ਵਿਜੀਲੈਂਸ ਵਲੋਂ ਇਕ ਜਾਅਲੀ ASI ‘ਤੇ ਜਾਅਲੀ ਪੁਲਿਸ ਮੁਲਾਜ਼ਮ 50,ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ

20

ਵਿਜੀਲੈਂਸ ਬਿਊਰੋ ਦੀ ਟੀਮ ਨੇ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਇਕ ਜਾਅਲੀ ਏਐੱਸਆਈ ਤੇ ਉਸ ਦੇ ਸਾਥੀ ਜਾਅਲੀ ਪੁਲਿਸ ਮੁਲਾਜ਼ਮ ਨੂੰ ਸ਼ਿਕਾਇਤ ਕਰਤਾ ਕੋਲੋਂ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗਿ੍ਫ਼ਤਾਰ ਕੀਤਾ ਹੈ।

ਸੀਨੀਅਰ ਕਪਤਾਨ ਪੁਲਿਸ ਵਿਜੀਲੈਸ ਬਿਓਰੋ ਜਲੰਧਰ ਰੇਂਜ ਨੇ ਦੱਸਿਆ ਕਿ ਅਸ਼ਵਨੀ ਕੁਮਾਰ ਡੀਐੱਸਪੀ ਵਿਜੀਲੈਂਸ ਬਿਓਰੋ ਯੂਨਿਟ ਕਪੂਰਥਲਾ ਦੀ ਜ਼ੇਰੇ ਨਿਗਰਾਨੀ ਇੰਸਪੈਕਟਰ ਲਖਵਿੰਦਰ ਸਿੰਘ ਵੱਲੋਂ ਅੱਜ ਗੁਰਨਾਮ ਸਿੰਘ ਵਾਸੀ ਅੰਮਿ੍ਤਸਰ (ਨਾਮ ਤੇ ਪਤਾ ਕਾਲਪਨਿਕ ਹੈ) ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਜੋਤੀ ਪੁੱਤਰ ਬੱਗਾ ਵਾਸੀ ਮਕਾਨ ਨੰਬਰ 318 ਮੁਹੱਲਾ ਸ੍ਰੀ ਗੁਰੂ ਤੇਗ ਬਹਾਦਰ ਨਗਰ ਕਪੂਰਥਲਾ (ਜੋ ਕਿ ਜਾਅਲੀ ਏਐੱਸਆਈ ਲਖਬੀਰ ਸਿੰਘ ਬਣਿਆ ਹੋਇਆ ਸੀ), ਗੁਰਦੀਪ ਸਿੰਘ ਪੁੱਤਰ ਬੂੜ ਸਿੰਘ ਵਾਸੀ 27/237 ਮੁਹੱਲਾ ਹਾਥੀ ਖਾਨਾ ਕਪੂਰਥਲਾ (ਜੋ ਕਿ ਜਾਅਲੀ ਪੁਲਿਸ ਮੁਲਾਜ਼ਮ ਤੇ ਏਐੱਸਆਈ ਲਖਬੀਰ ਸਿੰਘ ਦਾ ਸਾਥੀ ਬਣਿਆ ਹੋਇਆ ਸੀ) ਨੂੰ ਸ਼ਿਕਾਇਤਕਰਤਾ ਪਾਸੋਂ 50,000/- ਰੁਪਏ ਰਿਸ਼ਵਤ ਲੈਂਦਿਆਂ ਨੂੰ ਰੰਗੇ ਹੱਥੀ ਕਪੂਰਥਲਾ ਸਹਿਰ ਵਿਚੋਂ ਗਿ੍ਫਤਾਰ ਕੀਤਾ ਹੈ।

ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਓਰੋ ਜਲੰਧਰ ਰੇਂਜ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਖੇਤੀਬਾੜੀ ਦਾ ਕੰਮ ਕਰਦਾ ਹੈ। ਇਸ ਤੋਂ ਪਹਿਲਾ ਸ਼ਿਕਾਇਤ ਕਰਤਾ ਪ੍ਰਰਾਈਵੇਟ ਤੌਰ ‘ਤੇ ਡਰਾਈਵਰੀ ਕਰਦਾ ਸੀ ਅਤੇ ਉਸੇ ਦੌਰਾਨ ਉਸ ਦੀ ਜਾਣ-ਪਛਾਣ ਬਬਲੀ ਵਾਸੀ ਵਡਾਲਾ ਕਲਾਂ ਥਾਣਾ ਸਦਰ ਜ਼ਿਲ੍ਹਾ ਕਪੂਰਥਲਾ ਨਾਲ ਹੋ ਗਈ ਸੀ ਤੇ ਮਿਤੀ 24-08-2021 ਨੂੰ ਬਬਲੀ ਨੇ ਸ਼ਿਕਾਇਤਕਰਤਾ ਨੂੰ ਫੋਨ ਕਰ ਕੇ ਕਿਹਾ ਕਿ ਤੇਰੇ ਨਾਲ ਕੋਈ ਸਲਾਹ ਕਰਨੀ ਹੈ ਅਤੇ ਉਹ ਉਸ ਦੇ ਘਰ ਪਿੰਡ ਵਡਾਲਾ ਕਲਾਂ ਵਿਖੇ ਆ ਕੇ ਮਿਲੇ। ਜਿਸ ‘ਤੇ ਸ਼ਿਕਾਇਤਕਰਤਾ ਉਸੇ ਦਿਨ ਹੀ ਸ਼ਾਮ ਨੂੰ ਬਬਲੀ ਦੇ ਘਰ ਪਿੰਡ ਵਡਾਲਾ ਕਲਾਂ ਵਿਖੇ ਪਹੁੰਚ ਗਿਆ, ਰਾਤ ਸਮਾਂ ਜ਼ਿਆਦਾ ਹੋਣ ਕਰਕੇ ਸ਼ਿਕਾਇਤ ਕਰਤਾ ਬਬਲੀ ਦੇ ਘਰ ਹੀ ਰੁਕ ਗਿਆ ਸੀ, ਮਿਤੀ 25-08-2021 ਨੂੰ ਸਵੇਰੇ ਤੜਕੇ ਕਰੀਬ 3 ਵਜੇ ਇਕ ਵਿਅਕਤੀ ਬਬਲੀ ਦੇ ਘਰ ਅੰਦਰ ਆਇਆ, ਜਿਸ ਨੇੇ ਵਰਦੀ ਪਾਈ ਹੋਈ ਸੀ ਅਤੇ ਉਸ ਦੇ ਮੋਢੇ ‘ਤੇ ਇਕ ਸਟਾਰ ਲੱਗਾ ਸੀ, ਜਿਸ ਨਾਲ ਹੋਰ ਵੀ ਸਿਵਲ ਡਰੈੱਸ ਵਿਚ ਬੰਦੇ ਸਨ, ਜਿਸ ਨੇ ਕਿਹਾ ਕਿ ਉਹ ਏਐੱਸਆਈ ਲਖਬੀਰ ਸਿੰਘ ਥਾਣਾ ਸਿਟੀ ਕਪੂਰਥਲਾ ਤੋਂ ਆਇਆ ਹੈ। ਮੌਕਾ ‘ਤੇ ਏਐੱਸਆਈ ਲਖਬੀਰ ਸਿੰਘ ਤੇ ਉਸ ਨਾਲ ਸਿਵਲ ਵਰਦੀ ‘ਚ ਆਏ ਮਲਾਜ਼ਮਾਂ ਨੇੇ ਸ਼ਿਕਾਇਤ ਕਰਤਾ ਦੇ ਥੱਪੜ ਮਾਰੇ ਅਤੇ ਡਰਾਉਣ ਧਮਕਾਉਣ ਲੱਗ ਪਏ। ਕਹਿਣ ਲੱਗੇ ਕਿ ਤੂੰ ਇਥੇ ਗਲਤ ਕੰਮ ਕਰਨ ਆਇਆ ਹੈ। ਉਸ ਏਐੱਸਆਈ ਨੇ ਮੌਕੇ ‘ਤੇ ਆਪਣੇ ਮੋਬਾਈਲ ‘ਚ ਵੀਡੀਓ ਵੀ ਬਣਾ ਲਈ ਅਤੇ ਸ਼ਿਕਾਇਤ ਕਰਤਾ ਨੂੰ ਆਪਣੇ ਨਾਲ ਥਾਣੇ ਲਿਜਾਣ ਲੱਗੇ ਤਾਂ ਸ਼ਿਕਾਇਤ ਕਰਤਾ ਨੇ ਏਐੱਸਆਈ ਲਖਬੀਰ ਸਿੰਘ ਦਾ ਮਿੰਨਤ ਤਰਲਾ ਕੀਤਾ, ਜਿਸ ‘ਤੇ ਏਐੱਸਆਈ ਲਖਬੀਰ ਸਿੰਘ ਵੱਲੋਂ ਸ਼ਿਕਾਇਤ ਕਰਤਾ ਨੂੰ ਛੱਡਣ ਲਈ ਤੇ ਵੀਡੀਓ ਡੀਲੀਟ ਕਰਨ ਲਈ 4 ਲੱਖ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਤੂੰ ਪੈਸੇ ਨਹੀਂ ਦੇਵੇਗਾ ਤਾਂ ਤੇਰੇ ਖਿਲਾਫ ਪਰਚਾ ਵੀ ਦਰਜ ਕਰਾਂਗਾ ਤੇ ਤੇਰੀ ਵੀਡੀਓ ਵੀ ਵਾਇਰਲ ਕਰਾਂਗਾ, ਜਿਸ ‘ਤੇ ਸ਼ਿਕਾਇਤ ਕਰਤਾ ਨੇ ਕਿਹਾ ਕਿ ਉਹ ਗਰੀਬ ਆਦਮੀ ਹੈ ਤੇ ਏਨੇ ਪੈਸੇ ਨਹੀਂ ਦੇ ਸਕਦਾ, ਜਿਸ ‘ਤੇ ਉਨ੍ਹਾਂ ਕਿਹਾ ਕਿ 1 ਲੱਖ ਰੁਪਏ ਲੈ ਕੇ ਆ ਤੇ ਤੈਨੂੰ ਹੁਣ ਹੀ ਛੱਡ ਦਿੰਦਾ ਹਾਂ। ਉਸ ਵਰਦੀਧਾਰੀ ਏਐੱਸਆਈ ਨੇ ਮੌਕੇ ‘ਤੇ ਸ਼ਿਕਾਇਤ ਕਰਤਾ ਦੇ ਕੁਰਤੇ ਦੀ ਜੇਬ ‘ਚੋਂ ਉਸ ਦਾ ਆਧਾਰ ਕਾਰਡ ਤੇ 5000/- ਰੁਪਏ ਕੱਢ ਲਏ। ਸ਼ਿਕਾਇਤ ਕਰਤਾ ਡਰਦਾ ਮਾਰਾ ਬਬਲੀ ਨੂੰ ਨਾਲ ਲੈ ਕੇ ਮਾਲ ਰੋਡ ਕਪੂਰਥਲਾ ਵਿਖੇ ਆ ਕੇ ਕੇਨਰਾ ਬੈਂਕ ਦੇ ਡੈਬਿਟ ਕਾਰਡ ਰਾਹੀ ਏਟੀਐੱਮ ਤੋਂ 30,000/-ਰੁਪਏ ਕੱਢਵਾਏ ਤੇ ਉਸ ਏਐੱਸਆਈ ਲਖਬੀਰ ਸਿੰਘ ਨੂੰ ਦੇ ਦਿੱਤੇ। ਜਿਸ ‘ਤੇ ਉਸ ਏਐੱਸਆਈ ਵੱਲੋ 30,000/-ਰੁਪਏ ਲੈ ਕੇ ਸ਼ਿਕਾਇਤ ਕਰਤਾ ਨੂੰ ਮੌਕਾ ‘ਤੇ ਛੱਡ ਦਿੱਤਾ ਗਿਆ।

ਇਸ ਤੋਂ ਬਾਅਦ ਏਐੱਸਆਈ ਲਖਬੀਰ ਸਿੰਘ ਵੱਲੋ ਆਪਣੇ ਮੋਬਾਈਲ ਫੋਨ ਤੋਂ ਸ਼ਿਕਾਇਤ ਕਰਤਾ ਨੂੰ ਫੋਨ ਕਰ ਕੇ ਧਮਕੀ ਦਿੱਤੀ ਗਈ ਕਿ ਬਾਕੀ ਬਚਦੇ 70,000/-ਰੁਪਏ ਦੇ ਕੇ ਜਾ ਨਹੀਂ ਤਾ ਤੇਰੀ ਵੀਡੀਓ ਵਾਇਰਲ ਕਰ ਦਿਆਂਗਾ ਅਤੇ ਤੇਰੇ ‘ਤੇ ਪਰਚਾ ਵੀ ਕਰ ਦੇਵਾਂਗਾ। ਫਿਰ ਮਿਤੀ 27-08-2021 ਨੂੰ ਏਐੱਸਆਈ ਲਖਬੀਰ ਸਿੰਘ ਨੇ ਸ਼ਿਕਾਇਤ ਕਰਤਾ ਨੂੰ ਫੋਨ ਕੀਤਾ ਅਤੇ ਕਿਹਾ ਕਿ ਤੂੰ ਅੱਜ ਪੈਸੇ ਨਹੀਂ ਦਿੱਤੇ ਤਾਂ ਤੇਰੇ ਖਿਲਾਫ ਪਰਚਾ ਦਰਜ ਕਰ ਦਿਆਂਗਾ ਤੇ ਤੇਰੀ ਵੀਡੀਓ ਵਾਇਰਲ ਕਰ ਦਿਆਂਗਾ, ਜਿਸ ‘ਤੇ ਸ਼ਿਕਾਇਤ ਕਰਤਾ ਨੇ ਕਿਹਾ ਕਿ ਉਹ ਲੁਧਿਆਣੇ ਗਿਆ ਹੋਇਆ ਹੈ ਅੱਜ ਨਹੀਂ ਆ ਸਕਦਾ। ਸ਼ਿਕਾਇਤ ਕਰਤਾ ਨੇ ਡਰਦੇ ਮਾਰੇ ਆਪਣੇ ਦੋਸਤ ਜਰਨੈਲ ਸਿੰਘ ਸਿੰਘ ਵਾਸੀ ਮਜੀਠਾ ਰੋਡ, ਅੰਮਿ੍ਤਸਰ (ਨਾਮ ਤੇ ਪਤਾ ਕਾਲਪਨਿਕ) ਦੇ ਹੱਥੀ 20,000/- ਰੁਪਏ ਏਐੱਸਆਈ ਲਖਬੀਰ ਸਿੰਘ ਨੂੰ ਦੇਣ ਵਾਸਤੇ ਕਪੂਰਥਲਾ ਭੇਜੇ ਸੀ। ਸ਼ਿਕਾਇਤ ਕਰਤਾ ਦੇ ਦੋਸਤ ਨੇ ਆਪਣੇ ਮੋਬਾਈਲ ਫੋਨ ਤੋਂ ਏਐੱਸਆਈ ਲਖਬੀਰ ਸਿੰਘ ਦੇ ਮੋਬਾਈਲ ਫੋਨ ‘ਤੇ 20,000/-ਰੁਪਏ ਦੇਣ ਲਈ ਗੱਲਬਾਤ ਕੀਤੀ ਤਾਂ ਏਐੱਸਆਈ ਲਖਬੀਰ ਸਿੰਘ ਨੇ ਅੱਗੇ ਕਿਹਾ ਤੂੰ ਪੈਸੇ ਘੱਟ ਲੈ ਕੇ ਆਇਆ ਹੈ ਅਤੇ ਕਿਹਾ ਕਿ ਮੈਂ ਇਕ ਵਿਅਕਤੀ ਨੂੰ ਅਰਬਨ ਅਸਟੇਟ ਕਪੂਰਥਲਾ ਦੇ ਮੋੜ ‘ਤੇ ਭੇਜਦਾ ਹਾਂ ਤੂੰ ਇਹ ਪੈਸੇ ਇਸ ਨੂੰ ਦੇ ਦੇਵੀ। ਸ਼ਿਕਾਇਤ ਕਰਤਾ ਦਾ ਦੋਸਤ ਅਰਬਨ ਅਸਟੇਟ ਕਪੂਰਥਲਾ ਦੇ ਮੋੜ ‘ਤੇ ਪਹੁੰਚਿਆ ਤਾਂ ਉਥੇ ਏਐੱਸਆਈ ਲਖਬੀਰ ਸਿੰਘ ਵੱਲੋਂ ਭੇਜਿਆ ਗਿਆ ਵਿਅਕਤੀ, ਜੋ ਚਿੱਟੀ ਸਕੂਟਰੀ ‘ਤੇ ਆਇਆ ਸੀ, 20,000/-ਰੁਪਏ ਦੀ ਰਕਮ ਉਸ ਪਾਸੋਂ ਲੈ ਗਿਆ ਸੀ। 30-08-2021 ਨੂੰ ਸ਼ਿਕਾਇਤ ਕਰਤਾ ਨੂੰ ਏਐੱਸਆਈ ਲਖਬੀਰ ਸਿੰਘ ਦਾ ਫੋਨ ਆਇਆ ਅਤੇ ਉਸ ਨੇ ਸ਼ਿਕਾਇਤ ਕਰਤਾ ਨੂੰ ਕਿਹਾ ਕਿ ਬਾਕੀ ਬਚਦੇ ਪੈਸੇ 50,000/-ਰੁਪਏ 31 ਅਗਸਤ ਨੂੰ ਦੇ ਜਾਵੀਂ, ਨਹੀਂ ਤਾ ਤੇਰੇ ਖਿਲਾਫ ਪਰਚਾ ਦਰਜ ਕਰ ਦਿਆਂਗਾ।

ਸ਼ਿਕਾਇਤ ਕਰਤਾ ਨੇ ਏਐੱਸਆਈ ਲਖਬੀਰ ਸਿੰਘ ਨਾਲ ਪੈਸੇ ਦੇਣ ਦਾ ਝੁੂਠਾ ਵਾਅਦਾ ਕਰ ਲਿਆ। ਸ਼ਿਕਾਇਤ ਕਰਤਾ ਬਿਕਰਮਜੀਤ ਸਿੰਘ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਅਸ਼ਵਨੀ ਕੁਮਾਰ ਡੀਐੱਸਪੀ ਵਿਜੀਲੈਂਸ ਬਿਊਰੋ ਯੂਨਿਟ ਕਪੂਰਥਲਾ ਦੀ ਜ਼ੇਰੇ ਨਿਗਰਾਨੀ ਹੇਠ ਟੀਮ ਗਠਿਤ ਕਰਕੇ ਸਮੇਤ ਮੁਦੱਈ ਸਰਕਾਰੀ ਸ਼ੈਡੋ ਗਵਾਹ ਪ੍ਰੀਤਕਮਲ ਸਿੰਘ ਸੂਦ ਖੁਰਾਕ ਤੇ ਸਪਲਾਈ ਅਫਸ਼ਰ ਕਪੂਰਥਲਾ ਤੇ ਸਰਕਾਰੀ ਗਵਾਹ ਰਜੇਸ਼ ਪੁਰੀ ਸਹਾਇਕ ਖੁਰਾਕ ਤੇ ਸਪਲਾਈ ਅਫਸ਼ਰ ਸਰਕਲ ਦਫਤਰ ਕਪੂਰਥਲਾ ਨੂੰ ਨਾਲ ਲੈ ਕੇ ਟਰੈਪ ਲਗਾਇਆ ਗਿਆ ਤਾਂ ਜੋ ਮੁਦੱਈ ਮੁਕੱਦਮਾ ਦੇ ਦੱਸਣ ਮੁਤਾਬਕ ਇਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗਿ੍ਫਤਾਰ ਕੀਤਾ ਜਾ ਸਕੇ, ਜਿਸ ‘ਤੇ ਇੰਸਪੈਕਟਰ ਲਖਵਿੰਦਰ ਸਿੰਘ ਵਿਜੀਲੈਂਸ ਬਿਉਰੋ ਯੂਨਿਟ ਕਪੂਰਥਲਾ ਵੱਲੋਂ ਟਰੈਪ ਲਾ ਕੇ ਰਿਸ਼ਵਤ ਲੈਦੇਂ ਵਿਅਕਤੀਆਂ ਜੋਤੀ ਪੁੱਤਰ ਬੱਗਾ ਵਾਸੀ ਮਕਾਨ ਨੰਬਰ 318 ਮੁਹੱਲਾ ਸ੍ਰੀ ਗੁਰੂ ਤੇਗ ਬਹਾਦਰ ਨਗਰ ਕਪੂਰਥਲਾ (ਜ਼ੋ ਕਿ ਜਾਅਲੀ ਏਐੱਸਆਈ ਲਖਬੀਰ ਸਿੰਘ ਬਣਿਆ ਹੋਇਆ ਸੀ), ਗੁਰਦੀਪ ਸਿੰਘ ਪੁੱਤਰ ਬੂਰ ਸਿੰਘ ਵਾਸੀ 27/237 ਮੁਹੱਲਾ ਹਾਥੀ ਖਾਨਾ ਕਪੂਰਥਲਾ (ਜੋ ਕਿ ਜਾਅਲੀ ਪੁਲਿਸ ਮੁਲਾਜ਼ਮ ਤੇ ਏਐੱਸਆਈ ਲਖਬੀਰ ਸਿੰਘ ਦਾ ਸਾਥੀ ਬਣਿਆ ਹੋਇਆ ਸੀ) ਨੂੰ ਮੁਦੱਈ ਮੁਕੱਦਮਾ ਪਾਸੋਂ 50,000/- ਰੁਪਏ ਰਿਸ਼ਵਤ ਲੈਂਦਿਆਂ ਨੂੰ ਰੰਗੇ ਹੱਥੀ ਗਿ੍ਫਤਾਰ ਕੀਤਾ ਗਿਆ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?