ਭੋਗਪੁਰ 25 ਸਤੰਬਰ ( ਸੁਖਵਿੰਦਰ ਜੰਡੀਰ ) ਭੋਗਪੁਰ ਦੇ ਨੇੜਲੇ ਪਿੰਡ ਸਦਾਣਾ ਵਿਖੇ ਬ੍ਰਹਮ ਗਿਆਨੀ ਬਾਬਾ ਗੰਗਾ ਦਾਸ ਜੀ ਦੀ 20 ਵੀਂ ਸਾਲਾਨਾ ਬਰਸੀ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਵੱਲੋਂ ਗੱਦੀਨਸ਼ੀਨ ਬਾਬਾ ਜਗਤਾਰ ਸਿੰਘ ਹੀਰਾ ਜੀ ਦੀ ਰਹਿਨੁਮਾਈ ਹੇਠ ਮਿਤੀ 1 ਅਕਤੂਬਰ 2021 ਦਿਨ ਸ਼ੁੱਕਰਵਾਰ ਨੂੰ ਸ਼ਰਧਾ ਪੂਰਵਕ ਮਨਾਇਆ ਜਾਵੇਗਾ, 25 ਸਤੰਬਰ ਦਿਨ ਸ਼ਨੀਵਾਰ ਤੋਂ ਸ੍ਰੀ ਅਖੰਡ ਪਾਠ ਦੀ ਲੜੀ ਚੱਲੇਗੀ ਅਤੇ ਲੜੀਵਾਰ ਭੋਗ ਪੈਣਗੇ। ਮਿਤੀ1 ਅਕਤੂਬਰ ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਕੀਰਤਨ ਹੋਵੇਗਾ ਅਤੇ ਸ਼ਾਮ ਵੇਲੇ ਸੰਗੀਤਮਈ ਧਾਰਮਿਕ ਪ੍ਰੋਗਰਾਮ ਚੱਲੇਗਾ। 2 ਅਕਤੂਬਰ ਦੁਪਹਿਰ ਤੋਂ ਬਾਅਦ ਬਾਬਾ ਜੀ ਦੇ ਅਸਥਾਨ ਤੇ ਨਿਸ਼ਾਨ ਸਾਹਿਬ ਚਡ਼੍ਹਾਏ ਜਾਣਗੇ। ਇਸ ਮੌਕੇ ਤੇ ਬਾਬਾ ਜੀ ਦਾ ਅਤੁੱਟ ਲੰਗਰ ਵੀ ਵਰਤੇਗਾ।