ਦੋਰਾਹਾ/ਪਾਇਲ, 12 ਅਗਸਤ (ਸਟਾਫ ਰਿਪੋਰਟਰ)-ਸ਼ਹੀਦ ਕਰਨੈਲ ਸਿੰਘ ਅਤੇ ਮਾਸਟਰ ਭੁਪਿੰਦਰ ਸਿੰਘ ਈਸੜੂ ਦੇ ਸਾਲਾਨਾ ਸਮਾਗਮ ਮੌਕੇ ਈਸੜੂ ਵਿਖੇ ਕੀਤੀ ਜਾ ਰਹੀ ਕਾਨਫਰੰਸ ਸਬੰਧੀ ਪਾਇਲ ਵਿਖੇ ਰੱਖੀ ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੀ ਮੀਟਿੰਗ ਵਿੱਚ ਦੋਰਾਹਾ, ਪਾਇਲ ਅਤੇ ਮਲੌਦ ਦੇ ਸਹਿਰੀ ਅਤੇ ਦਿਹਾਤੀ ਸਰਕਲਾਂ ਦੇ 6 ਪ੍ਰਧਾਨ, ਸ਼੍ਰੋਮਣੀ ਕਮੇਟੀ ਮੈਂਬਰ ਚਰਨ ਸਿੰਘ ਆਲਮਗੀਰ ਤੋ ਇਲਾਵਾ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਸਹਾਰਨਮਾਜਰਾ, ਹਲਕਾ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਵੀ ਗ਼ੈਰ ਹਾਜ਼ਰ ਰਹੇ। ਬੀਤੇ ਦਿਨੀ ਸਥਾਨਕ ਇਕ ਆਗੂ ਵੱਲੋਂ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹਲਕਾ ਇੰਚਾਰਜ ਬਣਨ ਦੀਆਂ ਅਖ਼ਬਾਰਾਂ ਵਿੱਚ ਖ਼ਬਰਾਂ ਲਵਾ ਕੇ ਇਕੱਠ ਤਾ ਕਰ ਲਿਆ ਪਰ ਇਸ ਮੀਟਿੰਗ ਵਿੱਚ ਮਹੇਸ਼ਇੰਦਰ ਸਿੰਘ ਗਰੇਵਾਲ ਨਾ ਪੁੱਜੇ। ਜਿਸ ਕਾਰਨ ਕੁਝ ਸਮੇਂ ਬਾਅਦ ਹੀ ਲੋਕ ਉੱਠ ਕੇ ਜਾਣੇ ਸ਼ੁਰੂ ਹੋ ਗਏ। ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾ ਦਲਜੀਤ ਸਿੰਘ ਚੀਮਾ ਨੇ ਸ਼ਿਰਕਤ ਕੀਤੀ। ਸਟੇਜ ਸੈਕਟਰੀ ਦੀ ਸੇਵਾ ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲ੍ਹਾ ਨੇ ਨਿਭਾਈ। ਡਾ. ਚੀਮਾ ਨੇ ਮੰਨਿਆ ਕਿ ਹਲਕੇ ਅੰਦਰ ਵਰਕਰਾਂ ਵਿੱਚ ਤਾਲਮੇਲ ਦੀ ਘਾਟ ਹੈ ਜਿਸ ਨੂੰ ਜਲਦੀ ਦੁੂਰ ਕੀਤਾ ਜਾਵੇਗਾ। ਇਸ ਮੌਕੇ ਸਾਰੇ ਬੁਲਾਰਿਆਂ ਨੇ ਟੇਢੇ ਢੰਗ ਨਾਲ ਈਸ਼ਰ ਸਿੰਘ ਮਿਹਰਬਾਨ ਨੂੰ ਨਿਸ਼ਾਨਾ ਬਣਾਇਆ। ਇਕ ਬੁਲਾਰੇ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਅਕਾਲੀ ਦਲ ਵਿੱਚ ਸ਼ਾਮਲ ਹੋਏ ਕਾਂਗਰਸੀਆਂ ਦੀ ਅਧੀਨਗੀ ਨਹੀਂ ਮੰਨਾਗੇ।
ਕਨਸੋਆ ਇਹ ਵੀ ਹਨ ਕਿ ਪਾਇਲ ਦੇ ਇੱਕ ਅਕਾਲੀ ਆਗੂ ਵਲੋ ਕਾਗਰਸ ਦੇ ਹਲਕਾ ਵਿਧਾਇਕ ਦੀ ਜਿੱਤ ਲਈ ਅਡੰਬਰ ਰਚਿਆ ਜਾ ਰਿਹਾ ਹੈ, ਜਿਸ ਦੀ ਕਾਂਗਰਸੀ ਵਿਧਾਇਕ ਲੱਖਾ ਨਾਲ ਯਾਰੀ ਜੱਗ ਜ਼ਾਹਰ ਹੈ। ਮੀਟਿੰਗ ਦੌਰਾਨ ਬਸਪਾ ਦੇ ਇਕ ਆਗੂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਜੈ ਭੀਮ ਜੈ ਭਾਰਤ ਦਾ ਨਾਅਰਾ ਵੀ ਲਾਇਆ। ਅਤੇ ਉਸ ਨੇ ਇਸ ਤੋਂ ਅੱਗੇ ਜਾਂਦਿਆਂ ਅਕਾਲੀ ਵਰਕਰ ਨੂੰ ਬੋਲੇ ਸੋ ਨਿਹਾਲ ਦਾ ਜੈਕਾਰਾ ਬੋਲਣ ਤੋਂ ਵੀ ਰੋਕਿਆ। ਜੋ ਸਿੱਖ ਮਰਿਆਦਾ ਦੀ ਉਲੰਘਣਾ ਕਹੀ ਜਾ ਸਕਦੀ ਹੈ। ਸਾਰੇ ਬੁਲਾਰਿਆਂ ਨੇ ਅਕਾਲੀ ਬਸਪਾ ਗੱਠਜੋਡ਼ ਦੇ ਸਾਂਝੇ ਉਮੀਦਵਾਰ ਡਾ ਜਸਪ੍ਰੀਤ ਸਿੰਘ ਬੀਜਾਂ ਨੂੰ ਵੱਡੇ ਫਰਕ ਨਾਲ ਜਿਤਾਉਣ ਦੇ ਦਾਅਵੇ ਅਤੇ ਵਾਅਦੇ ਕੀਤੇ। ਜਦਕਿ ਧਰਾਤਲੀ ਤੱਥ ਇਹ ਬੋਲਦੇ ਹਨ ਕਿ ਹਲਕਾ ਪਾਇਲ ਦੇ ਤਿੰਨ ਸਹਿਰ ਦੋਰਾਹਾ, ਪਾਇਲ ਅਤੇ ਮਲੌਦ ਦੀਆ ਨਗਰ ਕੋਸਲਾ ਅੰਦਰ ਅਕਾਲੀ ਦਲ ਦਾ ਸਫਾਇਆ ਹੋ ਚੁੱਕਾ ਹੈ। ਪਾਇਲ ਸ਼ਹਿਰ ਦੇ ਆਗੂ ਨਗਰ ਕੋਸਲ ਪਾਇਲ ਹਾਰਨ ਬਾਅਦ ਕਿਸ ਯਾਦੂ ਦੀ ਛੜੀ ਨਾਲ ਹਲਕਾ ਜਿੱਤਣ ਦੇ ਦਾਅਵੇ ਕਰ ਰਹੇ ਹਨ। ਮੀਟਿੰਗ ਉਪਰੰਤ ਡਾ ਦਲਜੀਤ ਸਿੰਘ ਚੀਮਾ ਨੇ ਦੋਰਾਹਾ ਵਿਖੇ ਇਕ ਅਕਾਲੀ ਆਗੂ ਦੇ ਘਰ ਮੀਟਿੰਗ ਕੀਤੀ। ਜਿੱਥੇ ਮਿਹਰਬਾਨ ਦੇ ਵਿਰੋਧੀਆ ਨੂੰ ਚੁੱਪ ਰਹਿਣ ਦਾ ਸਬਕ ਪੜ੍ਹਾਇਆ ਗਿਆ। ਅਗਰ ਅਗਰ ਟਿਕਟਾਂ ਹਾਸਲ ਕਰਨ ਅਤੇ ਯਾਰੀਆਂ ਪੁਗਾਉਣ ਦਾ ਇਹ ਸਿਲਸਿਲਾ ਜਾਰੀ ਰਿਹਾ ਤਾ ਕੀਤਾ ਗਿਆ ਇਹ ਸ਼ਕਤੀ ਪ੍ਰਦਰਸ਼ਨ ਅਕਾਲੀ ਬਸਪਾ ਉਮੀਦਵਾਰ ਦੇ ਜੜ੍ਹਾਂ ਵਿੱਚ ਤੇਲ ਪਾਉਣ ਦਾ ਕੰਮ ਕਰੇਗਾ।
Author: Gurbhej Singh Anandpuri
ਮੁੱਖ ਸੰਪਾਦਕ