ਅਕਾਲ ਅਕੈਡਮੀ ਵੱਲੋਂ ਕਰਵਾਈ ਗਈ ਸੰਤੁਲਿਤ ਅਹਾਰ ਪ੍ਰਤੀਯੋਗਤਾ।
ਭੁਲੱਥ 29 ਜੁਲਾਈ (ਨਜ਼ਰਾਨਾ ਨਿਊਜ਼ ਨੈੱਟਵਰਕ ) 28 ਜੁਲਾਈ 2021 ਨੂੰ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਚਾਲਿਤ ਅਕਾਲ ਅਕੈਡਮੀ ਰਾਏਪੁਰ ਪੀਰ ਬਖਸ਼ ਵਾਲਾ ਵਿਖੇ ਬੱਚਿਆਂ ਦੀ ਚੰਗੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸੰਤੁਲਿਤ ਅਹਾਰ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਬੱਚਿਆਂ ਵੱਲੋਂ ਵੱਖ ਵੱਖ ਤਰ੍ਹਾਂ ਦਾ ਸੰਤੁਲਿਤ ਭੋਜਨ ਤਿਆਰ ਕੀਤਾ ਗਿਆ । ਪ੍ਰਤੀਯੋਗਤਾ ਦੌਰਾਨ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਆਪਣੇ ਦੁਆਰਾ ਤਿਆਰ ਕੀਤਾ ਗਿਆ ਭੋਜਨ ਪੇਸ਼ ਕੀਤਾ ਅਤੇ ਨਾਲ ਹੀ ਉਸਦਾ ਚੰਗੀ ਸਿਹਤ ਲਈ ਮਹੱਤਵ ਸਮਝਾਇਆ। ਪ੍ਰਤੀਯੋਗਤਾ ਵਿੱਚ ਬੱਚਿਆਂ ਵੱਲੋਂ ਵੱਖ ਵੱਖ ਪ੍ਰਕਾਰ ਦਾ ਸਲਾਦ ਤਿਆਰ ਕੀਤਾ ਗਿਆ। ਇਸ ਪ੍ਰਤੀਯੋਗਤਾ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਐਕਟੀਵਿਟੀ ਇੰਚਾਰਜ ਮੈਡਮ ਪੱਲਵੀ ਭਾਟੀਆ ਨੇ ਨਤੀਜਾ ਐਲਾਨ ਦੇ ਹੋਏ ਦੱਸਿਆ ਕਿ ਅੱਠਵੀਂ ਜਮਾਤ ਵਿੱਚੋਂ ਅਕਸ਼ਿਤਾ ਨੇ ਪਹਿਲਾ ਸਵਰੀਤ ਨੇ ਦੂਜਾ ਅਤੇ ਰੁਪਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜਮਾਤ ਛੇਵੀਂ ਵਿਚੋਂ ਅਰਪਨਪ੍ਰੀਤ ਕੌਰ, ਪ੍ਰਭਜੋਤ ਕੌਰ ਅਤੇ ਸੁਖਪ੍ਰੀਤ ਕੌਰ ਅਤੇ ਸੱਤਵੀਂ ਏ ਜਮਾਤ ਵਿਚੋਂ ਏਕਮਪ੍ਰੀਤ ਕੌਰ,ਜਸਮੀਤ ਕੌਰ, ਸਿਮਰਨ ਕੌਰ ਅਤੇ ਸੱਤਵੀਂ ਬੀ ਵਿੱਚੋ ਅਨਮੋਲਪ੍ਰੀਤ ਕੌਰ, ਅੰਸ਼ਪ੍ਰੀਤ ਕੌਰ ਅਤੇ ਮਨੀ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।ਇਸ ਮੌਕੇ ਤੇ ਅਕੈਡਮੀ ਦੇ ਪ੍ਰਿੰਸੀਪਲ ਸ਼੍ਰੀਮਤੀ ਕੁਲਵਿੰਦਰ ਕੌਰ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਇਸ ਕਰੋਨਾ ਕਾਲ ਦੌਰਾਨ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਕਿਹਾ। ਇਸਦੇ ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਅਤੇ ਘਰ ਦੇ ਬਣੇ ਭੋਜਨ ਦੇ ਫਾਇਦੇ ਦੱਸਦੇ ਹੋਏ ਬਾਜ਼ਾਰੀ ਖਾਣੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਦੱਸਿਆ ਕਿ ਅਕਾਲ ਅਕੈਡਮੀ ਜਿੱਥੇ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖ ਰਹੀ ਹੈ ਉੱਥੇ ਹੀ ਉਹਨਾਂ ਦੀ ਚੰਗੀ ਸਿਹਤ ਲਈ ਇਹੋ ਜਿਹੀਆਂ ਪ੍ਰਤੀਯੋਗਤਾਵਾਂ ਦਾ ਆਯੋਜਨ ਵੀ ਕਰ ਰਹੀ ਹੈ।
Author: Gurbhej Singh Anandpuri
ਮੁੱਖ ਸੰਪਾਦਕ