ਕੈਨੇਡਾ/ਸਰੀ (ਜਸਵਿੰਦਰ ਸਿੰਘ ਖਾਲਸਾ) ਹੋਪ ਸੇਵਾ ਸੁਸਾਇਟੀ ਦੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਦੀ ਇੱਕ ਜਰੂਰੀ ਮੀਟਿੰਗ 26 ਸਤੰਬਰ 2021 ਦਿਨ ਐਤਵਾਰ ਨੂੰ ਖਾਲਸਾ ਲਾਇਬ੍ਰੇਰੀ ਸਰੀ ਵਿਖੇ ਹੋਈ ।ਇਸ ਮੌਕੇ ਸੁਸਾਇਟੀ ਨਾਲ ਜੁੜ ਕੇ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਦੇ ਇੱਛੁੱਕ ਭੈਣਾਂ/ਵੀਰਾਂ ਸ਼ਿਰਕਤ ਕੀਤੀ ਅਤੇ ਵਲੰਟੀਅਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣ ਸੰਬੰਧੀ ਫਾਰਮ ਭਰ ਕੇ ਮੈਂਬਰਸ਼ਿਪ ਪ੍ਰਾਪਤ ਕੀਤੀ।
ਇਸ ਮੌਕੇ ਸਰੀ ਨਿਊਟਨ ਤੋਂ ਜੇਤੂ ਰਹੇ ਪੰਜਾਬੀ ਮੂਲ ਦੇ ਲਿਬਰਲ ਪਾਰਟੀ ਦੇ ਆਗੂ ਸੁੱਖ ਧਾਲੀਵਾਲ ਨੇ ਨਵੀਂ ਬਣ ਰਹੀ ਸਰਕਾਰ ਵਿੱਚ ਇੰਮੀਗ੍ਰਾਂਟਾਂ ਦੀਆਂ ਜ਼ਾਇਜ਼ ਮੰਗਾ ਨੂੰ ਵਿਚਾਰਨ ਦਾ ਭਰੋਸਾ ਦਿੱਤਾ ਅਤੇ ਆਪਣੀ ਜਿੱਤ/ਕਾਮਯਾਬੀ ਦੇ ਲਈ ਸਾਰਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਸ੍ਰੀਮਤੀ ਬਲਜਿੰਦਰ ਕੌਰ ਨੇ ਕੈਨੇਡਾ ਦੇ ਵੱਖ ਵੱਖ ਸੂਬਿਆਂ ਵਿੱਚ ਰਹਿ ਰਹੇ ਲੋਕਾਂ ਦੀਆਂ ਸਮੱਸਿਆਵਾਂ ਸੰਬੰਧੀ ਬਹੁਤ ਹੀ ਸੁਚੱਜੇ ਢੰਗ ਨਾਲ ਵੇਰਵੇ ਸਾਂਝੇ ਕੀਤੇ। ਅਖੀਰ ਵਿੱਚ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਸ.ਜਸਵਿੰਦਰ ਸਿੰਘ ਵੱਲੋਂ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਅਤੇ ਵਲੰਟੀਅਰਾਂ ਵਿਸ਼ੇਸ਼ ਧੰਨਵਾਦ ਕੀਤਾ
Good job brother