ਕਰਤਾਰਪੁਰ 6 ਸਤੰਬਰ (ਭੁਪਿੰਦਰ ਸਿੰਘ ਮਾਹੀ): ਵਿਧਾਨ ਸਭਾ ਹਲਕਾ ਕਰਤਾਰਪੁਰ ਵਿਖੇ ਡੈਮੋਕਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਜੀ ਦੀ ਅਗਵਾਈ ਹੇਠ ਗ਼ਰੀਬ ਮਜ਼ਲੂਮਾ ਦੀ ਦੂਜੀ ਬਰਸੀ ਬਹੁਤ ਹੀ ਸ਼ਰਧਾ ਪੂਰਵਕ ਮਨਾਈ ਗਈ ਇਸ ਮੌਕੇ ਗੁਰਮੁੱਖ ਸਿੰਘ ਖੋਸਲਾ ਵੱਲੋਂ ਸ਼੍ਰੀ ਵਿਜੇ ਹੰਸ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਮੇਰੇ ਰਾਜਨੀਤਕ ਸ੍ਰੀ ਵਿਜੈ ਹੰਸ 5 ਸਤੰਬਰ 2019 ਵਿੱਚ ਸਾਨੂੰ ਉਹ ਸਦੀਵੀਂ ਵਿਛੋੜਾ ਦੇ ਗਏ ਸਨ। ਪਰ ਉਨ੍ਹਾਂ ਵੱਲੋਂ ਸਮਾਜ ਹਿੱਤ ਕੀਤੇ ਸੰਘਰਸ਼ ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ। ਉਹ ਹਮੇਸ਼ਾ ਗਰੀਬ ਲੋਕਾਂ ਦੇ ਹੱਕਾਂ ਦੀ ਲੜਾਈ ਲੜਦੇ ਸੀ। ਸ਼੍ਰੀ ਵਿਜੈ ਹੰਸ ਨੇ ਇੱਕ ਨਅਾਰਾ ਬੁਲੰਦ ਕੀਤਾ ਸੀ ਕਿ “ਮੈਂ ਸਫ਼ਾਈ ਕਰਮਚਾਰੀ ਵਾਲਮੀਕਿ ਸਮਾਜ ਵਿੱਚੋਂ ਭਾਰਤ ਦੇਸ਼ ਦਾ ਪ੍ਰਧਾਨਮੰਤਰੀ ਬਣਾਉਗਾ ਜਾਂ ਸ਼ਾਂਤੀ ਨਾਲ ਜਾਂ ਫਿਰ ਕ੍ਰਾਂਤੀ ਨਾਲ” ਸ਼੍ਰੀ ਖੋਸਲਾ ਨੇ ਕਿਹਾ ਕੇ ਡੈਮੋਕ੍ਰੇਟਿਕ ਭਾਰਤੀਯ ਲੋਕ ਦੱਲ ਸਾਹਿਬ ਸ਼੍ਰੀ ਵਿਜੈ ਹੰਸ ਦੇ ਸੁਪਨਿਆਂ ਨੂੰ ਪੂਰਾ ਕਰਾਂਗੇ। ਇਸ ਮੌਕੇ ਸ੍ਰੀ ਵਿਜੈ ਹੰਸ ਜੀ ਦੇ ਵੱਡੇ ਭਰਾ ਸ੍ਰੀ ਨਰੇਸ਼ ਹੰਸ ਜੀ ਅਤੇੋਦ੍ ਵੱਡੇ ਪੁੱਤਰ ਸ੍ਰੀ ਅਤੁਲ ਹੰਸ ਜੀ ਦੁਆਰਾ ਸ਼ਮ੍ਹਾ ਰੌਸ਼ਨ ਕੀਤੀ ਗਈ। ਉਉਨ੍ਹਾਂ ਨੇ ਕਿਹਾ ਕਿ ਸ੍ਰੀ ਵਿਜੇ ਹੰਸ ਦੀ ਯਾਦ ਵਿਚ ਓਹਰੀ ਹਸਪਤਾਲ ਜਲੰਧਰ ਵੱਲੋਂ ਮੈਡੀਕਲ ਚੈੱਕਅੱਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੈਡੀਕਲ ਕੈਂਪ ਵਿੱਚ ਮਾਹਿਰ ਡਾਕਟਰਾਂ ਦੁਆਰਾ ਦਿਲ, ਛਾਤੀ, ਦਿਮਾਗ ਅਤੇ ਪੇਟ ਦੀਆਂ ਬੀਮਾਰੀਆਂ ਦੀ ਜਾਂਚ ਕਰਕੇ ਮਰੀਜ਼ਾ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਕੌਮੀ ਪ੍ਰਚਾਰਕ ਰਾਜੂ ਕੁੱਖ ਦੁਆਰਾ ਭਗਵਾਨ ਵਾਲਮੀਕਿ ਜੀ ਦੇ ਪ੍ਰਵਚਨਾਂ ਨਾਲ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਆਈਆਂ ਸੰਗਤਾਂ ਲਈ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਸ੍ਰੀ ਖੋਸਲਾ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਵਰਕਰਾਂ ਅਤੇ ਲੀਡਰਾਂ ਵੱਲੋਂ ਸਾਹਿਬ ਸ੍ਰੀ ਵਿਜੈ ਹੰਸ ਜੀ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਇਸ ਸ਼ਰਧੰਜਲੀ ਸਮਾਗਮ ਮੌਕੇ ਰੂੜਾ ਰਾਮ ਗਿੱਲ ਰਾਸ਼ਟਰੀ ਜਨਰਲ ਸਕੱਤਰ, ਸ੍ਰੀ ਮੰਗਤਰਾਮ ਕਲਿਆਣ ਰਾਸ਼ਟਰੀ ਸਕੱਤਰ, ਸ੍ਰੀ ਕੁਲਜੀਤ ਸਿੰਘ ਗਿੱਲ ਰਾਸ਼ਟਰੀ ਸਪੋਕਸਪਰਸਨ, ਸੁਰਿੰਦਰ ਖੋਸਲਾ ਰਾਸ਼ਟਰੀ ਸਕੱਤਰ , ਸਤਨਾਮ ਸਿੰਘ ਬੁਲੋਵਾਲ ਪ੍ਰਧਾਨ ਦੁਆਬਾ ਜੌਨ, ਨੀਲਮ ਗਿੱਲ ਜਨਰਲ ਸਕੱਤਰ ਮਹਿਲਾ ਵਿੰਗ ਪੰਜਾਬ, ਮੀਨਾ ਪ੍ਰਧਾਨ ਮਹਿਲਾ ਵਿੰਗ ਸ਼ਹਿਰੀ ਕਰਤਾਰਪੁਰ, ਪਰਸ਼ੋਤਮ ਚੱਢਾ ਰਾਸ਼ਟਰੀ ਪ੍ਰਧਾਨ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ, ਰਾਜ ਕੁਮਾਰ ਭੱਟੀ ਸੰਚਾਲਕ ਵਾਲਮੀਕਿ ਟਰੱਸਟ (ਭਾਰਤ), ਵਿਜੇ ਭਾਰਤੀ,ਦਰਸ਼ਨ ਸਿੰਘ ਗਿੱਲ, ਵਰਿੰਦਰ ਕੁਮਾਰ ,
ਗੁਰਪ੍ਰੀਤ ਘਾਰੂ, ਸੁਰਿੰਦਰ ਸਰਾਏ, ਹਰਬੰਸ ਲਾਲ, ਜਸਦੇਵ ਸਿੰਘ,ਵਸੁੱਚਾ ਸਿੰਘ, ਹਰਭਜਨ ਸਿੰਘ, ਲਖਵੀਰ ਸਿੰਘ, ਸੁਖਦੇਵ ਸਿੰਘ, ਗੁਰਮੇਲ ਸਿੰਘ, ਆਤਮਾ ਰਾਮ, ਪ੍ਰੀਤਮ ਸਿੰਘ, ਗਗਨਪ੍ਰੀਤ ਸਿੰਘ ਲੰਬੜ ਆਦਿ ਮੌਜੂਦ ਸਨ।