Home » ਅੰਤਰਰਾਸ਼ਟਰੀ » ਅੰਤਰਰਾਸ਼ਟਰੀ ਪੰਜਾਬੀ ਗਾਇਕ ਰਾਵੀ ਚੀਮਾ ਦਾ ਸਿੰਗਲ ਟਰੈਕ “ਮਹਿਫਲਾਂ” ਦੇਬੀ ਮਖਸੂਸਪੁਰੀ ਵਲੋਂ ਜਾਰੀ

ਅੰਤਰਰਾਸ਼ਟਰੀ ਪੰਜਾਬੀ ਗਾਇਕ ਰਾਵੀ ਚੀਮਾ ਦਾ ਸਿੰਗਲ ਟਰੈਕ “ਮਹਿਫਲਾਂ” ਦੇਬੀ ਮਖਸੂਸਪੁਰੀ ਵਲੋਂ ਜਾਰੀ

30

ਬਰੇਸ਼ੀਆ(ਇਟਲੀ) 16 ਸਤੰਬਰ  (  ਦਲਵੀਰ ਕੈਂਥ ) ਇਟਲੀ ਵਸਦੇ ਪੰਜਾਬੀ ਗਾਇਕ ਰਾਵੀ ਚੀਮਾ ਨੇ ਪਿਛਲੇ ਕੁੱਝ ਸਮੇਂ ਦੌਰਾਨ ਗਾਇਕੀ ਦਾ ਲੋਹਾ ਮਨਾਉਂਦਿਆਂ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਇਸ ਸਮੇਂ ਰਾਵੀ ਚੀਮਾਂ ਆਪਣੇ ਨਵੇਂ ਸਿੰਗਲ ਟਰੈਕ “ਮਹਿਫਲਾਂ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਆ ਰਹੇ ਹਨ। ਪਿਛਲੇ ਦਿਨੀਂ ਬਰੇਸ਼ੀਆ ਦੇ ਕਿੰਗ ਪੈਲੇਸ ਵਿਖੇ ਹੋਈ ਦੇਬੀ ਲਾਈਵ ਪ੍ਰੋਗਰਾਮ ਦੌਰਾਨ ਉਹਨਾਂ ਦਾ ਇਹ ਪੋਸਟਰ ਦੇਬੀ ਮਖਸੂਸਪੁਰੀ ਵਲੋਂ ਇਟਲੀ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਦੀ ਹਾਜਰੀ ਦੌਰਾਨ ਜਾਰੀ ਕੀਤਾ ਗਿਆ। ਇਸ ਸਿਂਗਲ ਟਰੈਕ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਰਾਵੀ ਚੀਮਾਂ ਨੇ ਦੱਸਿਆ ਕਿ ਇਹ ਟਰੈਕ ਚੀਮਾ ਮਿਊਜਿਕ ਪ੍ਰੋਡਕਸ਼ਨ ਵਲੋਂ ਤਿਆਰ ਕੀਤਾ ਗਿਆ ਹੈ । ਇਸ ਦਾ ਸੰਗੀਤ ਬੀਟ ਇੰਜੈਕਟਰ ਵਲੋਂ ਤਿਆਰ ਕੀਤਾ ਗਿਆ ਹੈ ਜਦਕਿ ਇਸ ਟਰੈਕ ਨੂੰ ਜੀਤ ਵਰਸਲਪੁਰੀ ਨੇ ਕਲਮਬੰਦ ਕੀਤਾ ਹੈ। ਪੰਕਜ ਅਹੂਜਾ ਵਲੋਂ ਟਰੈਕ ਨੂੰ ਮਿਕਸ ਮਾਸਟਰ ਕੀਤਾ ਗਿਆ ਹੈ। ਇਹ ਟਰੈਕ 23 ਸਤੰਬਰ ਨੂੰ ਚੀਮਾ ਮਿਊਜਿਕ ਪ੍ਰੋਡਕਸ਼ਨ ਦੇ ਯੂਟਿਊਬ ਚੈਨਲ ਰਾਹੀਂ ਦੁਨੀਆਂ ਭਰ ਵਿੱਚ ਰਿਲੀਜ ਹੋਵੇਗਾ। ਇਸ ਟਰੈਕ ਨੂੰ ਜਾਰੀ ਕਰਨ ਮੌਕੇ ਦੇਬੀ ਮਖਸੂਸਪੁਰੀ ਤੋਂ ਇਲਾਵਾ ਰਿੰਕੂ ਸੈਣੀ,ਮੋਹਨ ਸਿੰਘ ਹੇਲਰਾਂ, ਅਨਿਲ ਕੁਮਾਰ ਸ਼ਰਮਾ, ਬਲਦੇਵ ਸਿੰਘ ਬੂਰੇ ਜੱਟਾਂ,ਸ਼ਿੰਦਾ ਚੀਮਾ,ਜਾਪੀ ਬੂਰੇ ਜੱਟਾਂ,ਦੀਪ ਝੱਜ ,ਜੱਸੀ ਧੀਮਾਨ ਸਮੇਤ ਅਨੇਕਾਂ ਪ੍ਰਮੁੱਖ ਸ਼ਖਸ਼ੀਅਤਾਂ ਮੌਜੂਦ ਸਨ।

Taranjot Singh
Author: Taranjot Singh

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?