ਭੋਗਪੁਰ 26 ਸਤੰਬਰ ( ਸੁਖਵਿੰਦਰ ਜੰਡੀਰ ) ਭੋਗਪੁਰ ਨਜ਼ਦੀਕ ਪਿੰਡ ਪੱਜੋ ਦਿਤਾ ਤੋਂ ਦਿੱਲੀ ਨੂੰ ਜਥਾ ਰਵਾਨਾ ਹੋਇਆ ਹੈ ਸੈਂਟਰ ਦੀ ਬੀਜੇਪੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਲੇ ਕਨੂੰਨਾਂ ਦੇ ਬਿੱਲ੍ਹਾਂ ਦੇ ਸੰਬੰਧ ਵਿੱਚ ਦਿੱਲੀ ਵਿਖੇ ਕਿਸਾਨਾਂ ਵੱਲੋਂ ਕਿੱਤੇ ਜਾ ਰਹੇ ਅੰਦੋਲਨ ਵਿਚ ਸ਼ਾਮਲ ਹੋਣ ਲਈ ਪਿੰਡ ਪੰਜੋ ਦਿੱਤਾ ਤੋਂ ਜਥਾ ਰਵਾਨਾ ਹੋਇਆ ਹੈ ਜਾਣਕਾਰੀ ਦਿੰਦੇ ਹੋਏ ਬੂਟਾ ਸਿੰਘ ਭੋਗਪੁਰ ਨੇ ਦੱਸਿਆ ਕਿ ਪਿੰਡ ਪੱਜੋ ਦਿੱਤਾ ਤੋਂ ਕਿਸਾਨ ਆਦੋਲਨ ਦੇ ਵਿੱਚ ਸ਼ਾਮਲ ਹੋਣ ਲਈ ਜੋ ਜਥਾ ਰਵਾਨਾ ਹੋਇਆ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਉਨ੍ਹਾਂ ਕਿਹਾ ਕਿ ਸੈਂਟਰ ਸਰਕਾਰ ਨੇ ਕਿਸਾਨ-ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਮਜਬੂਤ ਕਰ ਲਿਆ ਹੈ ਕਿਉਂਕਿ ਸੈਂਟਰ ਦੀ ਬੀਜੇਪੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਇਸ ਤਰ੍ਹਾਂ ਅਣਦੇਖਿਆ ਕਰ ਦਿੱਤਾ ਹੈ ਜਿਸ ਤਰ੍ਹਾਂ ਕਿਸਾਨ ਦੇਸ਼ ਦਾ ਹਿੱਸਾ ਹੀ ਨਾ ਹੋਵਣ ਉਨਾਂ ਕਿਹਾ ਕਿ ਇਨੇ ਲੱਭੇ ਸਮੇਂ ਤੋ ਚੱਲ ਰਹੇ ਅੰਦੋਲਨ ਨੇ ਸਾਰੇ ਵਲਡ ਦੇ ਵਿੱਚ ਗੂੰਜਾਂ ਪਾ ਰੱਖੀਆਂ ਹਨ ਪਰ ਮੋਦੀ ਸਰਕਾਰ ਦੇ ਕੰਨੀਂ ਜੂੰ ਨਹੀਂ ਸਰਕ ਰਹੀ ਸੋ ਇਹ ਮੋਦੀ ਸਰਕਾਰ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਉਨ੍ਹਾਂ ਬਾਕੀ ਵੀ ਨੌਜਵਾਨਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਪੰਜਾਬ ਦਾ ਹਰ ਨੌਜਵਾਨ ਕਿਸਾਨ ਅੰਦੋਲਨ ਦੇ ਵਿੱਚ ਐਹ ਪਹਿਲੂ ਦੇ ਤੌਰ ਤੇ ਅੱਗੇ ਵਧੇ ਅਤੇ ਕਿਸਾਨਾਂ ਦਾ ਸਾਥ ਦੇਵੇ ਇਸ ਮੌਕੇ ਤੇ ਨਵਦੀਪ ਸਿੰਘ ਧਾਮੀ, ਬਲਜੀਤ ਸਿੰਘ ਸਹੋਤਾ, ਦਿਲਜਿੰਦਰ ਸਿੰਘ ਢਿਲੋਂ, ਹਰਜੀਤ ਸਿੰਘ ਸੱਗਰਾਂਵਾਲੀ, ਪਲਵਿੰਦਰ ਸਿੰਘ ਨੰਦਾ ਚੋਰ, ਮਾਸਟਰ ਤਾਰੀ ਭੋਗਪੁਰ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ