ਦੋ ਸੱਚੀਆਂ ਘਟਨਾਵਾਂ

14

ਪਹਿਲੀ ਘਟਨਾ -ਡਰਬਨ ,ਸਾਊਥ ਅਫ਼ਰੀਕਾ

ਦੱਖਣੀ ਅਫ਼ਰੀਕਾ ਦਾ ਪਹਿਲਾ ਕਾਲੇ ਰੰਗ ਦਾ ਰਾਸ਼ਟਰਪਤੀ ਬਣਨ ਤੋ ਬਾਦ ਨੈਲਸਨ ਮੰਡੇਲਾ ਅਪਣੇ ਸੁਰੱਖਿਆ ਦਸਤੇ ਸਮੇਤ ਇੱਕ ਹੋਟਲ ਵਿੱਚ ਖਾਣਾ ਖਾਣ ਗਿਆ। ਸਭ ਨੇ ਅਪਣਾ ਮਨਪਸੰਦ ਖਾਣਾ ਆਰਡਰ ਕੀਤਾ ਅਤੇ ਖਾਣ ਦਾ ਇੰਤਜਾਰ ਕਰਨ ਲੱਗੇ। ਠੀਕ ਉਸੇ ਵਕਤ ਮੰਡੇਲਾ ਦੇ ਸਾਹਮਣੇ ਵਾਲੀ ਸੀਟ ਤੇ ਇੱਕ ਹੋਰ ਵਿਅਕਤੀ ਅਪਣੇ ਖਾਣੇ ਦਾ ਇੰਤਜਾਰ ਕਰ ਰਿਹਾ ਸੀ। ਮੰਡੇਲਾ ਨੇ ਅਪਣੇ ਸੁਰੱਖਿਆ ਕਰਮੀਆ ਨੂੰ ਕਿਹਾ ਕਿ ਉਸ ਵਿਆਕਤੀ ਨੂੰ ਅਪਣੇ ਟੇਬਲ ਤੇ ਬੁਲਾ ਲੈਣ। ਉੰਝ ਹੀ ਹੋਇਆਂ,ਹੁਣ ਟੇਬਲ ਤੇ ਉਹ ਸੱਜਣ ਵੀ ਖਾਣਾ ਖਾਣ ਲੱਗ ਪਿਆਂ,ਪਰ ਖਾਣ ਵੇਲੇ ਉਸਦੇ ਹੱਥ ਕੰਬ ਰਹੇ ਸਨ।
ਖਾਣਾ ਖਤਮ ਕਰਕੇ ਉਹ ਸੱਜਣ ਸਿਰ ਝੁਕਾ ਕੇ ਹੋਟਲ ਤੋ ਬਾਹਰ ਨਿੱਕਲ ਗਿਆ,ਉਸਦੇ ਜਾਣ ਤੋ ਬਾਦ ਰਾਸ਼ਟਰਪਤੀ ਦੇ ਸੁਰੱਖਿਆ ਅਮਲੇ ਦੇ ਲੋਕਾ ਨੇ ਮੰਡੇਲਾ ਨੂੰ ਕਿਹਾ ਕਿ ਉਹ ਬੰਦਾ ਸਾਇਦ ਬਿਮਾਰ ਸੀ,ਖਾਣਾ ਖਾਣ ਸਮੇ ਉਸਦੇ ਹੱਥ ਤੇ ਉਹ ਖ਼ੁਦ ਵੀ ਥਰ ਥਰ ਕੰਬ ਰਿਹਾ ਸੀ।
ਮੰਡੇਲਾ ਨੇ ਕਿਹਾ,”ਨਹੀਂ ,ਅਸਲ ਵਿੱਚ ਮੈ ਜਿਸ ਜੇਲ ਚ ਅਠਾਈ ਸਾਲ ਕੈਦ ਰਿਹਾ ਇਹ ਉਸ ਜੇਲ ਦਾ ਜੇਲਰ ਸੀ,ਜਦੋਂ ਜੇਲ ਵਿੱਚ ਮੇਰੇ ਉੱਪਰ ਤਸੱਦਦ ਹੁੰਦਾ,ਮੈ ਪਾਣੀ ਮੰਗਦਾ ਤਾ ਇਹ ਮੇਰੇ ਮੂੰਹ ਉੱਪਰ ਪਿਸ਼ਾਬ ਕਰ ਦਿੰਦਾ ਸੀ।
ਹੁਣ ਮੈ ਰਾਸ਼ਟਰਪਤੀ ਬਣ ਗਿਆ ਹਾ,ਉਸਨੇ ਸਮਝਿਆਂ ਕਿ ਮੈ ਸਾਇਦ ਉਸ ਨਾਲ ਉਹੋ ਹੀ ਵਿਵਹਾਰ ਕਰਾਂਗਾ ਜਿਹੜਾ ਉਸਨੇ ਕਦੇ ਮੇਰੇ ਨਾਲ ਕੀਤਾ ਸੀ। ਪਰ ਮੇਰਾ ਚਰਿੱਤਰ ਅਜਿਹਾ ਨਹੀਂ ਹੈ। ਮੈਨੂੰ ਲੱਗਦਾ ਕਿ ਬਦਲੇ ਦੀ ਭਾਵਨਾ ਨਾਲ ਕੰਮ ਕਰਨਾ ਸਾਨੂੰ ਵਿਨਾਸ਼ ਵੱਲ ਲੈ ਜਾਂਦਾ,ਜਦੋਂ ਕਿ ਸੰਜਮ,ਧੀਰਜ ਅਤੇ ਸਹਿਣਸੀਲਤਾ ਸਾਨੂੰ ਵਿਕਾਸ ਅਤੇ ਸ਼ਾਂਤੀ ਵੱਲ ਲੈ ਜਾਂਦੀ ਹੈ।

ਕਹਾਣੀ ਦੂਜੀ – ਸਥਾਨ ,ਮੁੰਬਈ,ਭਾਰਤ

ਮੁੰਬਈ ਤੋ ਬੈਗਲੌਰ ਜਾ ਰਹੀ ਗੱਡੀ ਦੇ TC ਨੇ ਸੀਟ ਹੇਠਾ ਲੁਕੀ ਇੱਕ ਤੇਰਾਂ -ਚੌਦਾਂ ਸਾਲ ਦੀ ਕੁੜੀ ਨੂੰ ਬਾਂਹ ਫੜਕੇ ਬਾਹਰ ਕੱਢ ਲਿਆ ਅਤੇ ਪੁੱਛਿਆਂ,”ਤੇਰੀ ਟਿਕਟ ਦਿਖਾ ਕਿੱਥੇ ਆ “
ਕੰਬਦੀ ਹੋਈ ਕੁੜੀ ਨੇ ਕਿਹਾ,”ਨਹੀਂ ਹੈ ਸਾਹਬ” ਟੀ ਸੀ ਨੇ ਥੱਪੜ ਦਿਖਾਉਂਦੇ ਕਿਹਾ,ਚੱਲ ਉੱਤਰ ਜਾ ਗੱਡੀ ਚੋ,ਦੁਬਾਰਾ ਚੜੀ ਤਾ ਮੈ ਪੁਲਿਸ ਹਵਾਲੇ ਕਰ ਦੇਵਾਂਗਾ ।”

“ਇਹਦਾ ਟਿਕਟ ਮੈ ਦੇ ਰਹੀ ਹਾ” ਪਿੱਛੇ ਤੋ ਉਸੇ ਡੱਬੇ ਚ ਸਫਰ ਕਰਦੀ ਇੱਕ ਔਰਤ ਨੇ ਕਿਹਾ। ਇਸ ਔਰਤ ਦਾ ਨਾਮ ਊਸ਼ਾ ਭੱਟਾਚਾਰਿਆ ਸੀ,ਜੋ ਪੇਸ਼ੇ ਵਜੋ ਇੱਕ ਪ੍ਰੋਫੈਸਰ ਸੀ।

ਊਸ਼ਾ – “ਤੂੰ ਕਿੱਥੇ ਜਾਣਾ ਪੁੱਤਰ ?”
ਲੜਕੀ -“ਪਤਾ ਨਹੀਂ ਮੈਡਮ”
ਊਸ਼ਾ -“ਤਾ ਚੱਲ ਫਿਰ ਮੇਰੇ ਨਾਲ ਚੱਲ ਬੈਗਲੌਰ”
ਤੇਰਾ ਨਾਮ ਕੀ ਹੈ ਪੁੱਤਰ ?
ਲੜਕੀ -“ਚਿੱਤਰਾ ਹੈ ਮੈਡਮ”
ਬੈਗਲੌਰ ਪਹੁੰਚਦੇ ਹੀ ਉਸ ਔਰਤ ਨੇ ਚਿੱਤਰਾ ਨੂੰ ਇੱਕ ਸਮਾਜ ਸੇਵੀ ਸੰਸ਼ਥਾ ਨੂੰ ਸੌਂਪ ਦਿੱਤਾ ਅਤੇ ਇੱਕ ਵੱਡੇ ਸਕੂਲ ਵਿੱਚ ਉਸਦਾ ਦਾਖਿਲਾ ਕਰਵਾ ਦਿੱਤਾ। ਜਲਦੀ ਹੀ ਊਸਾ ਦੀ ਬਦਲੀ ਦਿੱਲੀ ਦੀ ਹੋ ਗਈ ਅਤੇ ਉਸਦਾ ਸੰਪਰਕ ਚਿੱਤਰਾ ਨਾਲ਼ੋਂ ਟੁੱਟ ਗਿਆ।ਕਦੇ ਕਦੇ ਫ਼ੋਨ ਤੇ ਗੱਲ ਹੋ ਜਾਂਦੀ ਸੀ।

ਕਰੀਬ ਵੀਹ ਸਾਲ ਬਾਦ ਪ੍ਰੋ ਊਸ਼ਾ ਨੂੰ ਇੱਕ ਲੈਕਚਰ ਦੇਣ ਲਈ ਸੇਨ ਫ੍ਰਾਸਿਸਕੋ (ਅਮਰੀਕਾ) ਸੱਦਿਆਂ ਗਿਆ। ਲੈਕਚਰ ਤੋ ਬਾਦ ਜਦੋਂ ਉਹ ਅਪਣਾ ਬਿੱਲ ਦੇਣ ਰਿਸੈਪਸ਼ਨ ਤੇ ਪੁੱਜੀ ਤਾ ਪਤਾ ਚੱਲਿਆਂ ਕਿ ਉਸਦਾ ਬਿੱਲ ਪਿੱਛੇ ਖੜੇ ਇੱਕ ਸੋਹਣੇ-ਸੁਨੱਖੇ ਜੁਆਨ ਜੋੜੇ ਨੇ ਦੇ ਦਿੱਤਾ ਸੀ। ਪਹਿਲਾ ਤਾ ਉਸਨੂਂ ਯਕੀਨ ਨਹੀਂ ਹੋਇਆਂ ,ਇੱਥੇ ਤਾ ਉਸਦੀ ਜਾਣ ਪਹਿਚਾਣ ਵਾਲਾ ਕੋਈ ਨਹੀਂ ਸੀ। ਉਹ ਉਸ ਅਜਨਬੀ ਜੋੜੇ ਵੱਲ ਵਧੀ।

ਪ੍ਰੋ ਊਸ਼ਾ – “ਮੁਆਫ ਕਰਨਾ ,ਮੈ ਤਾ ਤਹਾਨੂੰ ਜਾਣਦੀ ਵੀ ਨਹੀਂ,ਤੁਸੀ ਮੇਰਾ ਐਡਾ ਬਿੱਲ ਕਿਉ ਦੇ ਦਿੱਤਾ ?” ਪਰ ਜੁਆਬ ਸੁਣਕੇ ਉਹ ਹੈਰਾਨ ਰਹਿ ਗਈ।

ਮੈਡਮ ,ਮੁੰਬਈ ਤੋ ਲੈਕੇ ਬੈਗਲੌਰ ਵਾਲੀ ਟਿਕਟ ਦੇ ਸਾਹਮਣੇ ਇਹ ਬਿੱਲ ਕੁੱਝ ਵੀ ਨਹੀਂ।”

ਊਸ਼ਾ ,”ਉਹ ਚਿੱਤਰਾਂ ਤੂੰ ਇੱਥੇ ? “

ਇਹ ਚਿੱਤਰਾ ਕੋਈ ਹੋਰ ਨਹੀਂ ਸਗੋ ਕੰਪਿਊਟਰ ਦੀ ਦੁਨੀਆ ਦੀ ਸਭ ਤੋ ਪ੍ਰਭਾਵਸਾਲੀ ਕੰਪਨੀ ਇਨਫੋਸਿਸ ਦੀ ਚੇਅਰਮੈਨ ਸੁਧਾ ਮੂਰਤੀ ਸੀ,ਜੋ ਕੰਪਨੀ ਦੇ ਸੰਸ਼ਥਾਪਕ ਸ੍ਰੀ ਨਰਾਇਣਮੂਰਤੀ ਦੀ ਧਰਮ-ਪਤਨੀ ਹੈ। ਇਹ ਲਘੂ ਕਹਾਣੀ ਉਹਨਾਂ ਦੁਆਰਾਂ ਲਿਖੀ ਕਿਤਾਬ ,’The Day I Stopped Drinking Milk” ਵਿੱਚੋਂ ਲਈ ਗਈ ਹੈ।

ਹੋ ਸਕਦਾ ਕੁੱਝ ਅਕਿ੍ਰਤਘਣ ਲੋਕ ਕਿਸੇ ਦੀ ਦਰਿਆ-ਦਿਲੀ ਦਾ ਨਾਜਾਇਜ਼ ਫ਼ਾਇਦਾ ਵੀ ਚੁੱਕਦੇ ਹੋਣ ਪਰ ਯਾਦ ਰੱਖੋ ਸਾਡੇ ਦੁਆਰਾਂ ਕੀਤੀ ਗਈ ਮਾਮੂਲੀ ਜੀ ਮੱਦਦ ਕਿਸੇ ਦਾ ਪੂਰਾ ਜੀਵਨ ਬਦਲ ਸਕਦੀ ਹੈ। ਸੋ ਖੁਸ਼ੀਆਂ ਵੰਡਦੇ ਰਹੋ।ਜ਼ਿੰਦਗੀ ਜ਼ਿੰਦਾਬਾਦ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?