ਸ਼ਾਹਪੁਰ ਕੰਡੀ 18 ਅਗਾਸਤ (ਸੁੱਖਵਿੰਦਰ ਜੰਡੀਰ) ਬੀਤੇ ਐਤਵਾਰ ਧਾਰ ਕਲਾਂ ਦੇ ਚਮਰੋਡ਼ ਪੱਤਲ ਵਿਚ ਸਥਾਨਕ ਦੁਕਾਨਦਾਰ ਤੇ ਵਣ ਅਧਿਕਾਰੀਆਂ ਵਿਚ ਪਰਮਿਸ਼ਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਜਿੱਥੇ ਸਥਾਨਕ ਦੁਕਾਨਦਾਰ ਵੱਲੋਂ ਆਪਣੇ ਕੁਝ ਹੋਰ ਸਾਥੀਆਂ ਨਾਲ ਵਣ ਵਿਭਾਗ ਦੇ ਅਧਿਕਾਰੀਆਂ ਨਾਲ ਕਹਾਸੁਣੀ ਕੀਤੀ ਗਈ ਜਿਸ ਉਤੇ ਵਣ ਵਿਭਾਗ ਦੀ ਸ਼ਿਕਾਇਤ ਤੇ ਪੁਲਸ ਵਲੋਂ ਤਿੰਨ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚਮਰੋਡ਼ ਪੱਤਣ ਵਿੱਚ ਕੰਮ ਕਰ ਰਹੇ ਹੋਰ ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਬੀਤੇ ਐਤਵਾਰ ਨੂੰ ਚਮਰੋਡ਼ ਪੱਤਲ ਵਿਚ ਇਕ ਦੁਕਾਨਦਾਰ ਵੱਲੋਂ ਬਿਨਾਂ ਪਰਮਿਸ਼ਨ ਮਿੱਕੀ ਮਾਊਸ ਮਾਊਨਟੇਨ ਬਾਈਕ ਤੇ ਜੰਪਿੰਗ ਬਾਲ ਉੱਥੇ ਲਗਾਏ ਹੋਏ ਹਨ ਜਿਸ ਉਤੇ ਵਣ ਅਧਿਕਾਰੀਆਂ ਵੱਲੋਂ ਉੱਥੇ ਆ ਕੇ ਉਨ੍ਹਾਂ ਨੂੰ ਇਸ ਨੂੰ ਲਗਾਉਣ ਲਈ ਵਿਭਾਗ ਤੋ ਲਈ ਪਰਮਿਸ਼ਨ ਬਾਰੇ ਪੁੱਛਿਆ ਗਿਆ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਰਮਿਸ਼ਨ ਗੁੰਮ ਹੋ ਗਈ ਹੈ ਤੇ ਬਾਅਦ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਵੀ ਪਰਮਿਸ਼ਨ ਨਹੀਂ ਹੈ ਤੇ ਜਦੋਂ ਵਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਬਿਨਾਂ ਪਰਮਿਸ਼ਨ ਕੰਮ ਕਰਨ ਤੋਂ ਮਨ੍ਹਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਨੂੰ ਇੱਥੋਂ ਨਹੀਂ ਚੁੱਕਣਗੇ ਵਣ ਵਿਭਾਗ ਦੇ ਅਧਿਕਾਰੀ ਜੋ ਕਰਨਾ ਚਾਹੁਣ ਕਰ ਸਕਦੇ ਹਨ ਜਿਸ ਉਤੇ ਵਣ ਵਿਭਾਗ ਦੇ ਅਧਿਕਾਰੀ ਤੇ ਸਥਾਨਕ ਦੁਕਾਨਦਾਰ ਵਿਚ ਵਿਵਾਦ ਖੜ੍ਹਾ ਹੋ ਗਿਆ ਜਿਸ ਉਤੇ ਵਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਪੁੱਜ ਕੇ ਪੁਲੀਸ ਨੇ ਸਥਾਨਕ ਦੁਕਾਨਦਾਰ ਤੇ ਉਸਦੇ ਸਾਥੀਆਂ ਨੂੰ ਉੱਥੋਂ ਖਦੇੜਿਆ ਅਤੇ ਉਨ੍ਹਾਂ ਤੇ ਮਾਮਲਾ ਦਰਜ ਕੀਤਾ ਸਥਾਨਿਕ ਲੋਕਾਂ ਨੇ ਦੱਸਿਆ ਕਿ ਚਮਰੋਡ਼ ਪੱਤਣ ਵਿੱਚ ਕੰਮ ਕਰਨ ਲਈ ਵਿਲਜ਼ ਕਮੇਟੀ ਤੇ ਵਣ ਵਿਭਾਗ ਦੇ ਅਧਿਕਾਰੀਆਂ ਦੀ ਮਨਜ਼ੂਰੀ ਜ਼ਰੂਰੀ ਹੈ ਪਰ ਸਥਾਨਕ ਦੁਕਾਨਦਾਰ ਵੱਲੋਂ ਕੁਝ ਪੱਤਰਕਾਰਾਂ ਨਾਲ ਮਿਲ ਕੇ ਵਣ ਵਿਭਾਗ ਦੇ ਅਧਿਕਾਰੀਆਂ ਨਾਲ ਕਹਾ ਸੁਣੀ ਕਰ ਕੇਮਾਮਲੇ ਨੂੰ ਵਧਾਇਆ ਗਿਆ ਸੀ ਜਿਸ ਉਤੇ ਵਣ ਵਿਭਾਗ ਦੀ ਸ਼ਿਕਾਇਤ ਤੇ ਪੱਤਰਕਾਰ ਤੇ ਸਥਾਨਕ ਦੁਕਾਨਦਾਰਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ