Home » ਅੰਤਰਰਾਸ਼ਟਰੀ » ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ 79ਵਾਂ ਸਥਾਪਨਾ ਦਿਵਸ ਮਨਾਇਆ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ 79ਵਾਂ ਸਥਾਪਨਾ ਦਿਵਸ ਮਨਾਇਆ

54

ਪੰਜਾਬ ਵਿਚ ਗੈਰ ਪੰਜਾਬੀਆਂ ਦੀ ਜਮੀਨ ਖਰੀਦ ਅਤੇ ਨੌਕਰੀਆਂ ਦੇਣ ਤੇ ਪਾਬੰਦੀ ਲਾਉਣ ਦੀ ਕੀਤੀ ਮੰਗ

ਜਲੰਧਰ 14 ਸਤੰਬਰ (ਤਰਨਜੋਤ ਸਿੰਘ) ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣਾ 79ਵਾਂ ਸਥਾਪਨਾ ਦਿਵਸ ਜਲੰਧਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ (ਗੁਰੂ ਨਾਨਕ ਮਿਸ਼ਨ ਹਸਪਤਾਲ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਦੇ ਬੁਲਾਰੇ ਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ,ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਦੀ ਦੇਖ ਰੇਖ ਵਿੱਚ ਮਨਾਇਆ । ਪੰਜਾਬ, ਹਰਿਆਣਾ,ਦਿੱਲੀ ਸਮੇਤ ਹੋਰ ਰਾਜਾਂ ਤੋ ਪਹੁੰਚੇ ਡੈਲੀਗੇਟਸ, ਸਿੱਖ ਕੌਮ ਦੀਆ ਸਿਰਮੌਰ ਸਖਸ਼ੀਅਤਾਂ, ਫੈਡਰੇਸ਼ਨ ਦੇ ਪੁਰਾਣੇ ਆਗੂਆਂ, ਸਿੱਖ ਚਿੰਤਕਾ, ਬੁੱਧੀਜੀਵੀਆਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਅਕਾਲੀ ਆਗੂਆਂ ਨੇ ਸ੍ਰੌਮਣੀ ਅਕਾਲੀ ਦਲ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸੰਪੂਰਨ ਏਕਤਾ ਤੇ ਜੋਰ ਦਿੰਦਿਆ ਕਿਹਾ ਕਿ ਅੱਜ ਖਾਲਸਾ ਪੰਥ ਨੂੰ ਅੰਦਰੂਨੀ ਤੇ ਬਾਹਰੀ ਸਕਤੀਆਂ ਤੋ ਆਪਣਾ ਬਚਾਅ ਕਰਨ ਲਈ ਨਿਜੀ ਹਿੱਤਾਂ ਤੋਂ ਉਪਰ ਉੱਠਣਾ ਪਵੇਗਾ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਪੰਥਕ ਬੁਲਾਰਿਆ ਨੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਤੇ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਕੇਸ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਕੇ ਫੈਡਰੇਸ਼ਨ ਦੇ ਅਸਲ ਫਰਜ ਇਤਿਹਾਸ ਵਿੱਚ ਦਰਜ ਕਰਵਾਉਣ ਬਾਰੇ ਜਾਣਕਰੀ ਦਿੱਤੀ। ਇਸ ਦੌਰਾਨ ਸਿੱਖ ਰਾਜਨੀਤੀ ਵਿਚ ਨਵੇਂ ਆਗੂਆਂ ਦੇ ਖਲਾਅ ਤੇ ਚਿੰਤਾ ਪ੍ਰਗਟ ਕਰਦਿਆਂ ਬੁਲਾਰਿਆਂ ਨੇ ਫੈਡਰੇਸ਼ਨ ਨੂੰ ਪਹਿਲਾਂ ਵਾਂਗ ਸਕੂਲਾਂ ਕਾਲਜਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਬਾਰੇ ਕਿਹਾ।ਉਹਨਾਂ ਕਿਹਾ ਕਿ ਅੱਜ ਸਮਾਂ ਹੈ ਕਿ ਫੈਡਰੇਸ਼ਨ ਦੀ ਪੁਰਾਣੀ ਚੜ੍ਹਤ ਨੂੰ ਮੁੜ ਬਰਕਰਾਰ ਕਰਕੇ ਨੌਜਵਾਨਾਂ ਵਿਚੋਂ ਨਵੇਂ ਆਗੂਆਂ ਨੂੰ ਪੈਦਾ ਕਰਕੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਉੱਜਲ ਕੀਤਾ ਜਾਵੇ।

ਇਸ ਦੌਰਾਨ ਪੰਜ ਅਹਿਮ ਮਤੇ ਪਾਸ ਕੀਤੇ ਗਏ ਜਿਸ ਵਿੱਚ ਪਹਿਲੇ ਮਤੇ ਵਿੱਚ ਕਿਹਾ ਗਿਆ ਕਿ *ਪੰਜਾਬ ਸਰਕਾਰ ਗੈਰ ਪੰਜਾਬੀਆਂ ਦੇ ਪੰਜਾਬ ਵਿੱਚ ਜਾਇਦਾਦ ਖ੍ਰੀਦਣ ਤੇ ਪਾਬੰਦੀ ਲਾਵੇ ਇਸ ਸਬੰਧ ਪੰਜਾਬ ਸਰਕਾਰ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਸਖਤ ਕਨੂੰਨ ਲਾਗੂ ਕਰੇ ।* ਦੂਜੇ ਮਤੇ ਵਿੱਚ ਕਿਹਾ ਗਿਆ ਕਿ
*ਪੰਜਾਬ ਵਿੱਚ ਸਰਕਾਰੀ ਨੌਕਰੀ ਲਈ ਪੰਜਾਬ ਦਾ ਬਸ਼ਿੱਦਾ ਹੋਣਾ ਲਾਜ਼ਮੀ ਕਰਾਰ ਦਿੱਤਾ ਜਾਵੇ * ਤੀਸਰੇ ਮਤੇ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਕੇਂਦਰ ਪੰਜਾਬ ਦੇ ਹਵਾਲੇ ਕਰੇ * ਚੌਥੇ ਮਤੇ ਵਿੱਚ ਪਿਛਲੇ ਤਿੰਨ ਦਹਾਕਿਆ ਤੋ ਜੇਲਾਂ ਵਿਚ ਨਜ਼ਰਬੰਦ ਸਿੰਘਾ ਨੂੰ ਉਹਨਾਂ ਦੀਆ ਸਜਾਵਾ ਪੂਰੀਆ ਹੋਣ ਦੇ ਬਾਵਜੂਦ ਵੀ ਰਿਹਾ ਕਰਨ ਵਿੱਚ ਸਤਾ ਤੇ ਕਾਬਜ਼ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਟਾਲ ਮਟੋਲ ਵਾਲਾ ਰਵਈਆ ਅਪਣਾਇਆ ਅਤੇ ਉਲਟਾ ਪੰਜਾਬ ਦੇ ਸਿੱਖ ਨੌਜਵਾਨਾ ਨੂੰ ਡਿਬਰੂਗੜ ਅਸਾਮ ਦੀਆ ਜੇਲਾ ਵਿੱਚ ਬੰਦ ਨੌਜਵਾਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ * ਪੰਜਵੇ ਮਤੇ ਵਿੱਚ ਦੇਸ ਦੁਨੀਆ ਵਿੱਚ ਵੱਸਦੀ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਸਮੇਤ ਹਰੇਕ ਉਸ ਜਗਾ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਮਾਨ ਹੋਣ ਵਿਖੇ ਪਹਿਰੇਦਾਰ ਕਮੇਟੀਆ ਬਣਾਈਆ ਜਾਣ ਸੀ ਸੀ ਟੀ ਵੀ ਕੈਮਰੇ ਜਰੂਰੀ ਕੀਤੇ ਜਾਣ ਪਿੰਡ ਦੀ ਪੰਚਾਇਤ ਗੁਰਦੁਆਰਾ ਕਮੇਟੀ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਆਪਣੀ ਭੂਮਿਕਾ ਨਿਭਾਏ ।ਫੈਡਰੇਸ਼ਨ ਦੇ ਇਜਲਾਸ ਨੇ ਪੰਜਾਬ ਵਿੱਚ ਅਖੌਤੀ ਈਸਾਈਆ ਵੱਲੋ ਧਰਮ ਪਰਿਵਰਤਨ ਕਰਨ ਲਈ ਆਰਥਿਕ ਤੌਰ ਤੇ ਟੁੱਟੇ ਲੋਕਾ ਨੂੰ ਲਾਲਚਵੱਸ ਕਰਕੇ ਧਰਮ ਤਬਦੀਲ ਕਰਨ ਵਾਲੀਆ ਕਾਰਵਾਈਆ ਅਤੇ ਨਸ਼ਿਆਂ ਵਿਰੁੱਧ ਮੌਜੂਦਾ ਸਰਕਾਰ ਵਲੋਂ ਕੀਤੀ ਜਾ ਰਹੀ ਢਿੱਲੀ ਕਾਰਵਾਈ ਦਾ ਸਖਤ ਨੋਟਿਸ ਲਿਆ ਗਿਆ ਤੇ ਇਸ ਸਬੰਧ ਵਿੱਚ ਅਜਿਹੇ ਅਖੌਤੀ ਪ੍ਰਚਾਰਕਾ ਖਿਲਾਫ ਅਤੇ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਅਹਿਦ ਲਿਆ ਗਿਆ । ਇਜਲਾਸ ਵਿੱਚ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਮਨਜੀਤ ਸਿੰਘ , ਕਰਨੈਲ ਸਿੰਘ ਪੀਰ ਮੁਹੰਮਦ, ਬਾਬਾ ਗੁਰਚਰਨ ਸਿੰਘ ਤਰਨਾ ਦਲ , ਜਗਜੀਤ ਸਿੰਘ ਗਾਬਾ , ਗੁਰਮੀਤ ਸਿੰਘ ਬਿੱਟੂ , ਜਗਰੂਪ ਸਿੰਘ ਚੀਮਾ , ਗੁਰਮੁੱਖ ਸਿੰਘ ਸੰਧੂ ਡਾ ਕਾਰਜ ਸਿੰਘ ਧਰਮ ਸਿੰਘ ਵਾਲਾ , ਕੁਲਵੰਤ ਸਿੰਘ ਮੰਨਣ , ਪ੍ਰੋਫੈਸਰ ਕਮਲਜੀਤ ਕੌਰ, ਬੀਬੀ ਦਰਸ਼ਨ ਕੌਰ , ਗਗਨਦੀਪ ਸਿੰਘ ਰਿਆੜ, ਸੁਖਵਿੰਦਰ ਸਿੰਘ ਦੀਨਾਨਗਰ , ਹਰਭਿੰਦਰ ਸਿੰਘ ਸੰਧੂ , ਪ੍ਰਭਜੋਤ ਸਿੰਘ ਫਰੀਦਕੋਟ ਹਰਜਿੰਦਰ ਸਿੰਘ ਬਰਾੜ , ਹਰਦੀਪ ਸਿੰਘ ਜਲਾਲ , ਭਗਵਾਨ ਸਿੰਘ , ਗੁਰਵਿੰਦਰ ਸਿੰਘ ਜੱਜ, ਸਰਪੰਚ ਲਖਵਿੰਦਰ ਸਿੰਘ ,ਸਰਪੰਚ ਬਲਵਿੰਦਰ ਸਿੰਘ ਔਲਖ , ਚਰਨਜੀਤ ਸਿੰਘ ਫਗਵਾੜਾ , ਸੁਖਮੰਦਰ ਸਿੰਘ ਰਾਜਪਾਲ, ਜੋਤਜੀਵਨ ਸਿੰਘ ,ਗੁਰਨਾਮ ਸਿੰਘ, ਐਡਵੋਕੇਟ ਜਤਿੰਦਰ ਸਿੰਘ ਕੁਰੂਕਸ਼ੇਤਰ, ਹਰਜੀਤ ਸਿੰਘ ਨੀਲੋਖੇੜੀ , ਨਰਿੰਦਰ ਸਿੰਘ ਸੰਧੂ ਗੁਰਸਰਨ ਸਿੰਘ ਪਟਿਆਲਾ , ਅਵਨਿੰਦਰ ਸਿੰਘ ਮਿੰਟੂ , ਸੁਖਦੇਵ ਸਿੰਘ , ਪਰਮਜੀਤ ਸਿੰਘ ਨੈਣਾ , ਗੁਰਜੀਤ ਸਿੰਘ ਪੋਪਲੀ , ਡਾ ਸਤਨਾਮ ਸਿੰਘ , ਦਵਿੰਦਰ ਸਿੰਘ ਰਹੇਜਾ , ਬਲਦੇਵ ਸਿੰਘ ਗਤਕਾ ਮਾਸਟਰ , ਜਤਿੰਦਰਪਾਲ ਸਿੰਘ ਮਝੈਲ, ਕੰਵਲ ਚਰਨਜੀਤ ਸਿੰਘ ਹੈਪੀ, ਜੈਤੇਗ ਸਿੰਘ , ਹਰਜਿੰਦਰ ਸਿੰਘ ਜਿੰਦਾ , ਮਨਜੀਤ ਸਿੰਘ ਕਰਤਾਰਪੁਰ , ਪਰਮਪ੍ਰੀਤ ਸਿੰਘ ਵਿੱਟੀ , ਐਡਵੋਕੇਟ ਹਰਜੀਤ ਸਿੰਘ ਕਾਲੜਾ , ਗੁਰਕ੍ਰਿਪਾਲ ਸਿੰਘ ਕਾਲੜਾ , ਐਡਵੋਕੇਟ ਤਜਿੰਦਰ ਸਿੰਘ ਧਾਲੀਵਾਲ ,ਐਡਵੋਕੇਟ ਕਰਮਪਾਲ ਸਿੰਘ ਗਿੱਲ , ਐਡਵੋਕੇਟ ਦਮਨਵੀਰ ਸਿੰਘ ਬਦੇਸ਼ਾ , ਜਾਗਰ ਸਿੰਘ ਜਸਪਾਲ ਬਾਂਗਰ , ਹਰਬੰਸ ਸਿੰਘ ਗਿੱਲ , ਜਸਵੀਰ ਸਿੰਘ ਖੰਡੂਰ , ਹਰਜੀਤ ਸਿੰਘ ਬਾਬਾ , ਪਰਵਿੰਦਰ ਸਿੰਘ , ਗੁਰਨਾਮ ਸਿੰਘ ਸੈਣੀ ਮੌਜੂਦ ਰਹੇ।

Taranjot Singh
Author: Taranjot Singh

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?