ਕਰਤਾਰਪੁਰ 10 ਸਤੰਬਰ (ਭੁਪਿੰਦਰ ਸਿੰਘ ਮਾਹੀ): ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਰੋਜ਼ਾਨਾ ਅਖਬਾਰ “ਸਟਿੰਗ ਆਪ੍ਰੇਸ਼ਨ! ਦੇ ਚੀਫ ਬਿਓਰੋ, ਫਾਸਟਵੇ ਜਲੰਧਰ ਖਬਰਨਾਮਾ ਅਤੇ ਡੇਲੀ ਪੋਸਟ ਦੇ ਪੱਤਰਕਾਰ ਸ਼੍ਰੀ ਸ਼ਿਵ ਕੁਮਾਰ ਰਾਜੂ ਨੂੰ ਉਨ੍ਹਾਂ ਦੀ ਪੱਤਰਕਾਰੀ ਪ੍ਰਤੀ ਸੇਵਾ, ਜਜਬੇ ਨੂੰ ਸਲਾਮ ਕਰਦਿਆਂ ਸਨਮਾਨਿਤ ਕੀਤਾ ਗਿਆ। ਸ਼ਿਵ ਕੁਮਾਰ ਰਾਜੂ ਕਾਫੀ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਹਨ ਪਰ ਉਨ੍ਹਾਂ ਨੂੰ ਆਪਣੇ ਕਿੱਤੇ ਨਾਲ ਇੰਨਾ ਲਗਾਵ ਹੈ ਕਿ ਬਿਮਾਰ ਹੁੰਦਿਆਂ ਹੋਇਆਂ ਵੀ ਉਨ੍ਹਾਂ ਅਖਬਾਰ ਲਈ ਅਤੇ ਚੈਨਲ ਲਈ ਖਬਰਾਂ ਭੇਜਣੀਆਂ ਜਾਰੀ ਰੱਖੀਆਂ। ਸੰਸਥਾ ਮੈਂਬਰਾਂ ਨੇ ਉਨ੍ਹਾਂ ਦੇ ਇਸ ਜਜਬੇ ਨੂੰ ਸਲਾਮ ਕਰਦਿਆਂ ਉਨ੍ਹਾਂ ਨੂੰ ਚੁਨਰੀ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਸੰਸਥਾ ਦੇ ਸਾਰੇ ਮੈਂਬਰਾਂ ਨੇ ਉਨ੍ਹਾਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ।
ਇਸ ਮੌਕੇ ਮਾਸਟਰ ਅਮਰੀਕ ਸਿੰਘ, ਭੁਪਿੰਦਰ ਸਿੰਘ ਮਾਹੀ, ਰਾਜਿੰਦਰ ਕੁਮਾਰ, ਦੀਪਕ ਕੁਮਾਰ ਸ਼ਰਮਾ, ਮੋਹਿਤ ਸੇਠ, ਪ੍ਰੋਫੈਸਰ ਵਿਕਰਮਜੀਤ ਵਿੱਕੀ ਅਤੇ ਹੋਰ ਹਾਜ਼ਰ ਸਨ।