ਸ਼ਾਹਪੁਰਕੰਢੀ 17 ਅਗਸਤ ( ਸੁੱਖਵਿੰਦਰ ਜੰਡੀਰ )- ਥਾਣਾ ਸ਼ਾਹਪੁਰਕੰਢੀ ਪੁਲਸ ਨੇ ਵੱਖ ਵੱਖ ਧਾਰਾਵਾਂ ਅਧੀਨ 2 ਮਾਮਲੇ ਦਰਜ ਕੀਤੇ ਹਨ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨਵਦੀਪ ਸ਼ਰਮਾ ਨੇ ਦੱਸਿਆ ਕਿ ਪਹਿਲਾ ਮਾਮਲਾ ਜੋ ਕਿ ਕੁੜੀ ਨੂੰ ਵਿਆਹ ਦੀ ਨੀਅਤ ਨਾਲ ਭਜਾ ਕੇ ਲਿਜਾਣ ਦਾ ਦਰਜ ਹੋਇਆ ਹੈ ਜਿਸ ਵਿਚ ਐੱਸ ਆਈ ਜਗਦੀਸ਼ ਕੁਮਾਰ ਨੂੰ ਲੜਕੀ ਦੇ ਘਰਦਿਆਂ ਨੇ ਬਿਆਨ ਦਿੱਤੇ ਕਿ ਉਸਦੀ ਦੀ ਲੜਕੀ ਜਿਸ ਦੀ ਉਮਰ ਸਤਾਰਾਂ ਸਾਲ ਹੈ ਤੇ ਜੋ 10 ਅਗਸਤ ਨੂੰ ਸਵੇਰ ਸਮੇਂ ਘਰੋਂ ਬਾਜ਼ਾਰ ਗਈ ਸੀ ਤੇ ਹੁਣ ਤੱਕ ਘਰ ਵਾਪਸ ਨਹੀਂ ਆਈ ਕੁੜੀ ਦੇ ਘਰਦਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਆਮਿਰ ਖਾਨ ਪੁੱਤਰ ਕਾਦਰ ਖਾਨ ਵਾਸੀ ਚਿੱਬੜ ਵਿਆਹ ਦੀ ਨੀਅਤ ਨਾਲ ਭਜਾ ਕੇ ਲੈ ਗਿਆ ਹੈ ਥਾਣਾ ਮੁਖੀ ਨੇ ਦੱਸਿਆ ਕਿ ਕੁੜੀ ਦੀ ਘਰਦਿਆਂ ਦੇ ਬਿਆਨਾਂ ਦੇ ਆਧਾਰ ਤੇ ਆਮਿਰ ਖਾਨ ਪੁੱਤਰ ਕਾਦਰ ਖ਼ਾਨ ਉਤੇ ਮਾਮਲਾ ਦਰਜ ਕਰ ਲਿਆ ਗਿਆ ਅੱਗੇ ਗੱਲਬਾਤ ਵਿੱਚ ਥਾਣਾ ਮੁਖੀ ਨਵਦੀਪ ਸ਼ਰਮਾ ਨੇ ਦੱਸਿਆ ਕਿ ਦੂਜਾ ਮਾਮਲਾ ਜੋ ਕਿ ਏ ਐੱਸ ਆਈ ਨਰਿੰਦਰ ਸਿੰਘ ਨੇ ਵਿਜੇ ਕੁਮਾਰ ਪੁੱਤਰ ਉੱਤਮ ਚੰਦ ਵਾਸੀ ਥੜ੍ਹਾ ਉਪਰਲਾ ਦੇ ਬਿਆਨਾਂ ਦੇ ਆਧਾਰ ਤੇ ਨਾ ਮਾਲੂਮ ਵਿਅਕਤੀਆਂ ਤੇ ਦਰਜ ਕੀਤਾ ਹੈ ਇਸ ਮਾਮਲੇ ਤਹਿਤ ਬਿਆਨਕਰਤਾ ਨੇ ਏਐਸਆਈ ਨਰਿੰਦਰ ਨੂੰ ਦੱਸਿਆ ਕਿ ਇਹ ਪੰਜਾਬ ਵਾਟਰ ਰਿਸੋਰਸ ਮੈਨੇਜਮੈਂਟ ਡਿਪਾਰਟਮੈਂਟ ਕਾਰਪੋਰੇਸ਼ਨ ਵਿੱਚ ਬਤੌਰ ਟਿਊਬਵੈੱਲ ਆਪ੍ਰੇਟਰ ਲੱਗਾ ਹੋਇਆ ਹੈ ਉਸ ਨੇ ਦੱਸਿਆ ਕਿ ਉਸ ਦੀ ਡਿਊਟੀ ਦਾ ਚਾਰਜ ਪਿੰਡ ਸਿਉਂਟੀ ਵਿਖੇ ਟਿਊਬਵੈੱਲ ਨੰਬਰ ਇੱਕ ਤੇ ਦੋ ਤੇ ਹੈ ਤੇ ਜੋ ਰੋਜ਼ਾਨਾ ਦੀ ਤਰ੍ਹਾਂ ਪੰਜ ਅਗਸਤ ਨੂੰ ਸਵੇਰੇ 9 ਵਜੇ ਟਿਊਬਵੈੱਲ ਤੇ ਡਿਊਟੀ ਲਈ ਗਿਆ ਤਾਂ ਉਸਨੇ ਦੇਖਿਆ ਕਿ 21 ਲੋਹੇ ਦੀਆਂ ਪਾਈਪਾਂ ਸਮੇਤ ਬੈਡ ਤੇ ਕਲੰਪ ਉਥੋਂ ਗਾਇਬ ਸਨ ਜੋ ਕਿ ਕੋਈ ਨਾ ਮਾਲੂਮ ਵਿਅਕਤੀ ਉਸ ਨੂੰ ਚੋਰੀ ਕਰਕੇ ਲੈ ਗਏ ਹਨ ਜਿਸ ਦੇ ਬਿਆਨਾਂ ਦੇ ਆਧਾਰ ਤੇ ਨਾ ਮਾਲੂਮ ਵਿਅਕਤੀਆਂ ਤੇ ਦੂਜਾ ਮਾਮਲਾ ਦਰਜ ਕੀਤਾ ਗਿਆ ਹੈ