ਭੋਗਪੁਰ 25 ਸਤੰਬਰ ( ਸੁਖਵਿੰਦਰ ਜੰਡੀਰ ) ਭੋਗਪੁਰ ਦੇ ਪਿੰਡ ਭਟਨੂਰਾ ਲੁਬਾਣਾ ਵਿੱਚ ਜੋ ਸਹੁਰਿਆਂ ਵੱਲੋਂ ਜਵਾਈ ਗੁਰਿੰਦਰ ਸਿੰਘ ਲੱਕੀ ਦਾ ਕਤਲ ਕਰ ਦਿੱਤਾ ਗਿਆ ਸੀ ਅੱਜ ਦੁਪਹਿਰ 1 ਵਜੇ ਤੋਂ ਬਾਅਦ ਉਸ ਦਾ ਰੀਤੀ ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ, ਲੱਕੀ ਦੇ ਕਾਤਲਾਂ ਤੇ ਥਾਣਾ ਭੋਗਪੁਰ ਪੁਲਿਸ ਵੱਲੋਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਕਾਨੂੰਨੀ ਕਾਰਵਾਈ ਕੀਤੀ ਗਈ, ਗੁਰਿੰਦਰ ਸਿੰਘ ਲੱਕੀ ਆਪਣੇ ਪਿੱਛੇ ਮਾਂ ਬਾਪ, ਦੋ ਬੱਚੇ, 2 ਭੈਣਾ ਤੇ ਆਪਣੀ ਪਤਨੀ ਨੂੰ ਛੱਡ ਕੇ ਸੰਸਾਰਕ ਯਾਤਰਾ ਨੂੰ ਪੂਰੀ ਕਰਦੇ ਹੋਏ ਵਿਛੋੜਾ ਦੇ ਗਏ, ਪਿੰਡ ਵਾਲਿਆਂ ਨੇ ਇਸ ਘਟਨਾ ਦਾ ਡੂੰਘਾ ਦੁੱਖ ਪ੍ਰਗਟ ਕੀਤਾ , ਲੱਕੀ ਦੇ ਅੰਤਮ ਸੰਸਕਾਰ ਵੇਲੇ ਵੱਖ-ਵੱਖ ਜਥੇਬੰਦੀਆਂ ਦੇ ਆਗੂ, ਅਤੇ ਭਟਨੂਰਾ ਪੂਰਾ ਪਿੰਡ ਹੀ ਇਸ ਦੁੱਖ ਦੀ ਘੜੀ ਵਿਚ ਸ਼ਾਮਲ ਹੋਇਆ ,ਪਰਿਵਾਰ ਵਾਲਿਆਂ ਨੇ ਕਿਹਾ ਕਿ ਸਾਡੇ ਪੁੱਤਰ ਗੁਰਿੰਦਰ ਸਿੰਘ ਲੱਕੀ ਦੇ ਕਤਲ ਬਾਰੇ ਬ੍ਰੀਕੀ ਨਾਲ ਛਾਣਬੀਣ ਕੀਤੀ ਜਾਵੇ, ਤਾਂ ਜੋ ਸਾਨੂੰ ਇਨਸਾਫ ਮਿਲ ਸਕੇ ਉਨ੍ਹਾਂ ਕਿਹਾ ਸਾਨੂੰ ਬੱਚੇ ਦੇ ਕਤਲ ਦੀ ਡੂੰਘੀ ਸਾਜਿਸ਼ ਦੀ ਸ਼ੱਕ ਹੈ ਕਿਉਂਕਿ ਸਾਡਾ ਬੱਚਾ ਸ਼ਕਤੀਸ਼ਾਲੀ ਨੋਜਵਾਨ ਬੱਚਾ ਸੀ ਕੈਪਸਨ ਸੰਸਕਾਰ ਮੋਕੇ