ਪਠਾਨਕੋਟ 9 ਸਤੰਬਰ ( ਸੁੱਖਵਿੰਦਰ ਜੰਡੀਰ ) ਬਹੁਜਨ ਸਮਾਜ ਪਾਰਟੀ ਹਲਕਾ ਸੁਜਾਨਪੁਰ ਦੀ ਇਕ ਵਿਸ਼ੇਸ਼ ਮੀਟਿੰਗ ਰਾਣੀਪੁਰ ਉੱਪਰਲਾ ਵਿਖੇ ਧਰਮ ਪਾਲ ਭਗਤ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਇੰਚਾਰਜ ਰੋਸ਼ਨ ਭਗਤ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜ਼ਿਲ੍ਹਾ ਕੋਆਰਡੀਨੇਟਰ ਕਰਨੈਲ ਚੰਦ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੀਟਿੰਗ ਦੌਰਾਨ ਆਪਣੇ ਵਿਚਾਰ ਪ੍ਰਗਟ ਕਰਦਿਆਂ ਰੋਸ਼ਨ ਭਗਤ ਨੇ ਕਿਹਾ ਕਿ ਪੰਜਾਬ ਦੀ ਜਨਤਾ ਦੇ ਹੱਕਾਂ ਪ੍ਰਤੀ ਅਕਾਲੀ-ਬਸਪਾ ਗਠਜੋੜ੍ਹ ਵੱਲ਼ੋਂ ਲੋਕ ਹਿਤਾਂ ਲਈ ਬਣਾਏ ਗਏ 13 ਨੁਕਾਤੀ ਪ੍ਰੋਗਰਾਮ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਬਸਪਾ ਸਮਰਥਕਾਂ ਅਤੇ ਵੋਟਰਾਂ ਨੂੰ 2022 ਦੀਆਂ ਚੋਣਾਂ ਸੰਬੰਧੀ ਲਾਮਬੰਦ ਹੋ ਕੇ ਡੱਟ ਜਾਣ ਲਈ ਤਿਆਰ ਕੀਤਾ। ਮੀਟਿੰਗ ਵਿੱਚ ਇਕੱਤਰ ਹੋਏ ਲੋਕਾਂ ਨੇ ਭਰੋਸਾ ਦਿਵਾਇਆ ਕਿ ਇਸ ਵਾਰ ਰਵਾਇਤੀ ਪਾਰਟੀਆਂ ਨੂੰ ਪਾਸੇ ਕਰਕੇ ਅਕਾਲੀ-ਬਸਪਾ ਗਠਜੋੜ੍ਹ ਦੇ ਸਾਂਝੇ ਇਮਾਨਦਾਰ ਤੇ ਸੂਝਵਾਨ ਉਮੀਦਵਾਰ ਰਾਜ ਕੁਮਾਰ ਗੁਪਤਾ ਉਰਫ਼ ਬਿੱਟੂ ਪ੍ਰਧਾਨ ਦੇ ਹੱਕ ਵਿੱਚ ਭੁਗਤਾਂਗੇ ਤੇ ਵੱਡੇ ਫਰਕ ਨਾਲ ਜਿੱਤਾ ਕੇ ਵਿਧਾਨ ਸਭਾ ਵਿੱਚ ਭੇਜਾਂਗੇ ਇਸ ਮੌਕੇ’ਤੇ ਭੁਪਿੰਦਰ ਸਿੰਘ ਹਲਕਾ ਪ੍ਰਧਾਨ, ਰਵਿੰਦਰ ਛੰਨੀ, ਇੰਸਪੈਕਟਰ ਰਘਵੀਰ ਸਿੰਘ (ਰਿਟਾ:), ਤੁਲਸੀ ਰਾਮ, ਚੈਨ ਸਿੰਘ, ਭੂਰੀ ਸਿੰਘ, ਸੁਰਿੰਦਰ ਛਿੰਦੂ, ਰਾਜੇਸ਼ ਕੁਮਾਰ ਮੀਡੀਆ ਇੰਚਾਰਜ, ਜੰਗ ਸਿੰਘ, ਜੇ.ਈ ਜਗਦੀਸ਼ ਰਾਜ (ਰਿਟਾ:), ਕੁਸ਼ਾਲ ਕੁਮਾਰ ਘੋਹ, ਜ਼ੁਲਫ਼ੀ ਘੋਹ, ਰੋਹਿਤ ਭਗਤ, ਤਾਰਾ ਦੇਵੀ, ਸ਼ਾਲੂ ਦੇਵੀ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ