ਪਟਿਆਲਾ/ਨਵੀਂ ਦਿੱਲੀ : ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਕਾਂਗਰਸ ਹਾਈਕਮਾਨ ਨੇ ਨਾ-ਮਨਜ਼ੂਰ ਕਰ ਦਿੱਤਾ ਹੈ। ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਨੂੰ ਇਸ ਮਸਲੇ ਦਾ ਪਹਿਲਾਂ ਸੂਬਾ ਪੱਧਰ ‘ਤੇ ਹੱਲ ਕੱਢਣ ਲਈ ਕਿਹਾ ਹੈ ਅਤੇ ਉਸ ਤੋਂ ਬਾਅਦ ਹਾਈ ਕਮਾਨ ਦਖਲ ਦੇਵੇਗੀ।
ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਵਜੋਤ ਸਿੰਘ ਸਿੱਧੂ ਨੂੰ ਮਿਲਨ ਵਾਸਤੇ ਪਟਿਆਲਾ ਪਹੁੰਚੇ । ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਕਿਹਾ ਕਿ ਭਲਕੇ ਤੱਕ ਪੂਰਾ ਮਾਮਲਾ ਹੱਲ ਕਰ ਲਿਆ ਜਾਵੇਗਾ।
ਉਧਰ ਨਵਜੋਤ ਸਿੱਧੂ ਦੇ ਹੱਕ ਵਿੱਚ ਲਾਮਬੰਦੀ ਲਗਾਤਾਰ ਜਾਰੀ ਹੈ। ਨਵਜੋਤ ਸਿੱਧੂ ਤੇ ਪਟਿਆਲਾ ਵਾਲੇ ਘਰ ਵਿਖੇ ਕਾਂਗਰਸੀ ਵਿਧਾਇਕਾਂ ਅਤੇ ਹੋਰ ਆਗੂਆਂ ਦਾ ਪਹੁੰਚਣਾ ਜਾਰੀ ਹੈ। ਸਿੱਧੂ ਦੇ ਖਾਸਮ-ਖ਼ਾਸ ਪਰਗਟ ਸਿੰਘ ਪਟਿਆਲਾ ਪਹੁੰਚੇ ਹੋਏ ਹਨ।
ਉਨ੍ਹਾਂ ਤੋਂ ਅਲਾਵਾ ਮੁਹੰਮਦ ਮੁਸਤਫ਼ਾ, ਰਜ਼ੀਆ ਸੁਲਤਨਾ, ਕੁਲਜੀਤ ਨਾਗਰਾ, ਇੰਦਰਜੀਤ ਬੁਲਾਰੀਆ, ਸੁਖਵਿੰਦਰ ਸਿੰਘ ਡੈਨੀ ਨਵਜੋਤ ਸਿੱਧੂ ਨਾਲ ਮੁਲਾਕਾਤ ਕਰ ਚੁੱਕੇ ਹਨ।
ਕੁਲਬੀਰ ਜ਼ੀਰਾ, ਬਾਵਾ ਹੈਨਰੀ ਅਤੇ ਸੁਖਪਾਲ ਖਹਿਰਾ ਵੀ ਸਿੱਧੂ ਨੂੰ ਮਿਲਨ ਲਈ ਪਹੁੰਚੇ।
Author: Gurbhej Singh Anandpuri
ਮੁੱਖ ਸੰਪਾਦਕ