50 Views
ਸਪੋਰਟਸ ਡੈਸਕ– ਟੋਕੀਓ ਓਲੰਪਿਕਸ ’ਚ ਅੱਜ ਭਾਰਤੀ ਸਟਾਰ ਗੋਲਫਰ ਅਦਿਤੀ ਅਸ਼ੋਕ ਤਮਗ਼ੇ ਤੋਂ ਖੁੰਝ ਗਈ। ਉਹ ਗੋਲਫ਼ ਪ੍ਰਤੀਯੋਗਿਤਾ ’ਚ ਮਹਿਲਾ ਨਿੱਜੀ ਸਟ੍ਰੋਕ ਪਲੇਅ ’ਚ ਚੌਥੇ ਸਥਾਨ ’ਤੇ ਰਹੀ। ਜੇਕਰ ਅਦਿਤੀ ਇਸ ਪ੍ਰਤੀਯੋਗਿਤਾ ’ਚ ਤਮਗ਼ਾ ਜਿੱਤ ਜਾਂਦੀ ਤਾਂ ਉਹ ਪਹਿਲੀ ਓਲੰਪਿਕ ਤਮਗ਼ਾ ਜੇਤੂ ਮਹਿਲਾ ਗੋਲਫਰ ਬਣ ਜਾਂਦੀ।17ਵੇਂ ਹੋਲ ’ਚ ਨਿਊਜ਼ੀਲੈਂਡ ਦੀ Lydia Ko ਨੇ ਬਰਡੀ ਲਾ ਕੇ ਅਦਿੱਤੀ ਨੂੰ ਪਛਾੜ ਦਿੱਤਾ ਹੈ। ਅਦਿਤੀ ਸਿਰਫ਼ ਕੁਝ ਸੈਂਟੀਮੀਟਰ ਨਾਲ ਬਰਡੀ ਤੋਂ ਖੁੰਝ ਗਈ ਤੇ ਹੁਣ ਚੌਥੇ ਸਥਾਨ ’ਤੇ ਹੈ ਜਦਕਿ Ko ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਜਾਪਾਨ ਦੀ INAMI Mone ਪਹਿਲੇ ਤੇ ਅਮਰੀਕਾ ਦੀ Nelly Korda ਦੂਜੇ ਸਥਾਨ ’ਤੇ ਹੈ। ਫ਼ਾਈਨਲ ਰਾਊਂਡ ਸ਼ੁਰੂ ਹੋਣ ਦੇ ਸਮੇਂ ਅਦਿੱਤੀ ਸੰਯੁਕਤ ਤੌਰ ’ਤੇ ਤੀਜੇ ਸਥਾਨ ’ਤੇ ਸੀ।
Author: Gurbhej Singh Anandpuri
ਮੁੱਖ ਸੰਪਾਦਕ