ਦੋਰਾਹਾ, 25 ਸਤੰਬਰ (ਲਾਲ ਸਿੰਘ ਮਾਂਗਟ)-ਨਗਰ ਕੋਸਲ ਦੋਰਾਹਾ ਪੂਰਨ ਵਚਨਵੱਧਤਾ ਦੇ ਨਾਲ ਸਹਿਰ ਵਾਸੀਆ ਦੀਆ ਆਸਾਂ ਉਮੀਦਾਂ ‘ਤੇ ਖਰਾ ਉਤਰੇਗੀ। ਜਿਸ ਲਈ ਪੰਜਾਬ ਦੇ ਮੁੱਖ ਮੰਤਰੀ ਡਾ ਚਰਨਜੀਤ ਸਿੰਘ ਚੰਨੀ ਦੇ ਉਦਮ ਸਦਕਾ ਅਤੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਰਹਿਨਮਾਈ ਹੇਠ ਸੀਵਰੇਜ ਸਮੱਸਿਆ ਚਾਲੂ ਵਰੇ ਦੋਰਾਨ ਹੱਲ ਹੋ ਜਾਵੇਗੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਸ੍ਰੀ ਸੁਦਰਸ਼ਨ ਕੁਮਾਰ ਪੱਪੂ ਨੇ ਕਿਹਾ ਕਿ ਕਾਗਰਸ ਪਾਰਟੀ ਦੇ ਵਿਰੋਧੀ ਅਕਾਲੀ, ਭਾਜਪਾ, ਝਾੜੁ ਅਤੇ ਬੀਅੇੈਸਪੀ ਪਾਰਟੀਆਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਅਖਬਾਰਾਂ ਦੀਆਂ ਸੁਰਖੀਆ ਦੁਆਰਾ ਲੋਕ ਹਿਤੈਸੀ ਹੋਣ ਦਾ ਭਰਮ ਪਾਲ ਕੇ ਗੁੰਮਰਾਹ ਕੁਨ ਪ੍ਰਚਾਰ ਨਾਲ ਡਫਲੀ ਵਜਾ ਰਹੀਆਂ ਹਨ। ਜਿਨ੍ਹਾਂ ਦੀਆਂ ਆਸਾਂ ਉਮੀਦਾਂ ਧਰੀਆਂ ਧਰਾਈਆਂ ਰਹਿ ਜਾਣੀਆਂ ਹਨ। ਕਿਉਂਕਿ ਕਾਂਗਰਸ ਪਾਰਟੀ ਗੁੰਮਰਾਹਕੁਨ ਪ੍ਰਚਾਰ ਤੋਂ ਦੂਰ ਰਹਿ ਕੇ ਸਮਾਜਿਕ ਅਤੇ ਭੂਗੋਲਿਕ ਪ੍ਰਸਥਿਤੀਆਂ ਨਾਲ ਵਿਚਰਦੇ ਹੋਏ ਲੋਕਾਂ ਦੇ ਮਨਾ ਅੰਦਰ ਰਾਜ ਕਰਨ ਦੀ ਯੋਗਤਾ ਰੱਖਦੀ ਹੈ। ਸ਼ਹਿਰ ਅੰਦਰ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਕੇ ਕੂੜੇ ਦਾ ਹੱਲ ਅਤੇ ਹੋਰ ਵਿਕਾਸ ਕਾਰਜਾ ਦੀ ਹਨੇਰੀ ਲਿਆਦੀ ਜਾਵੇਗੀ। ਦੋ ਦਹਾਕਿਆਂ ਤੋਂ ਪੁਰਾਣੀ ਸਮੱਸਿਅਾ ਦੇ ਠੋਸ ਹੱਲ ਲਈ ਕਾਂਗਰਸ ਪਾਰਟੀ ਦ੍ਰਿੜ੍ਹਤਾ ਨਾਲ ਜੁਟੀ ਹੋਈ ਹੈ।
ਅਕਾਲੀ ਦਲ ਦੀ ਬਿਆਨਬਾਜੀ ਤੇ ਸਿਆਸੀ ਟਕੋਰ ਕਰਦਿਆਂ ਸੀ.ਮੀ. ਪ੍ਰਧਾਨ ਸ. ਰਣਜੀਤ ਸਿੰਘ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਦਸ ਸਾਲਾ ਕਾਰਜਕਾਲ ਦੌਰਾਨ ਸੀਵਰੇਜ ਸਮੱਸਿਆ ਦਾ ਹੱਲ ਨਹੀਂ ਕੱਢਿਆ ਗਿਆ। ਬਲਕਿ ਅਕਾਲੀ ਸਰਕਾਰ ਵੱਲੋਂ ਲਗਾਏ ਗਏ ਸੀਵਰੇਜ ਟਰੀਟਮੈਂਟ ਪਲਾਂਟ ਅਕਾਲੀ ਸਰਕਾਰ ਦੀ ਗ਼ੈਰ ਜ਼ਿੰਮੇਵਾਰਾਨਾ ਨੀਤੀਆਂ ਦਾ ਮੂੰਹ ਚਿੜਾ ਰਹੇ ਹਨ। ਜਦ ਕਿ ਕਾਂਗਰਸ ਦੀ ਨਗਰ ਕੌਂਸਲ ਦੇ ਪਿਛਲੇ ਪੰਜ ਸਾਲ ਅਤੇ ਹੁਣ ਨਵੀ ਕਮੇਟੀ ਦੇ ਛੇ ਮਹੀਨਿਆਂ ਦੇ ਕਾਰਜਕਾਲ ਦੌਰਾਨ ਵਿਕਾਸ ਕਾਰਜਾਂ ਨੂੰ ਤਰਤੀਬ ਢੰਗ ਨਾਲ ਹੱਲ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਸ਼ਹਿਰ ਦੋਰਾਹਾ ਅੰਦਰ ਸਦੀਆ ਪੁਰਾਣੀ ਸੀਵਰੇਜ ਦੀ ਸਮੱਸਿਆ ਦਾ ਠੋਸ ਹੱਲ ਕਰਕੇ ਹੀ ਦਮ ਲਵਾਗੇ।ਅਕਾਲੀ ਸਰਕਾਰ ਦੇ ਕਾਰਜ ਕਾਲ ਤੋ ਲੈ ਕੇ ਹੁਣ ਤੱਕ ਸਹਿਰ ਦੇ ਸੀਵਰੇਜ ਦੀ ਸਫਾਈ ਦਾ ਕਾਰਜ ਕੁਜ ਕੁ ਦਿਨਾ ਦੇ ਅੰਦਰ ਅਰੰਭ ਹੋ ਜਾਵੇਗਾ ਅਤੇ ਨਵਜਾਤ ਲੀਡਰਾ ਵਲੋ ਅਖਬਾਰਾਂ ਦੀਆ ਸੁਰਖੀਆ ਬਟੋਰਨ ਦਾ ਸਿਲਸਿਲਾ ਠੱਪ ਹੋ ਜਾਵੇਗਾ। ਕਿਉਕਿ ਨਗਰ ਕੋਸਲ ਕੰਮ ਕਰਨ ਵਿਚ ਵਿਸ਼ਵਾਸ ਰੱਖਦੀ ਹੈ। ਪ੍ਰਸ਼ਾਸਨਿਕ ਸੂਤਰਾਂ ਅਨੁਸਾਰ ਦੋਰਾਹਾ ਦੇ ਸੀਵਰੇਜ ਦੀ ਸਫ਼ਾਈ ਲਈ ਤਿੰਨ ਮਸ਼ੀਨਾ ਸਮੇਤ 32 ਮੁਲਾਜਮਾ ਦੀ ਟੀਮ ਦੋਰਾਹਾ ਪੁੱਜ ਚੁੱਕੀ ਹੈ ਜੋ ਸ਼ਹਿਰ ਵਾਸੀਆ ਦੀ ਚਿਰਕੋਣੀ ਸੀਵਰੇਜ ਸਮੱਸਿਆ ਤੋ ਨਿਜਾਤ ਦਿਵਾ ਕੇ ਲੋਕਾ ਦੀਆਂ ਆਸਾ ਉਮੀਦਾ ਤੇ ਖਰਾ ਊਤਰੇਗੀ। ਇਸ ਮੌਕੇ ਗੁਰਿੰਦਰ ਸਿੰਘ ਕਾਕਾ ਬਾਜਵਾ, ਕੁਲਵੰਤ ਸਿੰਘ, ਹਰਭਜਨ ਸਿੰਘ, ਕੰਵਲਜੀਤ ਸਿੰਘ ਬਿੱਟੂ, ਅਨਮੋਲ ਸ਼ਰਮਾ ਅੇੇਨੀ, ਰਾਹੁਲ ਬੈਕਟਰ ਰਿੱਕੀ, ਸਿਕੰਦਰ ਪੇੰਟਰ, ਸਤਿੰਦਰਪਾਲ ਸਿੰਘ ਰਾੜੇਵਾਲਾ ਮਿੱਠੂ ਆਦਿ ਹਾਜਰ ਸਨ।
Plz contact me 7528930313
Khanna Ludhiana punjab India
plz call on 9872722161
ਤੁਸੀਂ 9872722161 ਤੇ ਸੰਪਰਕ ਕਰ ਸਕਦੇ ਹੋ ਜੀ