ਕਰਤਾਰਪੁਰ 2 ਸਤੰਬਰ (ਭੁਪਿੰਦਰ ਸਿੰਘ ਮਾਹੀ): ਬਲਕਾਰ ਸਿੰਘ ਸਾਬਕਾ ਡੀ.ਸੀ.ਪੀ ਸੰਭਾਵੀ ਉਮੀਦਵਾਰ ਹਲਕਾ ਕਰਤਾਰਪੁਰ ਜਦੋਂ ਤੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਲੋਕ ਵੱਖ-ਵੱਖ ਰਿਵਾਇਤੀ ਪਾਰਟੀਆ ਛੱਡ ਕੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਸ. ਬਲਕਾਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਮੁੱਖ ਮਨੋਰਥ ਪੰਜਾਬ ਨੂੰ ਰਿਵਾਇਤੀ ਪਾਰਟੀਆ ਵੱਲੋ ਹੋ ਰਹੀ ਲੁੱਟ ਤੋ ਮੁਕਤ ਕਰਵਾਉਣਾ ਹੈ ਤੇ ਦਿੱਲੀ ਦੀ ਤਰਜ ਤੇ ਪੰਜਾਬ ਵਿੱਚ ਹਰ ਸਹੂਲਤ ਪ੍ਰਦਾਨ ਕਰਨਾ ਹੈ। ਸ.ਬਲਕਾਰ ਸਿੰਘ ਅਤੇ ਸੁਰਿੰਦਰ ਪਾਲ ਕੌਂਸਲਰ ਦੀ ਅਗਵਾਈ ਵਿੱਚ ਅੱਜ ਵਿਸ਼ੇਸ਼ ਤੌਰ ਕੁਲਵੰਤ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਭਜਨ ਸਿੰਘ, ਸਿਕੰਦਰ ਸਿੰਘ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੁਖਦੇਵ ਸਿੰਘ, ਹਰਪਾਲ ਸਿੰਘ, ਸੁਖਵਿੰਦਰ ਸਿੰਘ, ਸਲਿੰਦਰ ਸਿੰਘ, ਸੁਖਦੇਵ ਸਿੰਘ, ਈਸ਼ਵਰ ਸਿੰਘ, ਮੁਕੇਸ਼ ਕੁਮਾਰ, ਇੰਦਰਪਾਲ ਸਿੰਘ, ਬਲਜੀਤ ਸਿੰਘ, ਸੰਦੀਪ ਸਿੰਘ, ਜਗਦੀਸ਼ ਜੀ ਸਮੇਤ ਭਾਰੀ ਗਿਣਤੀ ਵਿੱਚ ਸਾਥੀ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ ਹੋਏ। ਇਸ ਮੋਕੇ ਭਾਰਤ ਸ਼ਰਮਾ ਹੇਮੂ, ਰਾਮ ਜੀ ਕਲੇਰ, ਆਸ਼ੀਸ਼ ਕਸ਼ਯਪ, ਬਲਾਕ ਪ੍ਰਧਾਨ ਲਭਾ ਰਾਮ, ਗੁਰਪਾਲ ਸਿੰਘ ਮਾਂਗੇਕੀ, ਸੁਰਿੰਦਰ ਪਾਲ ਕੌਂਸਲਰ ਆਦਿ ਵੀ ਹਾਜ਼ਰ ਸਨ ।
Author: Gurbhej Singh Anandpuri
ਮੁੱਖ ਸੰਪਾਦਕ