ਕਰਤਾਰਪੁਰ 9 ਸਤੰਬਰ (ਭੁਪਿੰਦਰ ਸਿੰਘ ਮਾਹੀ): ਸਮਾਜ ਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ “ਬੇਟੀ ਬਚਾਓ, ਬੇਟੀ ਪੜ੍ਹਾਓ” ਮੁਹਿੰਮ ਵਿੱਚ ਯੋਗਦਾਨ ਪਾਉਂਦਿਆਂ ਅੱਜ ਕਰਤਾਰਪੁਰ ਦੀਆਂ ਦੋ ਹੋਣਹਾਰ ਬੇਟੀਆਂ ਮੇਘਾ ਸ਼ਰਮਾ ਅਤੇ ਬਲਜਿੰਦਰ ਕੌਰ ਨੂੰ ਸ਼੍ਰੀ ਮਹੇਸ਼ ਪਚੌਰੀ ਦੇ ਸਹਿਯੋਗ ਨਾਲ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਦੋਵਾਂ ਬੇਟੀਆਂ ਨੂੰ ਉਨ੍ਹਾਂ ਦੇ ਨਾਂ ਪੰਜ -ਪੰਜ ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ। ਇਸ ਮੌਕੇ ਸ਼੍ਰੀ ਸੁਨੀਲ ਰਤਨ ਸਹਿਗਲ, ਸ਼ਸ਼ੀ ਸੁਨੀਲ ਸਹਿਗਲ, ਰਵਿੰਦਰ ਕੌਰ, ਜਗਜੀਤ ਸਿੰਘ ਛਾਬੜਾ, ਸਰਬਜੀਤ ਸਿੰਘ ਮੱਕੜ, ਭੁਪਿੰਦਰ ਸਿੰਘ ਮਾਹੀ, ਭਾਈ ਸੁਖਵੀਰ ਸਿੰਘ, ਬਾਬਾ ਗੁਰਦੇਵ ਸਿੰਘ, ਨਾਹਰ ਸਿੰਘ, ਸ਼ਾਮ ਸ਼ਰਮਾ,ਅਰਸ਼ਦੀਪ ਸਿੰਘ , ਮਾਸਟਰ ਅਮਰੀਕ ਸਿੰਘ ਆਦਿ ਹਾਜ਼ਰ ਸਨ।