Home » ਕਿਸਾਨ ਮੋਰਚਾ » ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਚੱਲ ਰਹੇ ਧਰਨੇ ਦੇ ਦੂਜੇ ਦਿਨ ਬੀਬੀਆਂ ਨੇ ਸੰਭਾਲਿਆ ਮੋਰਚਾ।

ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਚੱਲ ਰਹੇ ਧਰਨੇ ਦੇ ਦੂਜੇ ਦਿਨ ਬੀਬੀਆਂ ਨੇ ਸੰਭਾਲਿਆ ਮੋਰਚਾ।

26

ਡਿਪਟੀ ਸੀ ਐਮ ਨਾਲ ਮੀਟਿੰਗ ਵਿੱਚ ਮਸਲੇ ਹੱਲ ਨਾ ਹੋਏ ਤਾਂ 30 ਸਤੰਬਰ ਤੋਂ ਮੋਰਚਾ ਰੇਲ ਪਟੜੀਆਂ ਤੇ ਹੋਵੇਗਾ ਤਬਦੀਲ।

ਤਰਨ ਤਾਰਨ 30 ਸਤੰਬਰ (ਇਕਬਾਲ ਸਿੰਘ ਵੜਿੰਗ) ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਅਤੇ ਲੋਕ ਹੱਕ ਦੀ ਆਵਾਜ਼ ਬੁਲੰਦ ਕਰਦਿਆਂ ਲਟਕ ਰਹੀਆਂ ਮੰਗਾਂ ਹੱਲ ਕਰਵਾਉਣ ਲਈ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਅੱਗੇ ਲੱਗਾ ਮੋਰਚਾ ਦੂਜੇ ਦਿਨ ਵਿਚ ਦਾਖਲ ਹੋ ਗਿਆ। ਦੂਜੇ ਦਿਨ ਮੋਰਚੇ ਦੀ ਵਿਲੱਖਣਤਾ ਸੀ ਕਿ ਅੱਜ ਮੋਰਚੇ ਦਾ ਪੂਰਾ ਪ੍ਰਬੰਧ ਬੀਬੀਆਂ ਵਲੋਂ ਸੰਭਾਲਿਆ ਗਿਆ। ਸਿਰਾਂ ਉਪਰ ਕੇਸਰੀ ਦੁਪੱਟੇ ਲੈਕੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੀਆਂ ਬੀਬੀਆਂ ਦੇ ਚਿਹਰਿਆਂ ਤੇ ਸਰਕਾਰਾਂ ਖਿਲਾਫ ਗੁੱਸਾ ਸਾਫ਼ ਝਲਕ ਰਿਹਾ ਸੀ। ਹਜ਼ਾਰਾਂ ਦੇ ਇਕੱਠ ਵਿੱਚ ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਵੰਗਾਰਦਿਆਂ ਬੀਬੀਆਂ ਨੇ ਕਿਹਾ ਕਿ ਸਰਕਾਰ ਸਾਡਾ ਜਿਨ੍ਹਾਂ ਮਰਜ਼ੀ ਸਬਰ ਪਰਖ਼ ਲਵੇ ਪਰ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਹੱਥੋਂ ਰੋਜ਼ੀ ਰੋਟੀ ਨਹੀਂ ਖੁੱਸਣ ਦਿਆਂਗੇ। ਦੇਸ਼ ਨੂੰ ਵੇਚਣ ਵਾਲੇ ਭ੍ਰਿਸ਼ਟ ਹਾਕਮਾਂ ਵਿਰੁੱਧ ਚੱਲ ਰਹੇ ਸਘੰਰਸ਼ ਵਿਚ ਬੱਚਾ ਬੱਚਾ ਝੋਂਕ ਕਿ ਇਸ ਸਘੰਰਸ਼ ਨੂੰ ਹਰ ਹੀਲੇ ਜਿੱਤਿਆ ਜਾਵੇਗਾ। ਉਹਨਾਂ ਨੇ ਪੰਜਾਬ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਸਾਢੇ ਚਾਰ ਸਾਲ ਦੇ ਸਮੇਂ ਵਿਚ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਰਕਾਰਾਂ ਤੋਂ ਫੋਕੀ ਝਾਕ ਛੱਡ ਕੇ ਆਪਣੇ ਸੰਘਰਸ਼ਾਂ ਤੇ ਟੇਕ ਰੱਖਣੀ ਚਾਹੀਦੀ ਹੈ। ਉਹਨਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਨਾਲ ਹੋਣ ਵਾਲੀ ਮੀਟਿੰਗ ਵਿੱਚ ਮਸਲੇ ਹੱਲ ਨਾ ਹੋਏ ਤਾਂ ਮੋਰਚਾ ਰੇਲ ਪਟੜੀਆਂ ਤੇ ਤਬਦੀਲ ਕਰ ਦਿੱਤਾ ਜਾਵੇਗਾ। ਉਹਨਾਂ ਨੇ ਜ਼ੋਰਦਾਰ ਮੰਗ ਕੀਤੀ ਕਿ ਝੋਨੇ ਦੀ ਸਰਕਾਰੀ ਖ਼ਰੀਦ ਇਕ ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇ। ਝੋਨਾ ਖਰੀਦ ਸਮੇਂ ਫਰਦਾਂ ਅਤੇ ਹੋਰ ਬੇਲੋੜੀਆਂ ਸ਼ਰਤਾਂ ਹਟਾਈਆਂ ਜਾਣ। ਏ ਪੀ ਐੱਮ ਸੀ ਐਕਟ ਵਿੱਚ ਕੀਤੀਆ ਸੋਧਾਂ ਰੱਦ ਕੀਤੀਆਂ ਜਾਣ । ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ। ਨਿੱਜੀ ਕੰਪਨੀਆਂ ਨਾਲ ਕੀਤੇ ਬਿਜਲੀ ਸਮਝੌਤੇ ਰੱਦ ਕੀਤੇ ਜਾਣ। ਗਰੀਬਾਂ ਨੂੰ ਘਰ ਬਨਾਉਣ ਲਈ ਪਲਾਟ ਅਤੇ ਗਰਾਂਟ ਦਿੱਤੀ ਜਾਵੇ ਮਜ਼ਦੂਰਾਂ ਦੇ ਬਿੱਲ ਬੁਕਾਏ ਖਤਮ ਕੀਤੇ ਜਾਣ । ਦਿੱਲੀ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੇ ਪ੍ਰੀਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਤੁਰੰਤ ਦਿੱਤੀਆਂ ਜਾਣ। ਬੇਰੋਜ਼ਗਾਰਾਂ ਨੂੰ ਤੁਰੰਤ ਨੋਕਰੀਆਂ ਦਿੱਤੀਆਂ ਜਾਣ । ਨਸ਼ੇ ਦੇ ਸਮੱਗਲਰਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।ਜ਼ਿਲੇ ਵਿਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਲ ਸਬੰਧਿਤ ਮੰਗਾਂ ਤੁਰੰਤ ਹੱਲ ਕੀਤੀਆਂ ਜਾਣ ਇਸ ਮੌਕੇ ਰਣਜੀਤ ਕੌਰ ਦਵਿੰਦਰ ਕੌਰ ਕੱਲਾ ਰਣਜੀਤ ਕੌਰ ਕੋਟ ਬੁੱਢਾ ਕੁਲਵਿੰਦਰ ਕੌਰ ਵਲੀਪੁਰ ਕੁਲਵੰਤ ਕੌਰ ਸਕਰੀ ਜਸਪਿੰਦਰ ਕੌਰ ਮਾਣੋਚਾਹਲ ਸਰਬਜੀਤ ਕੌਰ ਅੱਲੋਵਾਲ ਪਰਮਜੀਤ ਕੌਰ ਜੀਓਬਾਲਾ ਰਣਜੀਤ ਕੌਰ ਚੱਬਾ ਅਮਰਜੀਤ ਕੌਰ ਰੱਤੋਕੇ ਕਸ਼ਮੀਰ ਕੌਰ ਮੀਆਵਿੱਡ ਜਸਬੀਰ ਕੌਰ ਧੁੱਨ ਆਦਿ ਆਗੂਆਂ ਨੇ ਸੰਬੋਧਨ ਕੀਤਾ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?