ਜਦ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਇੰਦਰਾ ਗਾਂਧੀ ਦੇ ਸੋਧੇ ਜਾਣ ਦੀ ਖ਼ਬਰ ਸੁਣੀ ਤਾਂ ਅੱਖਾਂ ‘ਚ ਹੰਝੂ ਆ ਗਏ ਤੇ ਹੰਝੂ ਕੇਰਦਾ ਹੋਇਆ ਘਰੋੰ ਬਾਹਰ ਚਲੇ ਗਿਆ। ਅੰਮਿ੍ਤਸਰ ਵਿਖੇ ਕਿਰਾਏ ਦੇ ਜਿਸ ਘਰ ‘ਚ ਰਹਿ ਰਿਹਾ ਸੀ, ਜਿੰਦੇ ਦੇ ਹੰਝੂ ਵੇਖ ਕੇ ਉਹ ਬੀਬੀ ਹੈਰਾਨ-ਪ੍ਰੇਸ਼ਾਨ ਹੋ ਗਈ। ਉਸ ਸੋਚਿਆ ਇਸ ਨੂੰ ਇੰਨਾ ਦੁੱਖ!ਥੋੜ੍ਹਾ ਚਿਰ ਮਗਰੋੰ ਲੱਡੂਆਂ ਦਾ ਡੱਬਾ ਲੈ ਕੇ ਮੁੜ ਆਇਆ ਤੇ ਵੰਡਣ ਡਹਿ ਪਿਆ। ਉਸ ਬੀਬੀ ਨੇ ਪੁੱਛਿਆ, “ਰੋਇਆ ਕਿਉਂ ਸੈੰ?” ਭਾਈ ਜਿੰਦਾ ਹੱਸ ਕੇ ਬੋਲਿਆ, “ਇਹਨੂੰ ਮੈੰ ਸੋਧਣਾ ਸੀ, ਪਰ ਸੇਵਾ ਕੋਈ ਹੋਰ ਲੁੱਟ ਗਿਆ। ਚੱਲੋ ਕਿਹੜੇ ਦੁਸਟ ਮੁੱਕ ਗਏ ਨੇ, ਮੈੰ ਕਿਸੇ ਹੋਰ ਨੂੰ ਸੋਧ ਲਉੰ।” ੧੦ ਅਗਸਤ ੧੯੮੬ ਨੂੰ ਉਹਨੇ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੇ ਹਿੰਦ ਫ਼ੌਜ ਦੇ ਚੀਫ਼ ਜਨਰਲ ਵੈਦਿਆ ਨੂੰ ਪੂਨੇ ਵਿਖੇ ਜਾ ਸੋਧਿਆ। ਯੋਧਿਆਂ ਦੇ ਹੰਝੂ ਵੀ ਵਿਲੱਖਣ ਅਰਥ ਰੱਖਦੇ ਨੇ ।