ਸੁਲਤਾਨਪੁਰ ਲੋਧੀ 25 ਅਗਸਤ (ਬਿਊਰੋ ਰਿਪੋਰਟ) ਡਾ. ਮੋਹਨਪ੍ਰੀਤ ਸਿੰਘ ਐੱਸ ਐੱਮ ਓ ਟਿੱਬਾ ਦੀ ਵਿਸ਼ੇਸ਼ ਅਗਵਾਈ ਵਿਚ ਡਾ. ਸਿਮਰਨਜੀਤ ਕੌਰ ਮੈਡੀਕਲ ਅਫਸਰ ਅਤੇ ਡਾ ਪ੍ਰਭਲੀਨ ਕੌਰ ਮੈਡੀਕਲ ਅਫਸਰ ਕਬੀਰਪੁਰ ਅਤੇ ਸ. ਅਜੀਤਪਾਲ ਸਿੰਘ ਬਾਜਵਾ ਰੋਟਰੀ ਰਾਇਲ ਕਲੱਬ ਪ੍ਰਧਾਨ ਸੁਲਤਾਨਪੁਰ ਲੋਧੀ, ਸੈਕਟਰੀ ਡਾ. ਹਰਜੀਤ ਸਿੰਘ ਅਤੇ ਰੋਟਰੀ ਰਾਇਲ ਕਲੱਬ, ਹਰਵਿੰਦਰ ਸਿੰਘ ਅੱਲੂਵਾਲ ਮੈਂਬਰ ਰੋਟਰੀ ਰਾਇਲ ਕਲੱਬ ਸੁਲਤਾਨਪੁਰ ਲੋਧੀ ਦੇ ਸਹਿਯੋਗ ਨਾਲ ਪਿੰਡ ਅੱਲੂਵਾਲ ਵਿਖੇ ਕੀਤੀ ਗਈ ਕੋਰੋਨਾ ਦੀ ਵੈਕਸੀਨੇਸ਼ਨ।
ਰੋਟਰੀ ਕਲੱਬ ਵੱਲੋਂ ਡਾ ਹਰਜੀਤ ਸਿੰਘ ਜੀ ਨੇ ਜਿੱਥੇ ਪਿੰਡ ਦੇ ਲੋਕਾਂ ਬੱਚਿਆਂ ਨੂੰ ਨੂੰ ਵੈਕਸੀਨੇਸ਼ਨ ਸਬੰਧੀ ਜਾਗਰੂਕ ਕੀਤਾ ਉਥੇ ਹੀ ਸਾਰੇ ਲੋਕਾਂ ਨੂੰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਅੱਲੂਵਾਲ ਦੇ ਸਾਰੇ ਬੱਚਿਆਂ ਨੂੰ ਇਸ ਮੌਕੇ ਤੇ ਜੂਸ ਵੀ ਪਿਲਾਇਆ ਗਿਆ ।
ਮੈਡੀਕਲ ਅਫਸਰ ਡਾ.ਸਿਮਰਨਜੀਤ ਕੌਰ ਨੇ ਵੀ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਰੋਨਾ ਦਾ ਪਰਹੇਜ਼ ਕਰ ਕੇ ਇਸ ਤੋਂ ਬਚਿਆ ਜਾ ਸਕਦਾ ਹੈ ।ਉਨ੍ਹਾਂ ਨੇ ਸਾਰਿਆਂ ਨੂੰ ਮਾਸਕ ਪਾਉਣ ਦੀ ਸਲਾਹ ਵੀ ਦਿੱਤੀ ਅਤੇ ਕੋਰੋਨਾ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ।
ਇਸ ਮੌਕੇ ਏ. ਐਨ .ਐਮ. ਪਾਲ ਕੌਰ ਆਸ਼ਾ ਵਰਕਰ ਨਰਿੰਦਰ ਕੌਰ, ਸਰਪੰਚ ਸ਼ਰਨਜੀਤ ਕੌਰ ਹਰਜੀਤ ਸਿੰਘ ਸ.ਸਾਹਿਬ ਸਿੰਘ ਮੈਂਬਰ ਪੰਚਾਇਤ, , ਅਮਰਜੀਤ ਸਿੰਘ , ਕੁਲਵਿੰਦਰ ਕੌਰ ਸਾਬਕਾ ਸਰਪੰਚ ਹਾਜ਼ਰ ਹੋਏ ਅਤੇ ਮੈਡਮ ਅਮਨਦੀਪ ਕੌਰ ਨੇ ਵਿਸ਼ੇਸ਼ ਸਹਿਯੋਗ ਦਿੱਤਾ ।
Author: Gurbhej Singh Anandpuri
ਮੁੱਖ ਸੰਪਾਦਕ