਰੰਭਤਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵਲੋ ਕੀਤੀ ਗਈ ਉਪਰੰਤ ਗਿਆਨੀ ਸੁਖਨਰੰਜਨ ਸਿੰਘ ਸੁਮਨ ਦੇ ਢਾਡੀ ਜਥੇ ਅਤੇ ਉਨਾਂ ਤੋਂ ਉਪਰੰਤ ਗਿਆਨੀ ਜਤਿੰਦਰ ਸਿੰਘ ਨੂਰਪੁਰੀ ਢਾਡੀ ਜਥੇ ਵਲੋਂ ਰਾਜਾ ਸਾਹਿਬ ਦੇ ਜੀਵਨ ਦੀਆ ਵਿਚਾਰਾਂ ਕੀਤੀਆ ਅਤੇ ਸਿੱਖ ਇਤਿਹਾਸ ਸਰਵਣ ਕਰਵਾਇਆ।
ਸਾਰੇ ਸਮਾਗਮਾਂ ਦੀਆ ਸੇਵਾਵਾਂ ਸਮੂਹ ਸੰਗਤਾਂ ਗੁਰਦੁਆਰਾ ਸਾਹਿਬ ਕੌਰਤੇਨੌਵਾਂ ਅਤੇ ਇਟਲੀ ਦੀ ਸਮੂਹ ਸੰਗਤਾਂ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਵਲੋਂ ਕੀਤੀ ਗਈ। ਪ੍ਰਬੰਧਕ ਕਮੇਟੀ ਵਲੋ ਜਥਿਆ ਅਤੇ ਆਈਆ ਸੰਗਤਾਂ ਨੂੰ ਜੀਆਇਆ ਆਖਿਆ ਅਤੇ ਧੰਨਵਾਦ ਕੀਤਾ ਗਿਆ। ਵੱਖ ਵੱਖ ਪ੍ਰਕਾਰ ਦੇ ਭੋਜਨ ਲੰਗਰ ਦੇ ਸਟਾਲ ਵੀ ਲਗਾਏ ਗਏ ਅਤੇ ਲੰਗਰਾ ਚ ਵੀ ਵੱਖ ਵੱਖ ਪ੍ਰਕਾਰ ਦੇ ਭੋਜਨ ਸੰਗਤਾਂ ਨੂੰ ਵਰਤਾਏ ਗਏ। ਸਾਰਾ ਸਮਾਗਮ ਯੂ ਟਇਉਬ ਰਾਹੀ ਕਲਤੂਰਾ ਸਿੱਖ ਟੀ ਵੀ ਅਤੇ ਐਚ ਜੀ ਐਸ ਰਿਕਾਰਚ ਯੂਟਿਉਬ ਚੈਨਲ ਤੇ ਲਾਈਵ ਦਿਖਾਇਆ ਗਿਆ।
ਇਸ ਮੌਕੇ ਪ੍ਰਸਿੱਧ ਢਾਡੀ ਗਿਆਨੀ ਤਰਲੋਚਨ ਸਿੰਘ ਭਮੱਦੀ ਦਾ ਲਿਖਿਆ ਅਤੇ ਐਚ ਜੀ ਐਨ ਰਿਕਾਰਡਸ ਵੱਲੋਂ ਰਿਕਾਰਡ ਕੀਥਾ ਢਾਡੀ / ਕਵੀਸ਼ਰ ਭਾਈ ਸਤਪਾਲ ਸਿੰਘ ਗਰਚਾ ਵੱਲੋਂ ਗਾਇਆ ਧਾਰਮਿਕ ਗੀਤ “ਦਾਤਾਂ ਰਾਜੇ ਦੀਆਂ “ ਰਿਲੀਜ ਕੀਤਾ ਗਿਆ