ਕਪੂਰਥਲਾ 10 ਅਗਸਤ (ਬਿਓਰੋ): ਬੀਤੇ ਦਿਨੀਂ ਸਤ ਨਰਾਇਣ ਬਾਜ਼ਾਰ ਸਥਿਤ ਵਾਲੀਆ ਸਟੂਡੀਓ ਵਿਖੇ ਇਕ ਔਰਤ ਵੱਲੋਂ ਆਪਣੀ ਨਿੱਜੀ ਰੰਜ਼ਿਸ਼ ਕੱਢਦਿਆਂ ਹੋਇਆਂ ਦੁਕਾਨ ਉੱਪਰ ਆ ਕੇ ਉਸਦੇ ਪੁੱਤਰ, ਪਤੀ ਅਤੇ ਉਸਦੇ ਸਾਥੀਆਂ ਵੱਲੋਂ ਗੁੰਡਾਗਰਦੀ ਦਾ ਸ਼ਰੇਆਮ ਨੰਗਾ ਨਾਚ ਕੀਤਾ ਗਿਆ। ਜਿਸ ਦੇ ਚਲਦਿਆਂ ਉਕਤ ਸਾਰਿਆਂ ਵੱਲੋਂ ਗਾਲੀ ਗਲੋਚ ਕਰਦਿਆਂ ਦੁਕਾਨ ਵਿੱਚ ਪਏ ਸਮਾਨ ਦੀ ਭੰਨ ਤੋੜ ਕੀਤੀ ਗਈ। ਇਸ ਸਬੰਧੀ ਪੀੜਤ ਰਾਜਬੀਰ ਸਿੰਘ ਵਾਲੀਆ ਨੇ ਦੱਸਿਆ ਕਿ ਉਹ ਸਤ ਨਰਾਇਣ ਬਾਜ਼ਾਰ ਵਿੱਚ ਆਪਣੀ ਦੁਕਾਨ ਤੇ ਕੰਮ ਕਰ ਰਿਹਾ ਸੀ ਇਸ ਦੌਰਾਨ ਰਣਦੀਪ ਕੌਰ, ਮਨਿੰਦਰ ਸਿੰਘ ਵਾਲੀਆ, ਪ੍ਰਭਕਮਲ ਵਾਲੀਆ, ਰਜਿੰਦਰ ਸਿੰਘ ਵਾਲੀਆ, ਆਕਾਸ਼ਦੀਪ ਸਿੰਘ ਵਾਲੀਆ, ਬਹਿਰਾਮ ਸਿੰਘ ਵਾਲੀਆ (ਨਾਮਾਲੂਮ), ਮਨਕੀਰਤ ਸਿੰਘ (ਨਾਮਾਲੂਮ) ਆਦਿ ਦੁਕਾਨ ਦੇ ਅੰਦਰ ਆਏ ਤੇ ਆਉੰਦਿਆਂ ਹੀ ਮੇਰੇ ਨਾਲ ਗਾਲੀ ਗਲੋਚ ਕਰਦਿਆਂ ਦੁਕਾਨ ਤੇ ਪਏ ਸਮਾਨ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੇ ਕੋਲੋਂ ਮੋਬਾਇਲ ਖੋਹ ਕੇ ਤੋੜ ਦਿੱਤਾ ਅਤੇ ਮਨਿੰਦਰ ਸਿੰਘ ਵਾਲੀਆ ਤੇ ਉਸਦੇ ਸਾਥੀਆਂ ਨੇ ਮੇਰੇ ਉੱਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਸ ਸਬੰਧੀ ਥਾਣਾ ਮੁਖੀ ਕਪੂਰਥਲਾ ਨਾਲ ਫੋਨ ਤੇ ਰਾਵਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਦੋਨਾਂ ਧਿਰਾਂ ਦੇ ਬਿਆਨਾਂ ਉੱਪਰ ਮਾਮਲਾ ਦਰਜ਼ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਜੋ ਦੋਸ਼ੀ ਹਨ ਉਹਨਾਂ ਦੀ ਭਾਲ ਲਈ ਉਹਨਾਂ ਦੇ ਘਰਾਂ ਅਤੇ ਹੋਰ ਠਿਕਾਣਿਅਾਂ ਉੱਪਰ ਚ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਅਤੇ ਜੋ ਵੀ ਉਹਨਾਂ ਨੂੰ ਪਨਾਹ ਦੇਵੇਗਾ ਉਹਨਾਂ ਉੱਪਰ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਦੂਜੀ ਧਿਰ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਦਾ ਫੋਨ ਲਗਾਤਾਰ ਬੰਦ ਹੋਣ ਕਾਰਨ ਗੱਲ ਨਹੀਂ ਹੋ ਸਕੀ।
ਦੇਖੋ ਵੀਡੀਓ