Home » ਰਾਸ਼ਟਰੀ » ਆਮ ਆਦਮੀ ਪਾਰਟੀ ਜੋੜ ਤੋੜ ਦੀ ਰਾਜਨੀਤੀ ਛੱਡਕੇ ਪੰਜਾਬੀਆ ਦੀ ਮੂਲ ਭਾਵਨਾ ਮੁਤਾਬਿਕ ਪੰਜਾਬ ਅੰਦਰ ਮਜਬੂਤ ਗਠਜੋੜ ਬਣਾਉਣ ਬਾਰੇ ਸੋਚੇ —-ਕਰਨੈਲ ਸਿੰਘ ਪੀਰਮੁਹੰਮਦ

ਆਮ ਆਦਮੀ ਪਾਰਟੀ ਜੋੜ ਤੋੜ ਦੀ ਰਾਜਨੀਤੀ ਛੱਡਕੇ ਪੰਜਾਬੀਆ ਦੀ ਮੂਲ ਭਾਵਨਾ ਮੁਤਾਬਿਕ ਪੰਜਾਬ ਅੰਦਰ ਮਜਬੂਤ ਗਠਜੋੜ ਬਣਾਉਣ ਬਾਰੇ ਸੋਚੇ —-ਕਰਨੈਲ ਸਿੰਘ ਪੀਰਮੁਹੰਮਦ

23

ਦੇਸ਼ ਪੰਜਾਬ 27 ਅਗਸਤ (ਭੁਪਿੰਦਰ ਸਿੰਘ ਮਾਹੀ)ਸ੍ਰੌਮਣੀ ਅਕਾਲੀ ਦਲ ਸੰਯੁਕਤ ਨੇ ਆਮ ਆਦਮੀ ਪਾਰਟੀ ਵੱਲੋ ਬਜੁਰਗ ਅਕਾਲੀ ਆਗੂ ਸੇਵਾ ਸਿੰਘ ਸੇਖਵਾ ਅਤੇ ਉਹਨਾ ਦੇ ਬੇਟੇ ਜਗਰੂਪ ਸਿੰਘ ਸੇਖਵਾ ਨੂੰ ਪਾਰਟੀ ਵਿੱਚ ਸਾਮਲ ਕਰਨ ਤੋ ਪਹਿਲਾ ਸਖਤ ਟਿੱਪਣੀ ਕਰਦਿਆ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬੀਆ ਦੀ ਮੂਲ ਭਾਵਨਾ ਦਾ ਸਤਿਕਾਰ ਕਰਦਿਆ ਪੰਜਾਬ ਅੰਦਰ ਰਵਾਇਤੀ-ਪਰਿਵਾਰਕ ਪਾਰਟੀਆ ਵਾਗ ਜੋੜ ਤੋੜ ਦੀ ਰਾਜਨੀਤੀ ਕਰਨ ਤੋ ਗੁਰੇਜ ਕਰਨ । ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਮੁੱਖ ਬੁਲਾਰੇ ਅਤੇ ਜਰਨਲ ਸਕੱਤਰ ਸ ਕਰਨੈਲ ਸਿੰਘ ਪੀਰ ਮੁਹੰਮਦ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਸ੍ ਸੇਵਾ ਸਿੰਘ ਸੇਖਵਾ ਨੇ ਇਕ ਨਹੀ ਤਿੰਨ ਵਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਕੇ ਸਹੁੰ ਖਾਕੇ ਪ੍ਰਣ ਲਿਆ ਸੀ ਕਿ ਉਹ ਅਕਾਲੀ ਸੀ ਅਕਾਲੀ ਹਨ ਤੇ ਅਕਾਲੀ ਰਹਿਣਗੇ ਪਰ ਹੁਣ ਜਦ ਉਹ ਬੀਮਾਰੀ ਦੇ ਬਿਸਤਰੇ ਤੋ ਮਸਾ ਮਸਾ ਥੋੜਾ ਤੰਦਰੁਸਤ ਹੋਏ ਹਨ ਤਾ ਉਹਨਾਂ ਨੂੰ ਪੰਥ ਪੰਜਾਬ ਪੰਜਾਬੀਆ ਨਾਲੋ ਆਪਣਾ ਬੇਟਾ ਪਹਿਲਾ ਨਜਰ ਆਇਆ ਹੈ । ਉਹਨਾਂ ਕਿਹਾ ਕਿ ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਪਾਰਟੀ ਪ੍ਰਧਾਨ ਸ੍ਰ ਸੁਖਦੇਵ ਸਿੰਘ ਢੀਡਸਾ ਨਾਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜਾਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਕਸਮਾ ਖਾਣ ਤੋ ਬਾਅਦ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਪਿਉ ਪੁੱਤ ਨੂੰ ਥੋੜਾ ਬਹੁਤ ਤਾ ਸੋਚ ਵਿਚਾਰ ਕਰ ਲੈਣੀ ਚਾਹੀਦੀ ਸੀ ਕਿ ਉਹ ਆਪੇ ਪਾਰਟੀ ਬਣਾਕੇ ਹੁਣ ਆਪ ਹੀ ਪਾਰਟੀ ਨੂੰ ਤਿਲਾਂਜਲੀ ਦੇਣ ਜਾ ਰਹੇ ਹਨ। ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਵੱਲੋ 2017 ਦੀਆ ਅਸੈਬਲੀ ਚੌਣਾ ਸਮੇ ਕੀਤੀਆ ਸਿਆਸੀ ਗਲਤੀਆ ਨੂੰ ਮੁੜ ਦੁਹਰਾਇਆ ਜਾਣਾ ਸਾਬਿਤ ਕਰਦਾ ਹੈ ਕਿ ਇਸ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕਾ ਦੀ ਅਸਲ ਅਵਾਜ ਤੋ ਉਹਨਾ ਦੇ ਸਲਾਹਕਾਰ ਜਾਣੂ ਨਹੀ ਕਰਵਾ ਰਹੇ । ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਪੰਜਾਬ ਤੀਸਰਾ ਬਦਲ ਚਾਹੁੰਦਾ ਹੈ ਤੇ ਸ੍ਰੌਮਣੀ ਅਕਾਲੀ ਦਲ ਸੰਯੁਕਤ ਉਸ ਲਈ ਪੂਰੀ ਤਰਾ ਸੁਹਿਰਦ ਹੈ । ਪਰ ਆਮ ਆਦਮੀ ਪਾਰਟੀ ਨੂੰ ਸਾਇਦ ਲੱਗਦਾ ਹੈ ਕਿ ਉਹ ਜੋੜ ਤੋੜ ਕਰਕੇ ਪੰਜਾਬ ਅੰਦਰ ਸਰਕਾਰ ਬਣਾ ਲਵੇਗੀ ਜੋ ਕਿ ਬਹੁਤ ਵੱਡਾ ਭੁਲੇਖਾ ਹੈ । ਉਹਨਾ ਸਪੱਸ਼ਟ ਕੀਤਾ ਕਿ ਹੁਣ ਸੇਵਾ ਸਿੰਘ ਸੇਖਵਾ ਦਾ ਆਤਮਘਾਤੀ ਫੈਸਲਾ ਉਹਨਾਂ ਦਾ ਆਪਣਾ ਹੈ ਉਹ ਸ੍ਰੌਮਣੀ ਅਕਾਲੀ ਦਲ ਸੰਯੁਕਤ ਦੀ ਮੁੱਢਲੀ ਮੈਂਬਰਸ਼ਿਪ ਤੋ ਆਪਣੇ ਆਪ ਹੀ ਖਾਰਜ ਹੋ ਚੁੱਕੇ ਹਨ ਸਾਡੀ ਲੀਡਰਸ਼ਿਪ ਨੂੰ ਖਾਰਜ ਕਰਨ ਦੀ ਲੋੜ ਹੀ ਨਹੀ ਪਈ ਉਹਨਾ ਦੇ ਇਸ ਫੈਸਲੇ ਨਾਲ ਸ੍ਰੌਮਣੀ ਅਕਾਲੀ ਦਲ ਸੰਯੁਕਤ ਨੂੰ ਕੋਈ ਫਰਕ ਨਹੀ ਪੈਣਾ । ਕੇਜਰੀਵਾਲ ਉਹਨਾਂ ਦੀ ਸਿਹਤ ਦਾ ਪਤਾ ਲੈਣ ਲਈ ਨਹੀ ਆਏ ਬਲਕਿ ਉਹਨਾ ਦੀ ਮਰ ਚੁੱਕੀ ਜਮੀਰ ਨੂੰ ਦਫ਼ਨਾਉਣ ਆਏ ਹਨ । ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਮੇਰੇ ਕੇਜਰੀਵਾਲ ਨਾਲ 2012 ਤੋ ਲਗਾਤਾਰ ਨਜਦੀਕੀ ਸਬੰਧ ਹਨ ਪਰ ਧਾਰਮਿਕ ਅਤੇ ਰਾਜਨੀਤਕ ਤੌਰ ਤੇ ਉਹ ਸਭ ਤੋ ਪਹਿਲਾ ਪੰਥ ਪੰਜਾਬ ਪੰਜਾਬੀਆ ਦੇ ਹਿੱਤ ਸਭ ਤੋ ਪਹਿਲਾ ਰੱਖਦੇ ਆਏ ਹਨ ਤੇ ਹਮੇਸਾ ਰੱਖਣਗੇ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?