ਸ਼ਾਹਪੁਰ ਕੰਢੀ 25 ਅਗਸਤ ( ਸੁੱਖਵਿੰਦਰ ਜੰਡੀਰ )- ਅੱਜ ਸ਼ਿਵ ਸੈਨਾ ਦੇ ਪ੍ਰਦੇਸ਼ ਦਫ਼ਤਰ ਦੇ ਬਾਹਰ ਸ਼ਿਵ ਸੈਨਾ ਆਈਟੀ ਸੈੱਲ ਦੇ ਪੰਜਾਬ ਪਰਵਾਰੀ ਸੌਰਭ ਗੁਪਤਾ ਦੀ ਅਗਵਾਈ ਵਿਚ ਕੇਂਦਰ ਮੰਤਰੀ ਨਾਰਾਇਣ ਰਾਣੇ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਉਨ੍ਹਾਂ ਨਾਲ ਅਸ਼ਵਨੀ ਸੱਭਰਵਾਲ ਜੋਗਿੰਦਰਪਾਲ ਸੰਜੇ ਵਰਮਾ ਖਾਸ ਤੌਰ ਤੇ ਮੌਜੂਦ ਰਹੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸੌਰਭ ਗੁਪਤਾ ਨੇ ਦੱਸਿਆ ਕਿ ਨਾਰਾਇਣ ਰਾਣੇ ਨੇ ਸ਼ਿਵਸੈਨਾ ਦੇ ਰਾਸ਼ਟਰੀ ਪ੍ਰਮੁੱਖ ਤੇ ਮਹਾਰਾਸ਼ਟਰ ਦੇ ਮਹਾਂਮੰਤਰੀ ਉਦੈ ਠਾਕਰੇ ਦੀ ਸ਼ਾਨ ਦੇ ਖ਼ਿਲਾਫ਼ ਜੋ ਅਪਸ਼ਬਦ ਬੋਲੇ ਹਨ ਤੇ ਉਦੈ ਠਾਕਰੇ ਨੂੰ ਥੱਪੜ ਮਾਰਨ ਦੀ ਗੱਲ ਕਹੀ ਹੈ ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਅਜਿਹਾ ਕਿਸੇ ਵੀ ਹਾਲਤ ਚ ਸਹਿਣ ਨਹੀਂ ਕਰੇਗੀ ਅੱਗੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਨੇ ਨਾਰਾਇਣ ਰਾਣੇ ਤੇ ਭਾਜਪਾ ਨੂੰ ਇਸ ਦਾ ਜਵਾਬ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਸ਼ਿਵ ਸੈਨਾ ਨੇ ਮਹਾਰਾਸ਼ਟਰ ਵਿੱਚ ਨਾਰਾਇਣ ਰਾਣੇ ਤੇ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਤਾਕਤ ਦਿਖਾ ਦਿੱਤੀ ਹੈ ਉੱਥੇ ਹੀ ਹੋਰ ਜਾਣਕਾਰੀ ਦਿੰਦੇ ਹੋਏ ਮਹਾਂ ਸਚਿਵ ਜੋਗਿੰਦਰਪਾਲ ਜੰਗੀ ਨੇ ਦੱਸਿਆ ਕਿ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪ੍ਰਦੇਸ਼ ਆਗੂ ਯੋਗਰਾਜ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਕੇਂਦਰੀ ਮੰਤਰੀ ਨਾਰਾਇਣ ਰਾਣੇ ਦਾ ਵਿਰੋਧ ਕਰਦੇ ਹੋਏ ਪੁਤਲੇ ਜਲਾਏ ਗਏ ਹਨ ਇਸ ਮੌਕੇ ਸ਼ਿਵ ਸੈਨਾ ਨੇ ਦੇਸ਼ ਦੇ ਪ੍ਰਧਾਨਮੰਤਰੀ ਤੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਕੇਂਦਰੀ ਮੰਤਰੀ ਨਾਰਾਇਣ ਰਾਣੇ ਵੱਲੋਂ ਇੱਕ ਮੁੱਖ ਮੰਤਰੀ ਦੇ ਖ਼ਿਲਾਫ਼ ਅਜਿਹੀ ਸਾਜ਼ਿਸ਼ ਰਚਣਾ ਤੇ ਥੱਪੜ ਮਾਰਨੇ ਦੀ ਗੱਲ ਕਹਿਣਾ ਬਹੁਤ ਹੀ ਨਿੰਦਣਯੋਗ ਹੈ ਉਨ੍ਹਾਂ ਕਿਹਾ ਕਿ ਅਜਿਹਾ ਕਰਨ ਲਈ ਕੇਂਦਰੀ ਮੰਤਰੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ਇਸ ਮੌਕੇ ਅਜੇ ਬੱਬਰ ਜਤਿਨ ਸ਼ਰਮਾ ਬਲਵੰਤ ਸਿੰਘ ਭਿੰਦਰ ਦੀਪ ਕੁਮਾਰ ਰਾਜ ਕੁਮਾਰ ਸੋਮ ਰਾਜ ਸੁਰਿੰਦਰ ਕੁਮਾਰ ਪ੍ਰਸ਼ੋਤਮ ਲਾਲ ਪ੍ਰੇਮ ਚੰਦ ਰਾਕੇਸ਼ ਕੁਮਾਰ ਕਰਨ ਰਾਹੁਲ ਦੇ ਨਾਲ ਹੋਰ ਲੋਕ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ