ਭੋਗਪੁਰ 23 ਅਗਸਤ – (ਸੁੱਖਵਿੰਦਰ ਜੰਡੀਰ)ਤੇਜ ਵਰਖਾ ਹੋਣ ਦੇ ਕਾਰਨ ਪਚਰੰਗਾ ਦੇ ਕੋਲ ਗ਼ਜ਼ਲ ਢਾਬੇ ਦੇ ਨਜ਼ਦੀਕ ਸੜਕ ਤੇ ਪਾਣੀ ਖਲੋਤਾ ਹੋਣ ਕਰਕੇ ਕਾਰ ਬੇਕਾਬੂ ਹੋ ਗਈ ਅਤੇ ਦਰੱਖਤ ਦੇ ਵਿੱਚ ਜਾ ਟਕਰਾਈ ਕਾਰ ਡਰਾਇਵਰ ਵਾਲ-ਵਾਲ ਬਚਿਆ, ਮੌਕੇ ਤੇ ਕਾਰ ਦੇ ਡਰਾਈਵਰ ਪੰਕਜ ਨੇ ਦੱਸਿਆ ਕਿ ਉਹ ਪਾਣੀਪਤ ਤੋਂ ਹਿਮਾਚਲ ਨੂੰ ਜਾ ਰਹੇ ਸਨ, ਅਤੇ ਸੜਕ ਤੇ ਪਾਣੀ ਜ਼ਿਆਦਾ ਖਲੋਤਾ ਹੋਣ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਸਿਧੀ ਦਰੱਖਤ ਦੇ ਵਿਚ ਜਾ ਟਕਰਾਈ, ਮੌਕੇ ਤੇ ਲੋਕਾਂ ਦਾ ਕਹਿਣਾ ਹੈ ਕਿ ਜਲੰਧਰ ਤੋ ਪਠਾਨਕੋਟ ਨੂੰ ਜਾ ਰਹੀ ਸੜਕ ਇਸ ਸੜਕ ਤੇ ਰੋਜ਼ਾਨਾ ਹੀ ਕੋਈ ਨਾ ਕੋਈ ਹਾਦਸੇ ਹੁੰਦੇ ਰਹਿੰਦੇ ਹਨ, ਅਤੇ ਇਸ ਰੋਡ ਤੇ ਬਣੇ ਟੋਲ ਪਲਾਜ਼ੇ ਜੋ ਕੇ ਕਾਫੀ ਮਹਿੰਗੇ ਹਨ, ਪਰ ਪ੍ਰਸ਼ਾਸਨ ਵੱਲੋਂ ਇਸ ਰੋਡ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ