ਕਾਬੁਲ (ਬਿਊਰੋ) :ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ਾ ਹੁੰਦੇ ਹੀ ਇਹ ਸੁਰਖੀਆਂ ਵਿਚ ਬਣਿਆ ਹੋਇਆ ਹੈ। ਅਫਗਾਨਿਸਤਾਨ ਵਿਚ ਇਸ ਸਮੇਂ ਹਫੜਾ-ਦਫੜੀ ਦਾ ਮਾਹੌਲ ਹੈ। ਰਾਸ਼ਟਰਪਤੀ ਅਸ਼ਰਫ ਗਨੀ ਸਮੇਤ ਕਈ ਵੱਡੇ ਨੇਤਾ ਦੇਸ਼ ਛੱਡ ਕੇ ਜਾ ਚੁੱਕੇ ਹਨ। ਇਸ ਵਿਚਕਾਰ ਅਫਗਾਨਿਸਤਾਨ ਦੇ ਇਕ ਮੰਤਰੀ ਦੀਆਂ ਜਰਮਨੀ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਨੇ ਲੋਕਾਂ ਨੂੰ ਸੋਚਣ ‘ਤੇ ਮਜਬੂਰ ਕਰ ਦਿੱਤਾ ਹੈ। ਅਸਲ ਵਿਚ ਅਫਗਾਨ ਸਰਕਾਰ ਵਿਚ ਸੰਚਾਰ ਮੰਤਰੀ ਰਹੇ ਅਹਿਮਦ ਸ਼ਾਹ ਸਾਦਤ ਨੇ ਤਾਲਿਬਨ ਦੇ ਸੱਤਾ ਵਿਚ ਆਉਂਦੇ ਹੀ ਅਫਗਾਨਿਸਤਾਨ ਛੱਡ ਦਿੱਤਾ ਸੀ।
ਰਿਪੋਰਟਾਂ ਮੁਤਾਬਕ ਉਹ ਇਸ ਸਮੇਂ ਜਰਮਨੀ ਵਿਚ ਹਨ ਅਤੇ ਪਿੱਜ਼ਾ ਵੇਚ ਕੇ ਗੁਜਾਰਾ ਕਰ ਰਹੇ ਹਨ। EHA ਨਿਊਜ਼ ਏਜੰਸੀ ਨੇ ਜਿਹੜੀਆਂ ਤਸਵੀਰਾਂ ਟਵੀਟ ਕੀਤੀਆਂ ਹਨ ਉਹਨਾਂ ਮੁਤਾਬਕ ਅਫਗਾਨਿਸਤਾਨ ਦੇ ਸਾਬਕਾ ਮੰਤਰੀ ਅਹਿਮਦ ਸ਼ਾਹ ਜਰਮਨੀ ਵਿਚ ਪਿੱਜ਼ਾ ਡਿਨੀਵਰ ਕਰਦੇ ਨਜ਼ਰ ਆ ਰਹੇ ਹਨ। ਅਹਿਮਦ ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਸਮੇਂ ਮੰਤਰੀ ਨਹੀਂ ਸਨ।ਉਸ ਇਸ ਅਹੁਦੇ ਤੋਂ ਇਕ ਸਾਲ ਪਹਿਲਾਂ ਵੀ ਅਸਤੀਫ਼ਾ ਦੇ ਚੁੱਕੇ ਸਨ।
ਖ਼ਬਰ ਹੈ ਕਿ ਅਫਗਾਨਿਸਤਾਨ ਦੇ ਸਾਬਕਾ ਮੰਤਰੀ ਜਰਮਨੀ ਵਿਚ ਪਿੱਜ਼ਾ ਡਿਲੀਵਰੀ ਬੁਆਏ ਬਣ ਗਏ ਹਨ। ਉਹ ਜਰਮਨੀ ਵਿਚ ਪਿੱਜ਼ਾ ਡਿਲੀਵਰ ਕਰ ਕੇ ਗੁਜਾਰਾ ਕਰ ਰਹੇ ਹਨ। ਸਾਹਮਣੇ ਆਈਆਂ ਤਸਵੀਰਾਂ ਵਿਚ ਉਹਨਾਂ ਨੂੰ ਜਰਮਨੀ ਦੇ ਲੀਪਜ਼ਿੰਗ ਵਿਚ ਸਾਈਕਲ ‘ਤੇ ਪਿੱਜ਼ਾ ਡਿਲੀਵਰ ਕਰਦਿਆਂ ਦਿਖਾਇਆ ਗਿਆ ਹੈ। ਅਹਿਮਦ ਸ਼ਾਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਭਾਵੇਂਕਿ ਇਸ ਨੂੰ ਲੈ ਕੇ ਸਾਬਕਾ ਮੰਤਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਗੌਰਤਲਬ ਹੈ ਕਿ ਤਾਲਿਬਾਨ ਦੀ ਐਂਟਰੀ ਮਗਰੋਂ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਦਹਿਸ਼ਤ ਦਾ ਮਾਹੌਲ ਹੈ। ਹਰ ਕੋਈ ਦੇਸ਼ ਛੱਡ ਕੇ ਜਾਣਾ ਚਾਹੁੰਦਾ ਹੈ।
Author: Gurbhej Singh Anandpuri
ਮੁੱਖ ਸੰਪਾਦਕ