ਕਪੂਰਥਲਾ 29 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ)ਵੱਖ-ਵੱਖ ਖੇਤਰਾਂ ਵਿੱਚ ਆਪਣੀਆਂ ਯੋਗ ਸੇਵਾਵਾਂ ਦੇ ਰਹੇ ਕਾਬਿਲ ਵਿਅਕਤੀ ਆਮ ਆਦਮੀ ਪਾਰਟੀ ਦੀਆਂ ਵਧੀਆ ਕਾਰਗੁਜ਼ਾਰੀਆਂ ਅਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹਰ ਰੋਜ਼ ਹੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ !
ਆਮ ਆਦਮੀ ਪਾਰਟੀ ਕਪੂਰਥਲਾ ਦੇ ਸੀਨੀਅਰ ਆਗੂ ਅਤੇ ਪੰਜਾਬ ਦੀ ਪੰਜ ਮੈਂਬਰੀ ਸਭਿਆਚਾਰਕ ਕਮੇਟੀ ਦੇ ਸਾਬਕਾ ਮੈਂਬਰ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਦੱਸਿਆ ਕਿ ਪਿਛਲੇ 30 ਸਾਲਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਡੀਸ਼ਨਲ ਸੈਸ਼ਨ ਜੱਜ ਅਤੇ ਪਰਮਾਨੈਂਟ ਲੋਕ ਅਦਾਲਤ ਕਪੂਰਥਲਾ ਦੇ ਚੇਅਰਪਰਸਨ ਆਦਿ ਉੱਚ ਅਹੁਦਿਆਂ ਤੇ ਸੇਵਾਵਾਂ ਦੇਣ ਵਾਲੇ ਸ਼੍ਰੀਮਤੀ ਮੰਜੂ ਰਾਣਾ ਜੀ (ਪੀ ਸੀ ਐੱਸ) ਨਾਲ਼ ਉਨ੍ਹਾਂ ਦੀ ਵਿਸ਼ੇਸ਼ ਮੀਟਿੰਗ ਜਲੰਧਰ ਵਿਖੇ ਹੋਈ !
ਪਾਰਟੀ ਵਿੱਚ ਸ਼ਾਮਲ ਹੋ ਕੇ ਲੋਕ ਸੇਵਾ ਕਰਨ, ਅਤੇ ਪਾਰਟੀ ਪ੍ਰਤੀ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੇਖਦਿਆਂ ਹੋਇਆਂ ਕੰਵਰ ਇਕਬਾਲ ਸਿੰਘ ਵੱਲੋਂ ਮੰਜੂ ਰਾਣਾ ਜੀ ਦਾ ਫੁੱਲਾਂ ਦੇ ਗੁਲਦਸਤੇ ਨਾਲ਼ ਵਿਸ਼ੇਸ਼ ਸਨਮਾਨ ਕੀਤਾ ਗਿਆ !
ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਪਾਰਟੀ ਹਾਈਕਮਾਨ ਦੇ ਕੁਝ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਨ ਦੀ ਇੱਛਾ ਜ਼ਾਹਰ ਕੀਤੀ ਤਾਂ ਕੰਵਰ ਇਕਬਾਲ ਸਿੰਘ ਵੱਲੋਂ ਅਰਵਿੰਦ ਕੇਜਰੀਵਾਲ ਜੀ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੀਨੀਅਰ ਆਗੂਆਂ ਵਿੱਚ ਸ਼ਾਮਲ ਕੁੰਵਰ ਵਿਜੇ ਪ੍ਰਤਾਪ ਸਿੰਘ (ਆਈ.ਜੀ ਅੰਮ੍ਰਿਤਸਰ) ਨਾਲ਼ ਮੰਜੂ ਰਾਣਾ ਜੀ ਦੀ ਮੀਟਿੰਗ ਕਰਵਾਈ !
ਤਕਰੀਬਨ 10 ਮਿੰਟ ਤੋਂ ਵੀ ਵਧੇਰਾ ਸਮਾਂ ਕੇਜਰੀਵਾਲ ਸਾਹਿਬ ਨਾਲ਼ ਹੋਈ ਬੈਠਕ ਦੌਰਾਨ ਉਨ੍ਹਾਂ ਨੇ ਜੱਜ ਸਾਹਿਬ ਨੂੰ ਲੇਡੀ ਸਿੰਘਮ ਦੇ ਖ਼ਿਤਾਬ ਨਾਲ ਨਿਵਾਜਦਿਆਂ ਕਿਹਾ ਕਿ ਮੈਂ ਤੁਹਾਡੀ ਪ੍ਰੋਫਾਈਲ ਵੇਖ ਲੲੀ ਹੈ, ਤੁਸੀਂ ਬਹੁਤ ਹੀ ਕਾਬਿਲ ਅਫ਼ਸਰ ਹੋ, ਸਾਡੀ ਰਾਇ ਹੈ ਕਿ ਤੁਹਾਨੂੰ ਮਜ਼ਬੂਤ ਕੈਂਡੀਡੇਟ ਵਜੋਂ ਕਿਸੇ ਹਲਕੇ ਵਿੱਚੋਂ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ ! ਚੀਮਾ ਸਾਹਿਬ ਅਤੇ ਆੲੀ ਜੀ ਸਾਹਿਬ ਨੇ ਵੀ ਕੁਝ ਅਜਿਹੇ ਹੀ ਵਿਚਾਰ ਜੱਜ ਸਾਹਿਬ ਨਾਲ਼ ਸਾਂਝੇ ਕੀਤੇ !
“ਮੰਜੂ ਰਾਣਾ” ਜੀ ਨੇ ਪਾਰਟੀ ਹਾਈਕਮਾਨ ਨਾਲ਼ ਹੋਈ ਮੀਟਿੰਗ ਉਪਰੰਤ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਵਿੱਚ ਯੋਗ ਸੇਵਾਵਾਂ ਦੇ ਰਹੇ ਸਟੂਡੈਂਟਸ ਐਸੋਸੀਏਸ਼ਨ ਅਤੇ ਹਿਉਮਨ ਰਾਈਟਸ ਪ੍ਰੈੱਸ ਕਲੱਬ ਜਲੰਧਰ ਦੇ ਆਗੂ ਕਮਲਦੀਪ ਸਿੰਘ, ਗਗਨਪ੍ਰੀਤ ਸਿੰਘ, ਹਸਨ ਸੋਨੀ, ਪਲਵਿੰਦਰ ਸਿੰਘ ਭਿੰਦਾ ਦੁਸਾਂਝ, ਗਗਨਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਵਲੰਟੀਅਰਜ਼ ਆਮ ਆਦਮੀ ਪਾਰਟੀ ਵਿੱਚ ਛੇਤੀ ਹੀ ਸ਼ਾਮਲ ਹੋਣਗੇ !
ਪਾਰਟੀ ਦੇ ਸੀਨੀਅਰ ਆਗੂ ਕੰਵਰ ਇਕਬਾਲ ਸਿੰਘ ਨੇ “ਮੰਜੂ ਰਾਣਾ” ਜੀ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜੇਕਰ ਆਗਾਮੀ ਵਿਧਾਨ ਸਭਾ ਚੋਣਾਂ 2022 ਵਿੱਚ ਪਾਰਟੀ ਤੁਹਾਨੂੰ ਹਲਕਾ ਕਪੂਰਥਲਾ ਤੋਂ ਟਿਕਟ ਦਿੰਦੀ ਹੈ ਤਾਂ ਹਲਕਾ ਕਪੂਰਥਲਾ ਤੋਂ ਟਿਕਟ ਦੇ ਸਾਰੇ ਹੀ ਦਾਅਵੇਦਾਰ ਅਤੇ ਵਲੰਟੀਅਰਜ਼ ਤੁਹਾਡੇ ਰੁਤਬੇ ਅਤੇ ਯੋਗਤਾ ਨੂੰ ਵੇਖਦਿਆਂ ਹੋਇਆਂ ਤੁਹਾਡਾ ਸਵਾਗਤ ਕਰਨ ਦੇ ਨਾਲ-ਨਾਲ ਤਨ-ਮਨ ਅਤੇ ਧਨ ਨਾਲ ਤੁਹਾਡਾ ਸਾਥ ਦੇਣਗੇ, ਤਾਂ ਜੋ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇ !
Author: Gurbhej Singh Anandpuri
ਮੁੱਖ ਸੰਪਾਦਕ