ਭੋਗਪੁਰ 26 ਸਤੰਬਰ ( ਸੁਖਵਿੰਦਰ ਜੰਡੀਰ ) ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਰਜਿ ਭੋਗਪੁਰ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ,ਜਿਸ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸ੍ਰੀ ਪਵਨ ਕੁਮਾਰ ਟੀਨੂੰ ਵਿਧਾਇਕ ਹਲਕਾ ਆਦਮਪੁਰ ਸ਼੍ਰੋਮਣੀ ਅਕਾਲੀ ਦਲ, ਸੀਨੀਅਰ ਕਾਂਗਰਸੀ ਨੇਤਾ ਅਸ਼ਵਨ ਭੱਲਾ ਭੋਗਪੁਰ, ਅਤੇ ਅਮਰਜੀਤ ਸਿੰਘ ਪ੍ਰਧਾਨ ਗੜ੍ਹਦੀਵਾਲ,ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਭੋਗਪੁਰ ਵੱਲੋਂ ਲੋਕ ਭਲਾਈ ਸੰਭੰਧੀ ਸਦਾ ਹੀ ਕਾਰਜ ਅਰੰਭੇ ਜਾਂਦੇ ਹਨ, ਅੱਜ ਭੋਗਪੁਰ ਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 120 ਤੋਂ ਵੱਧ ਪੁਰਾਣੀਆਂ ਨੇ ਖੂਨਦਾਨ ਕੀਤਾ ਹੈ,ਮੌਕੇ ਤੇ ਪਹੁੰਚੇ ਵਿਧਾਇਕ ਹਲਕਾ ਆਦਮਪੁਰ ਪਵਨ ਕੁਮਾਰ ਟੀਨੂੰ ਨੇ ਕਿਹਾ ਕੇ ਖੂਨਦਾਨ ਕਰਨਾ ਸਭ ਤੋਂ ਵੱਡਾ ਕੀਮਤੀ ਦਾਨ ਹੈ, ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਦਾ ਬਹੁਤ ਹੀ ਵੱਡਾ ਉਪਰਾਲਾ ਹੈ, ਇਸ ਮੌਕੇ ਤੇ ਪਹੁੰਚੇ ਕਾਂਗਰਸ ਦੇ ਸੀਨੀਅਰ ਨੇਤਾ ਅਸ਼ਵਨ ਭੱਲਾ ਨੇ ਕਿਹਾ ਕੇ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਵੱਲੋਂ ਜੋ ਇਹ ਸੇਵਾਵਾਂ ਅਰੰਭੀਆਂ ਜਾਂਦੀਆਂ ਹਨ,ਇਸ ਦੇ ਨਾਲ ਨੌਜਵਾਨ ਜੋ ਨਸ਼ਿਆਂ ਦੇ ਦੋਰ ਵਿੱਚ ਭਟਕ ਰਹੇ ਹਨ, ਉਨ੍ਹਾਂ ਵਾਸਤੇ ਵੀ ਇੱਕ ਬਹੁਤ ਵੱਡੀ ਸੇਧ ਹੈ ਕੀ ਉਹ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਦੇ ਚਲਾਏ ਜਾ ਰਹੇ ਰਸਤੇ ਤੇ ਚੱਲਣ,ਇਸ ਮੌਕੇ ਤੇ ਅਸ਼ਵਲ ਭਲਾ,ਪਵਨ ਕੁਮਾਰ ਟੀਨੂੰ, ਅਮਰਜੀਤ ਸਿੰਘ ਗੱੜਵਾਦੀਵਾਲ ਪ੍ਰਧਾਨ,ਹਰਬਲਿੰਦਰ ਸਿੰਘ ਬੋਲੀਨਾਂ, ਈ ਐਕਸ ਡਰੈਕਟਰ ਅੰਮ੍ਰਿਤਪਾਲ ਸਿੰਘ ਐਸ ੳ ਆਈ ਡੱਲੀ ਪ੍ਰਧਾਨ ਅਤੇ ਹੋਰ ਆਗੂ ਵੀ ਹਾਜਰ ਸਨ