ਕਰਤਾਰਪੁਰ 8 ਅਗਸਤ (ਭੁਪਿੰਦਰ ਸਿੰਘ ਮਾਹੀ): ਸ਼੍ਰੀ ਦੁਰਗਾ ਭਜਨ ਮੰਡਲੀ ਰਜਿ: ਕਰਤਾਰਪੁਰ ਦੀ ਵੱਲੋਂ ਬਰਾਦਰੀ ਬਾਜ਼ਾਰ ਵਿਖੇ 66ਵਾਂ ਵਿਸ਼ਾਲ ਭਗਵਤੀ ਜਾਗਰਣ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਜਿਸ ਵਿੱਚ ਮਹੰਤ ਪ੍ਰਵੀਨ ਵਿੱਕੀ ਵੱਲੋਂ ਮਹਾਂਮਾਈ ਦੀ ਜੋਤ ਜਗਾਈ ਗਈ ਉਪਰੰਤ ਗਣਪਤੀ ਦੀ ਪੂਜਾ ਨਾਲ ਜਾਗਰਣ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਰਾਜਨ ਜੀ ਮਿੰਨੀ ਚੰਚਲ ਅੰਮ੍ਰਿਤਸਰ ਵਾਲਿਆਂ ਨੇ ਮਹਾਮਾਈ ਦੇ ਭਜਨ ਦਿਲ ਵਾਲੀ ਪਾਲਕੀ ਚ ਤੇੈਨੂੰ ਮਾਂ ਬਿਠਾਨਾ ਏ, ਚਲੋ ਬੁਲਾਵਾ ਆਇਆ ਹੈ, ਤਾਰੇ ਚਮਕ ਦੇ ਪਏ ਆਦਿ ਗਾ ਕੇ ਸ਼ਰਧਾਲੂਆਂ ਦਾ ਮਨ ਮੋਹ ਲਿਆ। ਇਸ ਦੌਰਾਨ ਜਾਗਰਣ ਵਿੱਚ ਖੂਬਸੂਰਤ ਝਾਂਕੀ ਵੀ ਸਜਾਈ ਗਈ। ਇਸ ਮੌਕੇ ਜਾਗਰਣ ਵਿੱਚ ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦੇ ਚੇਅਰਮੈਨ ਰਾਜਿੰਦਰ ਪਾਲ ਸਿੰਘ ਰਾਣਾ ਰੰਧਾਵਾ, ਆਮ ਆਦਮੀ ਪਾਰਟੀ ਦੇ ਬਲਕਾਰ ਸਿੰਘ ਨੇ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ
ਅਤੇ ਦੁਰਗਾ ਭਜਨ ਮੰਡਲੀ ਦੇ ਅਹੁਦੇਦਾਰਾਂ ਵੱਲੋਂ ਇਹਨਾਂ ਨੂੰ ਮਾਤਾ ਰਾਣੀ ਦੀ ਚੁੰਨੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਮਹੰਤ ਪ੍ਰਵੀਨ ਵਿੱਕੀ ਨੇ ਤਾਰਾ ਰਾਣੀ ਦੀ ਕਥਾ ਸੁਣਾਉਣ ਤੋਂ ਬਾਅਦ ਕੰਜਕ ਪੂਜਨ ਕੀਤਾ। ਇਸ ਮੌਕੇ ਸੁਦਰਸ਼ਨ ਓਹਰੀ, ਪ੍ਰਧਾਨ ਬਾਲ ਮੁਕੰਦ ਬਾਲੀ,ਪਵਨ ਅਗਰਵਾਲ, ਰਾਕੇਸ਼ ਸ਼ਰਮਾ, ਕਾਲਾ ਸੂਰੀ, ਧੀਰਜ ਸੈਕਸੇਨਾ, ਗੁਰਚਰਨ ਓਹਰੀ, ਪ੍ਰਦੀਪ ਅਗਰਵਾਲ ਦੀਪਾ, ਪੁਰਸ਼ੋਤਮ ਭਾਰਦਵਾਜ, ਸ਼੍ਰੀ ਕ੍ਰਿਸ਼ਨ ਵਾਸਲ, ਐਨਐਸਯੂਆਈ ਦੇ ਜ਼ਿਲ੍ਹਾ ਪ੍ਰਧਾਨ ਜਤਿਨ ਸ਼ਰਮਾ, ਰਾਜੀਵ ਮਲਹੋਤਰਾ, ਸੁਰੇਂਦਰ ਪੇਂਟਰ, ਭਾਰਤ ਸ਼ਰਮਾ ਹੇਮੂ, ਮਨੋਜ ਫੌਜੀ, ਰਾਮਨਾਥ ਪਾਲ , ਸ਼੍ਰੀਮਤੀ ਕਮਲੇਸ਼ ਪਾਲ, ਮੋਹਿਤ ਕਾਲੀ, ਰਾਜਾ, ਕਾਲਾ ਪਾਠਕ, ਰਿਸ਼ੂ ਬਾਹਰੀ, ਪੰਡਤ ਉਮਾ ਸ਼ੰਕਰ, ਪੰਡਤ ਕਾਲਾ ਦਾਵੇਸਰ, ਵੰਸ਼ ਸੱਭਰਵਾਲ, ਨਰਿੰਦਰ ਪਾਲ ਸਿੰਘ, ਵਿਜੇ ਠਾਕੁਰ, ਦਲਵੀਰ ਸਿੰਘ ਕਾਲਾ, ਕੌਂਸਲਰ ਓਂਕਾਰ ਸਿੰਘ ਮਿੱਠੂ, ਪਵਨ ਸ਼ਰਮਾ, ਮਨੀਸ਼ ਸ਼ਰਮਾ, ਮਨਜੀਤ ਕੁਮਾਰ ਅਾਦਿ ਮੌਜੂਦ ਸਨ।
Author: Gurbhej Singh Anandpuri
ਮੁੱਖ ਸੰਪਾਦਕ