ਭੋਗਪੁਰ 13 ਸਤੰਬਰ ( ਸੁਖਵਿੰਦਰ ਜੰਡੀਰ ) ਸਾਰਾਗੜ੍ਹੀ ਦੀ ਘਟਨਾ ਨੂੰ ਕਮੇਟੀ ਦੇ ਚੇਅਰਪਰਸਨ ਕੈਪਟਨ ਹਰਭਜਨ ਸਿੰਘ ਨੰਬਰਦਾਰ ਪਿੰਡ ਘੋੜਾ ਵਾਹੀ ਅਤੇ ਸਮੂਹ ਕਮੇਟੀ ਦੇ ਆਹੁਦੇਦਾਰ ਸਾਬਕਾ ਸੈਨਿਕਾਂ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਅਤੇ ਇਲਾਕੇ ਦੇ ਨੌਜੁਆਨਾਂ ਅਤੇ ਬੱਚਿਆਂ ਨੂੰ ਜਾਣੂ ਕਰਵਾਇਆ ਕੇ ਅੰਗਰੇਜ ਹਕੂਮਤ ਮੌਕੇ 12 ਸਤੰਬਰ 1897 ਨੂੰ ਸਾਰਾਗੜ੍ਹੀ ਦੇ ਸਥਾਨ ਦੇ ਇੱਕ ਬੇਮਿਸਾਲ ਲੜਾਈ ਲੜੀ ਗਈ ਸੀ ਇਹ ਸਥਾਨ ਅੱਜਕਲ ਪਾਕਿਸਤਾਨ ਵਿੱਚ ਹੈ 36 ਸਿੱਖ ਰੈਜਮੈਂਟ ਦੇ ਹਵਾਲਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ 21 ਸੂਰਬੀਰ ਜੋਧਿਆ ਨੇ ਤਕਰੀਬਨ 12 ਹਜਾਰ ਅਫਗਾਨੀ ਫੌਜੀਆਂ ਨਾਲ ਲੋਹਾ ਲਿਆ ਸੀ ਅਤੇ ਇਸ ਲੜਾਈ ਵਿੱਚ ਹਜ਼ਾਰਾਂ ਅਫਗਾਨੀ ਮੌਤ ਦੇ ਘਾਟ ਉਤਾਰ ਕੇ ਸਾਰੇ 21 ਸਿੱਖ ਸੈਨਿਕ ਵੀ ਸ਼ਹੀਦ ਹੋ ਗਏ ਸਨ
ਅੱਜ ਤੱਕ ਦੁਨੀਆ ਵਿੱਚ ਜਿੰਨੇ ਵੀ ਜੁੱਧ ਹੋਏ ਹਨ ਸਾਰਾਗੜ੍ਹੀ ਦਾ ਜੁੱਧ ਵੀ ਸੰਸਾਰ ਦੀਆਂ ਪਹਿਲੀਆਂ ਪੰਜ ਲੜਾਈਆਂ ਵਿੱਚ ਸ਼ਾਮਲ ਹੈ ਬਰਟੇਨ ਦੀ ਫੌਜ ਵਿੱਚ ਅਤੇ ਸਕੂਲਾਂ ਵਿੱਚ ਵੀ ਇਸ ਲੜਾਈ ਦੀ ਘਟਨਾ ਬਾਰੇ ਪੜ੍ਹਾਈ ਕਰਵਾਈ ਜਾਂਦੀ ਹੈ ਬਰਟੇਨ ਸਰਕਾਰ ਨੇ ਇਹਨਾਂ ਸਾਰੇ 21 ਸਿੱਖ ਫੌਜੀਆਂ ਨੂੰ ਵਿਕਟੋਰੀਆ ਕਰਾਸ ਨਾਲ ਨਿਵਾਜਿਆ ਸੀ ਜੋ ਕੇ ਅੱਜ ਕੱਲ ਭਾਰਤ ਵਿੱਚ ਪਰਮਵੀਰ ਚੱਕਰ ਦੇ ਬਰਾਬਰ ਹੈ 36 ਸਿੱਖ ਰੈਜਮੈਂਟ ਅਜਾਦੀ ਤੋ ਬਾਦ 4 ਸਿੱਖ ਰੈਜਮੈਂਟ ਦੇ ਰੂਪ ਵਿੱਚ ਦੇਸ਼ ਵਿੱਚ ਤੈਨਾਤ ਹੈ