ਸ਼ਾਹਪੁਰਕੰਡੀ 3 ਸਤੰਬਰ ( ਸੁੱਖਵਿੰਦਰ ਜੰਡੀਰ ) ਰਣਜੀਤ ਸਾਗਰ ਡੈਮ ਤੇ ਬਣਾਏ ਗਏ ਨਵੇਂ ਕੰਟਰੋਲ ਰੂਮ ਦੀ ਇਮਾਰਤ ਦਾ ਉਦਘਾਟਨ ਕਰਨ ਲਈ ਡੈਮ ਪ੍ਰਸ਼ਾਸਨ ਵੱਲੋਂ ਇੱਕ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਣਜੀਤ ਸਾਗਰ ਡੈਮ ਤੇ ਸ਼ਾਹਪੁਰਕੰਢੀ ਡੈਮ ਦੇ ਜੀਐਮ ਸੰਦੀਪ ਸਲੁਜਾ ਮੁੱਖ ਇੰਜੀਨੀਅਰ ਰਾਮ ਦਰਸ਼ਨ ਮੌਜੂਦ ਹੋਏ ਇਸ ਮੌਕੇ ਉਨ੍ਹਾਂ ਨਾਲ ਖਾਸ ਮਹਿਮਾਨ ਵਜੋਂ ਐਸੀ ਐਡਮਿਨ ਨਰੇਸ਼ ਮਹਾਜਨ ਐਕਸੀਅਨ ਪ੍ਰੇਮ ਸਾਗਰ ਸ਼ਰਮਾ ਐਕਸੀਅਨ ਐਮਐਸ ਗਿੱਲ ਮੌਜੂਦ ਰਹੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਐਕਸੀਅਨ ਪ੍ਰੇਮ ਸਾਗਰ ਸ਼ਰਮਾ ਨੇ ਦੱਸਿਆ ਕਿ ਅੱਜ ਰਣਜੀਤ ਸਾਗਰ ਡੈਮ ਤੇ ਕੰਟਰੋਲ ਰੂਮ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਰਣਜੀਤ ਸਾਗਰ ਡੈਮ ਦੇ ਵੱਖ ਵੱਖ ਥਾਵਾਂ ਤੇ ਕੰਟਰੋਲ ਰੂਮ ਬਣਾਏ ਗਏ ਸਨ ਜਿਨ੍ਹਾਂ ਵਿੱਚ ਬੈਠ ਕੇ ਅਧਿਕਾਰੀਆਂ ਵਲੋਂ ਕੰਮ ਕੀਤਾ ਜਾਂਦਾ ਸੀ ਪਰ ਹੁਣ ਸਾਰੇ ਕੰਟਰੋਲ ਰੂਮਾਂ ਲਈ ਇੱਕ ਹੀ ਇਮਾਰਤ ਬਣਾ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਇਸ ਇਮਾਰਤ ਅਧੀਨ ਸਾਰੇ ਕੰਟਰੋਲ ਰੂਮਾਂ ਦੇ ਕੰਮ ਨੂੰ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਇਹ ਇਮਾਰਤ ਅਧੀਨ ਸਾਰੇ ਕੰਟਰੋਲ ਰੂਮ ਦੇ ਅਧਿਕਾਰੀਆਂ ਦੇ ਮੌਜੂਦ ਹੋਨ ਨਾਲ ਅਧਿਕਾਰੀਆਂ ਨੂੰ ਕੰਮ ਕਰਨ ਵਿਚ ਆਸਾਨੀ ਹੋਵੇਗੀ ਤੇ ਕੰਟਰੋਲ ਰੂਮ ਵਿਚ ਕੀਤੇ ਜਾਣ ਵਾਲੇ ਕੰਮ ਨੂੰ ਬਹੁਤ ਹੀ ਸੁਚਾਰੂ ਢੰਗ ਨਾਲ ਕੀਤਾ ਜਾ ਸਕੇਗਾ ਜਿਸ ਨਾਲ ਡੈਮ ਪ੍ਰਸ਼ਾਸਨ ਨੂੰ ਕੰਮ ਕਰਨ ਵਿੱਚ ਹੋਰ ਆਸਾਨੀ ਹੋਵੇਗੀ ਇਸ ਮੌਕੇ ਉਨ੍ਹਾਂ ਨਾਲ ਹੋਰ ਲੋਕ ਵੀ ਮੌਜੂਦ ਰਹੇ
Author: Gurbhej Singh Anandpuri
ਮੁੱਖ ਸੰਪਾਦਕ