
ਭੁਲੱਥ 31 ਜੁਲਾਈ (ਨਜ਼ਰਾਨਾ ਨਿਊਜ਼ ਨੈੱਟਵਰਕ ) ਅੱਜ ਹਲਕਾ ਭੁਲੱਥ ਜ਼ਿਲਾ ਕਪੂਰਥਲਾ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਲੰਟੀਅਰਾਂ ਨੂੰ ਕੈਨੋਪੀ ਅਤੇ ਅਰਵਿੰਦ ਜੀ ਵੱਲੋਂ ਦਿੱਤੀ ਹੋਈ ਬਿਜਲੀ ਗਾਰੰਟੀ ਕਾਰਡ ਦਿੱਤੇ ਗਏ, ਜਿਸ ਵਿੱਚ ਸਾਰੇ ਸਾਥੀਆਂ ਵੱਲੋਂ ਘਰ ਘਰ ਜਾ ਕੇ ਗਾਰੰਟੀ ਦੇਣ ਦਾ ਵਾਅਦਾ ਕੀਤਾ ਗਿਆ ਅਤੇ ਸਾਰੇ ਸਾਥੀਆਂ ਵੱਲੋਂ ਡੋਰ ਟੂ ਡੋਰ ਲੋਗਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਭਰੋਸਾ ਦਿੱਤਾ ਗਿਆ ਨਾਲ ਹਨ ਹਲਕਾ ਭੁਲੱਥ ਤੋਂ ਸੂਬਾ ਟਰੇਡ ਵਿੰਗ ਸੰਯੁਕਤ ਸਕੱਤਰ ਸਰਬਜੀਤ ਸਿੰਘ ਲੁਬਾਣਾ ਆਪ ਨੌਜਵਾਨ ਆਗੂ ਹਰਸਿਮਰਨ ਸਿੰਘ ਘੁੰਮਣ ਬਲਾਕ ਪ੍ਰਧਾਨ ਤੇਜਿੰਦਰ ਸਿੰਘ ਰੈਂਪੀ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਮੁਲਤਾਨੀ, ਬਲਾਕ ਪ੍ਰਧਾਨ ਸੁਨੀਲ ਚੌਹਾਨ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਮੁਲਤਾਨੀ ਸਪੋਰਟਸ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਐਂਡੀ ਬੁੱਧੀਜੀਵੀ ਵਿੰਗ ਤੋਂ ਬਗੀਚਾ ਸਿੰਘ ਜੱਗੀ ਬੁੱਧੀਜੀਵੀ ਵਿੰਗ ਤੋਂ ਕੁਲਦੀਪ ਪਾਠਕ ਹਲਕਾ ਕਪੂਰਥਲਾ ਤੋਂ ਰਿਟਾਇਰਡ ਡੀਐੱਸਪੀ ਕਰਨੈਲ ਸਿੰਘ, ਸੀਨੀਅਰ ਆਗੂ ਬਲਵਿੰਦਰ ਸਿੰਘ ਮਨਿਓਰਿਟੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਧੰਨਾ, ਅਤੇ ਹੋਰ ਪਾਰਟੀ ਅਤੇ ਵਲੰਟੀਅਰ ਹਾਜ਼ਰ ਸਨ