ਸ਼ੀਤਲਾ ਮਾਤਾ ਭਜਨ ਮੰਡਲੀ ਵੱਲੋਂ 37 ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ
ਕਰਤਾਰਪੁਰ 1 ਅਗਸਤ (ਭੁਪਿੰਦਰ ਸਿੰਘ ਮਾਹੀ): ਮਾਤਾ ਸ਼ੀਤਲਾ ਭਜਨ ਮੰਡਲੀ ਕਰਤਾਰਪੁਰ ਦੀ ਵੱਲੋਂ ਮਾਤਾ ਸ਼ੀਤਲਾ ਮੰਦਰ ਵਿੱਚ 37 ਵਾਂ ਵਿਸ਼ਾਲ ਭਗਵਤੀ ਜਾਗਰਣ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਮਾਂ ਭਗਵਤੀ ਦਾ ਖੂਬਸੂਰਤ ਦਰਬਾਰ ਖਿੱਚ ਦਾ ਕੇੰਦਰ ਸੀ। ਜਿਸ ਜਾਗਰਣ ਵਿੱਚ ਮਹੰਤ ਭਗਤ ਕੁਮਾਰ ਸੋਨੂੰ ਨੇ ਮਾਂ ਭਗਵਤੀ ਦੀ ਪਵਿੱਤਰ ਜੋਤ ਜਗਾਈ ਅਤੇ ਗਣਪਤੀ ਜੀ ਦੀ ਪੂਜਾ ਕਰਕੇ ਜਾਗਰਣ ਦੀ ਸ਼ੁਰੂਆਤ ਕੀਤੀ ਉਪਰੰਤ ਇੰਟਰਨੈਸ਼ਨਲ ਗਾਇਕ ਮਾਸਟਰ ਸਲੀਮ ਨੇ ਮਹਾਮਾਈ ਦੇ ਦਰਬਾਰ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਹੋਏ ਆਪਣੀਆਂ ਖੂਬਸੂਰਤ ਭੇਟਾਂ ਗਾ ਕੇ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
ਉਹਨਾਂ ਨੇ ਮੇਲਾ ਮਈਆ ਦਾ, ਸਾਰੇ ਜੈ ਜੈ ਕਾਰ ਬੁਲਾਓ, ਤਾੜੀਆਂ ਬਜਾਓ ਭਗਤੋ, ਅੱਜ ਹੈ ਜਗਰਾਤਾ ਆਦਿ ਭੇਟਾਂ ਹਾ ਕੇ ਸ਼ਰਧਾਲੂਆਂ ਨੂੰ ਖੂਬ ਨਚਾਇਆ।
ਇਸ ਦੌਰਾਨ ਸੈਂਕੜੇ ਸ਼ਰਧਾਲੂਆਂ ਨੇ ਦਰਬਾਰ ਵਿੱਚ ਸਿਰ ਝੁਕਾਇਆ ਅਤੇ ਮਹਾਮਾਈ ਦੇ ਜਾਗਰਣ ਦਾ ਅਨੰਦ ਮਾਣਿਆ। ਇਸ ਮੌਕੇ ਜਾਗਰਣ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਪੰਜਾਬੀ ਸੂਫ਼ੀ ਗਾਇਕ ਮਾਸਟਰ ਸਲੀਮ ਵੱਲੋਂ ਦਿਲਜਾਨ ਨੂੰ ਯਾਦ ਕਰਦਿਆਂ ਹੋਇਆ ਕਿਹਾ ਕਿ ਦਿਲ ਜਾਨ ਕਰਤਾਰਪੁਰ ਦੀ ਸ਼ਾਨ ਸੀ ।ਤੇ ਦਿਲਜਾਨ ਨੂੰ ਉਸ ਦੇ ਸਰੋਤੇ ਕਦੇ ਵੀ ਨਹੀਂ ਭੁਲਾ ਸਕਦੇ ਕਿਉਂਕਿ ਦਿਲਜਾਨ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ ।ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਭਂਡਾਰਾ ਵੀ ਲਗਾਇਆ ਗਿਆ। ਇਸ ਮੌਕੇ ਭਜਨ ਮੰਡਲੀ ਦੇ ਪ੍ਰਧਾਨ ਪ੍ਰਵੀਨ ਭੱਲਾ, ਪ੍ਰਧਾਨ ਕਮਲ ਡੈਨੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸੰਗਤ ਅਤੇ ਸਾਰੇ ਸਾਥੀ ਸੱਜਣਾਂ ਨੂੰ ਜਾਗਰਣ ਵਿੱਚ ਸਹਿਯੋਗ ਦੇਣ ਲਈ ਵੀ ਧੰਨਵਾਦ ਕੀਤਾ ਗਿਆ।ਇਸ ਮੌਕੇ ਚੇਅਰਮੈਨ ਪ੍ਰਵੀਨ ਭੱਲਾ, ਪ੍ਰਧਾਨ ਕਮਲ ਡੈਨੀ, ਸੋਮਨਾਥ, ਰਮਨ ਓਹਰੀ, ਰਾਜੇਸ਼ ਅਗਰਵਾਲ, ਸੰਜੀਵ ਭੱਲਾ, ਸ਼ਿਵ ਓਹਰੀ, ਸੰਜੀਵ ਕੁਮਾਰ ਨਗਰ ਕੌਂਸਲ ਦੇ ਪ੍ਰਧਾਨ ਪ੍ਰਿੰਸ ਅਰੋੜਾ, ਕੌਂਸਲਰ ਜੋਤੀ ਅਰੋੜਾ , ਪ੍ਰਦੀਪ ਕਾਲੀਆ, ਸੁਦਰਸ਼ਨ ਓਹਰੀ, ਰਾਕੇਸ਼ ਕੋਡਾ, ਅਮਰ ਕੁਮਾਰ, ਕ੍ਰਿਸ਼ਨਾ, ਨਜੀਤ ਕੋਡਾ, ਪ੍ਰਵੇਸ਼ ਭੱਲਾ ਹਰਮਨ, ਬਾਬਾ ਦਾਨੀਆ, ਰਿਸ਼ੂ ਬਾਹਰੀ, ਮਨੋਜ ਫੌਜੀ, ਸੁਮਿਤ ਸਮੇਤ ਬਹੁਤ ਸਾਰੇ ਸ਼ਰਧਾਲੂ ਮੌਜੂਦ ਸਨ।
Author: Gurbhej Singh Anandpuri
ਮੁੱਖ ਸੰਪਾਦਕ