ਜੁਗਿਆਲ 25 ਸਤੰਬਰ ( ਸੁਖਵਿੰਦਰ ਜੰਡੀਰ ) ਹਲਕਾ ਕਰਤਾਰਪੁਰ ਦੇ ਐੱਮ ਐੱਲ ਏ ਚੌਧਰੀ ਸੁਰਿੰਦਰ ਸਿੰਘ ਨੇ ਅੱਜ ਕੰਗ ਰਿਸੋਰਟ ਸਰਮਸਤਪੁਰ ਵਿਖੇ ਆਪਣੇ ਹਲਕੇ ਦੇ ਪਿੰਡਾਂ ਨੂੰ ਗਰਾਂਟਾਂ ਦੇ ਗੱਫੇ ਦਿੱਤੇ ! ਇੱਥੇ ਹੀ ਉਨ੍ਹਾਂ ਨੇ ਪਿੰਡ ਚਾਹੜਕੇ ਨੂੰ ਬੀਬੀ ਪ੍ਰਿਤਪਾਲ ਕੌਰ ਮਝੈਲ (ਸਾਬਕਾ ਸਰਪੰਚ) ਸਕੱਤਰ ਮਹਿਲਾ ਕਾਂਗਰਸ ਪੰਜਾਬ,ਮੈਂਬਰ ਮਾਰਕੀਟ ਕਮੇਟੀ ਭੋਗਪੁਰ ਅਤੇ ਮਨਦੀਪ ਸਿੰਘ ਮੰਨਾ ਮਝੈਲ ਪ੍ਰਧਾਨ ਕਾਂਗਰਸ ਸ਼ਕਤੀ ਸੰਗਠਨ ਪੰਜਾਬ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੋਸ਼ਲ ਮੀਡੀਆ ਇੰਚਾਰਜ ਹਲਕਾ ਕਰਤਾਰਪੁਰ ਦੀ ਮੰਗ ਤੇ ਬਾਲਮੀਕੀ ਧਰਮਸ਼ਾਲਾ ਨੂੰ ਇੱਕ ਲੱਖ ਰੁਪਏ , ਐਸ ਸੀ ਧਰਮਸ਼ਾਲਾ ਨੂੰ ਇੱਕ ਲੱਖ ਰੁਪਏ ਅਤੇ ਨੌਜਵਾਨਾਂ ਨੂੰ ਜਿੰਮ ਲਈ ਇੱਕ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਮਨਦੀਪ ਸਿੰਘ ਮੰਨਾ ਮਝੈਲ ਰਾਹੀਂ ਪਿੰਡ ਨੂੰ ਦਿੱਤਾ , ਇਸ ਵੇਲੇ ਮਨਦੀਪ ਸਿੰਘ ਮੰਨਾ ਮਝੈਲ ਨੇ ਕਿਹਾ ਕਿ ਪਿੰਡ ਦੀਆਂ ਬਾਲਮੀਕੀ ਧਰਮਸ਼ਾਲਾ ਅਤੇ ਐਸ ਸੀ ਧਰਮਸ਼ਾਲਾ ਕਮੇਟੀਆਂ ਅਤੇ ਨੌਜਵਾਨ ਵੀਰਾਂ ਵੱਲੋਂ ਉਨ੍ਹਾਂ ਰਾਹੀਂ ਮੰਗ ਪੱਤਰ ਐੱਮ ਐੱਲ ਏ ਚੌਧਰੀ ਸੁਰਿੰਦਰ ਸਿੰਘ ਜੀ ਨੂੰ ਦਿੱਤਾ ਗਿਆ ਸੀ ਜਿਸ ਨੂੰ ਦੇਖਦੇ ਹੋਏ ਐੱਮ. ਐੱਲ.ਏ ਸਾਹਿਬ ਨੇ ਪਿੰਡ ਨੂੰ ਤਿੱਨ ਲੱਖ ਰੁਪਏ ਗਰਾਂਟ ਦਿੱਤੀ ਹੈ , ਪਿੰਡ ਚਾਹੜਕੇ ਨੇ ਐੱਮ.ਐੱਲ.ਏ ਸਾਹਿਬ ਚੌਧਰੀ ਸੁਰਿੰਦਰ ਸਿੰਘ ਦਾ ਧੰਨਵਾਦ ਕੀਤਾ,ਪਿੰਡ ਚਾੜ੍ਹਕੇ ਦੀਆਂ ਦੋਵੇ ਧਰਮਸ਼ਾਲਾਵਾਂ ਕਮੇਟੀਆਂ ਅਤੇ ਨੌਜਵਾਨ ਵੀਰਾਂ ਨੇ ਵੀਰਾਂ ਨੇ ਜਿੰਮ ਲਈ ਗਰਾਂਟ ਮਿਲਣ ਤੇ ਐੱਮ. ਐੱਲ. ਏ ਸਾਹਿਬ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ
Wali koi chngi gal nhi ji jo parchar karde ho
ਮੀਡੀਆ ਦਾ ਕੰਮ ਹਰ ਤਰ੍ਹਾਂ ਦੀ ਖਬਰ ਲਾਉਣਾ ਹੀ ਹੁੰਦਾ ,ਇਸ ਨੂੰ ਪ੍ਰਚਾਰ ਨਹੀਂ ਕਹਿੰਦੇ,ਤੁਸੀਂ ਭੇਜੋ ਅਸੀਂ ਉਹ ਵੀ ਲਾਵਾਂਗੇ