ਕਰਤਾਰਪੁਰ 3 ਸਤੰਬਰ (ਭੁਪਿੰਦਰ ਸਿੰਘ ਮਾਹੀ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਪ੍ਰਿੰਸੀਪਲ ਡਾ. ਕਵਲਜੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਨ.ਐਸ.ਐਸ. ਵਿਭਾਗ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਕਮਲੇਸ਼ ਰਾਣੀ ਦੀ ਅਗਵਾਈ ਹੇਠ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਦੁਆਰਾ ਕਾਲਜ ਕੈਂਪਸ ਵਿਚ ਆਪ ਰੁੱਖ ਲਗਾ ਕੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਕਰਨ ਦਾ ਸੰਦੇਸ਼ ਦਿੱਤਾ ਅਤੇ ਆਪਣੇ ਘਰਾਂ ਦੇ ਆਸ ਪਾਸ ਪੌਦੇ ਲਗਾਉਣ ਅਤੇ ਉਹਨਾਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਐਨ.ਐਸ.ਐਸ. ਵਲੰਟੀਅਰਜ਼ ਦੁਆਰਾ ਕਾਲਜ ਕੈਂਪਸ ਅਤੇ ਹੋਰ ਢੁਕਵੇਂ ਸਥਾਨਾਂ ‘ਤੇ ਫਲਦਾਰ ਅਤੇ ਛਾਂ ਵਾਲੇ ਰੁੱਖ ਲਗਾਏ ਗਏ ਅਤੇ ਇਹਨਾਂ ਲਗਾਏ ਗਏ ਰੁੱਖਾਂ ਦੀ ਸਾਂਭ ਸੰਭਾਲ ਕਰਨ ਦਾ ਪ੍ਰਣ ਵੀ ਕੀਤਾ। ਇਸ ਮੌਕੇ ਡਾ. ਅਮਨਦੀਪ ਹੀਰਾ, ਡਾ. ਸੁਚੇਤਾ ਰਾਣੀ, ਪ੍ਰੋ. ਕਮਲੇਸ਼ ਰਾਣੀ, ਪ੍ਰੋ. ਰਾਜਵਿੰਦਰ ਕੌਰ ਆਦਿ ਮੌਜੂਦ ਸਨ।