ਚੰਡੀਗੜ੍ਹ 25 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਮੰਤਰੀ ਮੰਡਲ ਵਿਚ ਫੇਰਬਦਲ ਹੋ ਸਕਦਾ ਹੈ ਜੋ ਕਿ ਕੱਲ੍ਹ ਸ਼ਾਮ ਮੁੱਖ ਮੰਤਰੀ ਨੇ ਹਾਈ ਕਮਾਂਡ ਦੇ ਨਾਲ ਮੀਟਿੰਗ ਕਰ ਕੇ ਨਵੇਂ ਮੰਤਰੀ ਮੰਡਲ ਦਾ ਐਲਾਨ ਕੀਤਾ। ਜਿਸ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਦੇ ਪੰਜ ਮੰਤਰੀਆਂ ਨੂੰ ਹਟਾ ਦਿੱਤਾ ਗਿਆ ਹੈ।
ਨਵੇਂ ਮੰਤਰੀ ਮੰਡਲ ਵਿਚ ਬਲਬੀਰ ਸਿੱਧੂ, ਰਾਣਾ ਗੁਰਮੀਤ ਸੋਢੀ, ਗੁਰਪ੍ਰੀਤ ਸਿੰਘ ਕਾਂਗੜ, ਸ਼ਾਮ ਸੁੰਦਰ ਅਰੋੜਾ ਅਤੇ ਸਾਧੂ ਸਿੰਘ ਧਰਮਸੋਤ ਨੂੰ ਹਟਾ ਦਿੱਤਾ ਗਿਆ ਹੈ।
*ਪੰਜਾਬ ਦੇ ਨਵੇਂ ਕੈਬਿਨੇਟ ਮੰਤਰੀਆਂ ਦੀ ਸੂਚੀ*
*1 ਚਰਨਜੀਤ ਸਿੰਘ ਚੰਨੀ(ਮੁੱਖ ਮੰਤਰੀ ਪੰਜਾਬ)*
2 ਸੁਖਜਿੰਦਰ ਸਿੰਘ ਰੰਧਾਵਾ( ਉਪ ਮੁੱਖ ਮੰਤਰੀ )
3 ਓ. ਪੀ. ਸੋਨੀ (ਉਪ ਮੁੱਖ ਮੰਤਰੀ ਪੰਜਾਬ)
4. ਰਾਜ ਕੁਮਾਰ ਵੇਰਕਾ
5 ਸੰਗਤ ਸਿੰਘ ਗਿਲਜੀਆਂ
6 ਕੁਲਜੀਤ ਨਾਗਰਾ
7 ਗੁਰਕੀਰਤ ਕੋਟਲੀ
8 ਪਰਗਟ ਸਿੰਘ
9 ਰਾਜਾ ਵੜਿੰਗ
10 ਰਾਣਾ ਗੁਰਜੀਤ ਸਿੰਘ
11 ਰਜ਼ੀਆ ਸੁਲਤਾਨਾ
12 ਸੁੱਖ ਸਰਕਾਰੀਆ
13 ਭਾਰਤ ਭੂਸ਼ਨ ਆਸ਼ੂ
14ਬ੍ਰਹਮ ਮਹਿੰਦਰਾ
15 ਤ੍ਰਿਪਤ ਬਾਜਵਾ
16 ਮਨਪ੍ਰੀਤ ਬਾਦਲ
17 ਅਰੁਣਾ ਚੌਧਰੀ
18 ਵਿਜੇ ਇੰਦਰ ਸਿੰਗਲਾ
ਜੋ ਕਿ ਕੱਲ ਸ਼ਾਮ ਪੰਜ ਵਜੇ ਆਪਣੇ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਜਲੰਧਰ ਦੇ ਵਿਚ ਪਰਗਟ ਸਿੰਘ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਜਿਨ੍ਹਾਂ ਨੂੰ ਖੇਡ ਮੰਤਰੀ ਦੇ ਅਹੁਦੇ ਨਾਲ ਨਿਵਾਜੇ ਜਾਣ ਦੀ ਉਮੀਦ ਹੈ